ਬਰਨਾਲਾ, 6 ਨਵੰਬਰ (ਨਰਿੰਦਰ ਅਰੋੜਾ)-ਹੰਡਿਆਇਆ ਰੋਡ ਬਰਨਾਲਾ ਵਿਖੇ ਸਥਿਤ ਸ਼ਹਿਰ ਦਾ ਮਸ਼ਹੂਰ ਹਸਪਤਾਲ ਜੋ ਕਿ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ, ਵਿਚ ਇਕ ਦਿਲ ਦੇ ਮਰੀਜ਼ ਦੀ ਆਈ.ਸੀ.ਡੀ. ਦਾ ਸਫਲ ਆਪ੍ਰੇਸ਼ਨ ਕਰ ਜਾਨ ਬਚਾਈ ਹੈ | ਜਾਣਕਾਰੀ ਦਿੰਦਿਆਂ ਡਾ: ਪੰਕਜ ਗੋਇਲ (ਡੀ.ਐਮ.) ਕਾਰਡੀੲੋਲੋਜੀ ਨੇ ਦੱਸਿਆ ਕਿ ਇਕ 65 ਸਾਲ ਦੀ ਮਾਤਾ ਸਾਡੇ ਐਮਰਜੈਂਸੀ ਵਿਖੇ ਆਏ ਜਿਨ੍ਹਾਂ ਦੀ ਈ.ਸੀ.ਜੀ ਦੌਰਾਨ ਦਿਲ ਦੀ ਪੂਰੀ ਬਲੋਕੇਜ ਦਾ ਪਤਾ ਚੱਲਿਆ ਅਤੇ ਮੌਕੇ 'ਤੇ ਹੀ ਆਰਜ਼ੀ ਤੌਰ 'ਤੇ ਪੇਸ਼ ਮੇਕਰ ਪਾਇਆ ਅਤੇ ਉਸ ਤੋਂ ਬਾਅਦ ਆਈ.ਸੀ.ਡੀ. ਪਾ ਕੇ ਸਫਲ ਆਪ੍ਰੇਸ਼ਨ ਕੀਤਾ | ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਮਾਤਾ ਦੀ ਇਸ ਹਸਪਤਾਲ ਦੇ ਡਾਕਟਰ ਨੇ ਭਾਰੀ ਮਿਹਨਤ ਨਾਲ ਜਾਨ ਬਚਾਈ ਹੈ | ਸਾਡੇ ਕੋਲ ਇਨ੍ਹਾਂ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ | ਹਸਪਤਾਲ ਦੇ ਐਮ.ਡੀ. ਡਾ: ਈਸ਼ਾਨ ਬਾਂਸਲ ਨੇ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਨਵੀਆਂ ਤਕਨੀਕ ਲੈ ਕੇ ਬਰਨਾਲਾ ਅਤੇ ਆਸ ਪਾਸ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਆਧੁਨਿਕ ਸਹੂਲਤ ਦੇਈਏ ਤਾਂ ਜੋ ਕਿਸੇ ਵੀ ਮਰੀਜ਼ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ |