02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਦੀਵਾਨੇ ਖਾਟੂ ਵਾਲੇ ਦੇ ਸੇਵਾ ਸੰਘ ਨੇ ਪ੍ਰਭੂ ਖਾਟੂ ਸ਼ਿਆਮ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ <br/>

ਬਾਬਾ ਖਾਟੂ ਸ਼ਿਆਮ ਦੇ ਜਨਮ ਦਿਨ ਦੀ ਖ਼ੁਸ਼ੀ 'ਚ ਕੇਕ ਕੱਟਦੇ ਹੋਏ ਸੰਘ ਦੇ ਸਮੂਹ ਮੈਂਬਰ | ਤਸਵੀਰ : ਪ੍ਰਵੀਨ ਗਰਗ <br/> 04-11-2025
ਤਪਾ ਮੰਡੀ, 3 ਨਵੰਬਰ (ਪ੍ਰਵੀਨ ਗਰਗ)-ਦੀਵਾਨੇ ਖਾਟੂ ਵਾਲੇ ਕੇ ਸੇਵਾ ਸੰਘ ਤਪਾ ਵਲੋਂ ਸ਼ਿਆਮ ਬਾਬਾ ਦੇ ਜਨਮ ਦਿਨ ਦੀ ਖ਼ੁਸ਼ੀ ਅਤੇ ਇਕਾਦਸ਼ੀ ਦੇ ਸ਼ੱੁਭ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਖਾਟੂ ਸ਼ਿਆਮ ਦੀ 12ਵੀਂ ਚੌਂਕੀ ਸਰਾਂ ਮੰਦਰ ਤਪਾ ਵਿਖੇ ਕਰਵਾਈ ਗਈ | ਜਾਗਰਨ ਮੌਕੇ ਸਮੂਹ ਮੰਡੀ ਨਿਵਾਸੀਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰ ਕੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਸੰਘ ਵਲੋਂ ਸ੍ਰੀ ਖਾਟੂ ਸ਼ਿਆਮ ਜੀ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ ਅਤੇ ਨੱਚ ਟੱਪ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਇਸ ਧਾਰਮਿਕ ਸਮਾਗਮ ਮੌਕੇ ਪੰਡਿਤ ਅਨਿਲ ਸ਼ਰਮਾ ਨੇ ਪੂਜਨ ਦੀ ਰਸਮ ਸਮਾਜ ਸੇਵੀ ਕੇਸੀ ਗੋਇਲ ਅਤੇ ਰਾਜੂ ਗੋਇਲ ਤੋਂ ਸਮੇਤ ਪਰਿਵਾਰ ਅਦਾ ਕਰਵਾਈ | ਉਪਰੰਤ ਪ੍ਰਸਿੱਧ ਭਜਨ ਗਾਇਕ ਹੈਪੀ ਸੋਹਲ (ਬਰਨਾਲੇ ਵਾਲੇ) ਨੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ, ਜਿਨ੍ਹਾਂ ਸਮੁੱਚੀ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ | ਪ੍ਰਬੰਧਕਾਂ ਨੇ ਆਏ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਚੌਂਕੀ ਮੌਕੇ ਲੰਗਰ ਅਤੁੱਟ ਵਰਤਿਆ | ਇਸ ਮੌਕੇ ਅਰੁਣ ਗੋਇਲ, ਅਮਿੱਤ ਕੁਮਾਰ, ਗੌਰਵ ਗਰਗ, ਕਮਲ ਬਾਂਸਲ, ਬਸੰਤ ਲਾਲ ਬਾਂਸਲ, ਕਮਲ ਗੋਇਲ, ਵਿਪਨ ਬਾਂਸਲ, ਸ਼ਿਵਮ ਬਾਂਸਲ, ਰਘੁਵੀਰ ਚੰਦ ਅਗਰਵਾਲ, ਅਸ਼ਵਨੀ ਬਹਾਵਲਪੁਰੀਆ, ਮੁਨੀਸ਼ ਬਹਾਵਲਪੁਰੀਆ, ਅਸ਼ੋਕ ਮਿੱਤਲ, ਰਵਿੰਦਰ ਤਾਜੋ, ਰਵੀ ਮੌੜ, ਰਾਕੇਸ਼ ਗਰਗ, ਪੰਕਜ ਮਿੱਤਲ, ਕਿ੍ਸ਼ਨ ਗੋਇਲ, ਰਾਜੂ ਗੋਇਲ, ਉਮੇਸ਼ ਕੁਮਾਰ ਟਿੰਕੂ, ਐਡਵੋਕੇਟ ਦੀਪਕ ਬਾਂਸਲ, ਸਾਬਕਾ ਕੌਂਸਲਰ ਗੁਰਮੀਤ ਰੋੜ, ਸੰਦੀਪ ਕੁਮਾਰ ਰਿੰਕੂ, ਡਾਕਟਰ ਵਿੱਕੀ, ਰਿੰਕੂ ਮੌੜ, ਸੁਭਾਸ਼ ਕਾਂਸਲ, ਭਿੰਦੀ ਮੌੜ, ਗੋਲਡੀ ਮਿੱਤਲ, ਡਾ: ਪ੍ਰਬੋਧ ਮਿੱਤਲ ਆਦਿ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |

ਪਿਛਲੀ ਖ਼ਬਰ ਮਾਰੂ ਨੀਤੀਆਂ ਤੋਂ ਤੰਗ ਆਏ ਸੂਬੇ ਦੇ ਲੋਕ 'ਆਪ' ਸਰਕਾਰ ਨੂੰ ਚੱਲਦਾ ਕਰਨ ਲਈ ਕਾਹਲੇ-ਜਸਮੇਲ ਡੇਅਰੀਵਾਲਾ <br/> ਅਗਲੀ ਖ਼ਬਰ ਸਨਾਵਰ ਸਕੂਲ ਧੌਲਾ ਵਿਖੇ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।