16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪੁਲਿਸ ਨੇ 24 ਘੰਟਿਆਂ ਅੰਦਰ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਮਾਮਲੇ 'ਚ ਨਾਮਜ਼ਦ ਨਾ ਕੀਤਾ ਤਾਂ ਧਰਨਾ ਲਗਾਉਣ ਲਈ ਹੋਵਾਂਗੇ ਮਜਬੂਰ-ਪਿੰਡ ਵਾਸੀ <br/>

ਪਿੰਡ ਸੇਖਾ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਗੁਰਦੀਪ ਸਿੰਘ ਬਾਠ | ਤਸਵੀਰ : ਰਿੰਪੀ ਸਟੂਡੀਓ <br/> 07-11-2025
ਬਰਨਾਲਾ, 6 ਨਵੰਬਰ (ਰਾਜ ਪਨੇਸਰ)-ਪਿਛਲੇ ਦਿਨੀਂ ਪਿੰਡ ਸੇਖਾ ਵਿਖੇ ਮਾਂ, ਧੀ ਅਤੇ ਪੱੁਤਰ ਨੂੰ ਨਹਿਰ 'ਚ ਸੱੁਟ ਕੇ ਕਤਲ ਕਰਨ ਦੇ ਸਬੰਧ ਵਿਚ ਪੁਲਿਸ ਵਲੋਂ ਭਾਵੇਂਕਿ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ ਪਰ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਮਾਮਲੇ 'ਚ ਨਾਮਜ਼ਦ ਨਾ ਕਰਨ 'ਤੇ ਅੱਜ ਪਿੰਡ ਵਾਸੀਆਂ ਨੇ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 24 ਘੰਟਿਆਂ ਦੇ ਅੰਦਰ ਨਾਮਜ਼ਦ ਨਾ ਕੀਤਾ ਤਾਂ ਸਾਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਵੇਗਾ | ਪਿੰਡ ਸੇਖਾ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਅਤੇ ਸਰਪੰਚ ਜਗਸੀਰ ਸਿੰਘ ਨੇ ਕਿਹਾ ਕਿ ਕੁਲਵੰਤ ਸਿੰਘ ਕਾਂਤੀ ਮਾਤਾ ਨੈਣਾ ਦੇਵੀ ਮੱਥਾ ਟਕਾਉਣ ਦੇ ਬਹਾਨੇ ਕਿਰਨਜੀਤ ਕੌਰ (45) ਪਤਨੀ ਸਤਪਾਲ ਸਿੰਘ, ਸੁਖਚੈਨਪ੍ਰੀਤ ਕੌਰ (25) ਪੱੁਤਰੀ ਸਤਪਾਲ ਸਿੰਘ, ਹਰਮਨਜੀਤ ਸਿੰਘ (22) ਪੱੁਤਰ ਸੱਤਪਾਲ ਸਿੰਘ ਨੂੰ ਧੋਖੇ ਨਾਲ ਲੈ ਗਿਆ ਅਤੇ ਵਾਪਸੀ 'ਤੇ ਪਟਿਆਲਾ ਨੇੜੇ ਭਾਖੜਾ ਨਹਿਰ 'ਚ ਨਾਰੀਅਲ ਤੈਰਾਉਣ ਦੇ ਬਹਾਨੇ ਪਹਿਲਾਂ ਮਾਂ ਤੇ ਧੀ ਨੂੰ ਗੱਡੀ 'ਚੋਂ ਉਤਾਰ ਲਿਆ ਤੇ ਨਹਿਰ 'ਚ ਧੱਕਾ ਦੇ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਲੜਕੇ ਨੂੰ ਵੀ ਗੱਡੀ 'ਚੋਂ ਉਤਾਰ ਕੇ ਨਹਿਰ 'ਚ ਧੱਕਾ ਦੇ ਕਤਲ ਕਰ ਦਿੱਤਾ | ਪੁਲਿਸ ਵਲੋਂ ਮਾਂ ਤੇ ਧੀ ਦੀ ਲਾਸ਼ ਬਰਾਮਦ ਕਰ ਲਈ ਗਈ ਜਦਕਿ ਲੜਕੇ ਦੀ ਲਾਸ਼ ਮਿਲੀ ਨਹੀਂ | ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਿਆ ਹੈ ਕਿ ਮਾਂ ਤੇ ਧੀ ਦੀਆਂ ਬਾਂਹਾਂ 'ਤੇ ਅਨੇਕਾਂ ਵਾਰ ਬਾਰ ਕੀਤੇ ਹੋਏ ਸਨ | ਸਾਨੂੰ ਸ਼ੱਕ ਹੈ ਕਿ ਕੁਲਵੰਤ ਸਿੰਘ ਕਾਂਤੀ ਨੇ ਪਿੰਡ ਵਿਖੇ ਹੀ ਕਤਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਨਹਿਰ 'ਚ ਸੱੁਟਿਆ ਹੋਵੇਗਾ | ਉੱਧਰ ਪੁਲਿਸ ਨੇ ਕੁਲਵੰਤ ਸਿੰਘ ਕਾਂਤੀ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ | ਜਦਕਿ ਮੁਲਜ਼ਮ ਦੀ ਪਤਨੀ ਤੇ ਪੱੁਤਰ ਇਸ ਮਾਮਲੇ 'ਚ ਨਾਮਜ਼ਦ ਨਹੀਂ ਕੀਤਾ | ਪਿੰਡ ਵਾਸੀਆਂ ਦਾ ਭਾਰੀ ਇਕੱਠ ਐਸ.ਐਸ.ਪੀ. ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ ਨੂੰ ਵੀ ਮਿਲਿਆ, ਜਿਨ੍ਹਾਂ ਨੇ ਇਕ ਦਿਨ ਦਾ ਸਮਾਂ ਮੰਗਿਆ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ 24 ਘੰਟਿਆਂ ਅੰਦਰ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਮਾਮਲੇ 'ਚ ਨਾਮਜ਼ਦ ਨਾ ਕੀਤਾ ਤਾਂ ਪੰਜਾਬ ਪੱਧਰ 'ਤੇ ਪੁਲਿਸ ਖ਼ਿਲਾਫ਼ ਧਰਨੇ ਲਾਏ ਜਾਣਗੇ | ਜਿਸ ਦੀ ਜ਼ਿੰਮੇਵਾਰੀ ਸਮੱੁਚੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਅਵਤਾਰ ਸਿੰਘ, ਮਲਕੀਤ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਬਾਵਾ ਸੇਖਾ, ਭੁਪਿੰਦਰ ਸਿੰਘ, ਰਣਧੀਰ ਸਿੰਘ, ਤਾਰਾ ਸਿੰਘ, ਬਲਜਿੰਦਰ ਸਿੰਘ, ਜੋਰਾ ਸਿੰਘ ਮੈਂਬਰ, ਮਿੱਠੂ ਸਿੰਘ, ਸ਼ਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਆਗੂਆਂ ਨੇ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਖ਼ਿਲਾਫ਼ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤਾ ਮੰਗ-ਪੱਤ... ਅਗਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ 'ਚ ਕੀਤੀਆਂ ਅਹਿਮ ਵਿਚਾਰਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।