13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਦਫ਼ਤਰ ਖੋਲ੍ਹੇਗੀ ਹੋਪ ਫ਼ਾਰ ਮਹਿਲ ਕਲਾਂ

ਅਜੀਤ ਡੈਸਕ 19-10-2025
ਮਹਿਲ ਕਲਾਂ, 18 ਅਕਤੂਬਰ (ਅਵਤਾਰ ਸਿੰਘ ਅਣਖੀ)-ਹਲਕਾ ਮਹਿਲ ਕਲਾਂ ਦੇ ਹਿੰਮਤੀ ਤੇ ਜੁਝਾਰੂ ਲੋਕਾਂ ਨੇ ਹਮੇਸ਼ਾ ਹੀ ਹੱਕ ਅਤੇ ਸੱਚ ਲਈ ਸੰਘਰਸ਼ ਕਰ ਕੇ ਸਮਾਜ ਦੀ ਅਗਵਾਈ ਕੀਤੀ ਹੈ, ਜਦਕਿ ਇਸ ਹਲਕੇ ਦੀ ਰਾਜਨੀਤਿਕ ਅਗਵਾਈ ਹਮੇਸ਼ਾ ਕਮਜ਼ੋਰ ਤੇ ਨਿਕੰਮੀ ਸਾਬਤ ਹੋਈ ਹੈ | ਇਹ ਪ੍ਰਗਟਾਵਾ ਸਮਾਜਿਕ ਸੰਸਥਾ ਹੋਪ ਫ਼ਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਟਿੱਬਾ ਨੇ ਕਿਹਾ ਕਿ ਕਮਜ਼ੋਰ ਰਾਜਨੀਤਿਕ ਅਗਵਾਈ ਕਾਰਨ ਹੀ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਰਹੀਆਂ | ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ, ਜਲਦ ਹੀ ਮਹਿਲ ਕਲਾਂ ਦਫ਼ਤਰ ਖੋਲਿ੍ਹਆ ਜਾ ਰਿਹਾ ਹੈ ਅਤੇ ਜਨ ਸੰਪਰਕ ਮੁਹਿੰਮ ਤਹਿਤ ਹੋਪ ਫ਼ਾਰ ਮਹਿਲ ਕਲਾਂ ਵਲੋਂ ਹਰ ਪਿੰਡ ਤੱਕ ਪਹੁੰਚ ਕਰ ਕੇ ਦਲਿਤ, ਪਛੜੇ ਵਰਗ, ਮਜ਼ਦੂਰ ਵਰਗ ਅਤੇ ਗ਼ਰੀਬ ਕਿਸਾਨ, ਛੋਟੇ ਦੁਕਾਨਦਾਰਾਂ ਨੂੰ ਜਥੇਬੰਦ ਕੀਤਾ ਜਾਵੇਗਾ | ਪਿੰਡ-ਪਿੰਡ 21 ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ | ਇਸ ਸਮੇਂ ਕਾਨੂੰਨੀ ਸਲਾਹਕਾਰ ਐਡਵੋਕੇਟ ਹਰਸ਼ਦੀਪ ਸਿੰਘ ਚੰਡੀਗੜ੍ਹ, ਰਿਟਾਇਰਡ ਪੁਲਿਸ ਇੰਸਪੈਕਟਰ ਹੰਸ ਰਾਜ ਦਹੀਆ, ਹਰਧੰਨ ਸਿੰਘ ਟਿੱਬਾ, ਹੈਪੀ ਸ਼ਰਮਾ, ਕਰਮਜੀਤ ਸਿੰਘ ਧਾਲੀਵਾਲ, ਗੁਰਮੀਤ ਸਿੰਘ ਮਾਹੀ, ਗੁਰਦੀਪ ਸਿੰਘ ਸੰਧੂ ਆਦਿ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।