13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸ਼ਿਵਾਲਿਕ ਪਬਲਿਕ ਸਕੂਲ ਤਪਾ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਮਾਰੀਆਂ ਮੱਲਾਂ

ਅਜੀਤ ਡੈਸਕ 24-09-2025
ਤਪਾ ਮੰਡੀ, 23 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਪਾ ਦੇ ਵਿਦਿਆਰਥੀਆਂ ਨੇ ਪੜ੍ਹਾਈ ਵਿਚ ਵਿਸ਼ੇਸ਼ ਰੁਚੀ ਰੱਖਣ ਦੇ ਨਾਲ-ਨਾਲ ਖੇਡਾਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤਾਂ ਪ੍ਰਾਪਤ ਕਰ ਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਮੇਂ ਸਕੂਲ ਪਿ੍ੰਸੀਪਲ ਮੋਨਿਕਾ ਗਰਗ ਨੇ ਦੱਸਿਆ ਕੇ ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਿਚ ਸ਼ਿਵਾਲਿਕ ਪਬਲਿਕ ਸਕੂਲ ਤਪਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਵਿਚ ਭਾਗ ਲੈ ਕੇ ਜ਼ਿਲ੍ਹਾ ਪੱਧਰ 'ਤੇ ਰੱਸਾਕਸ਼ੀ ਲੜਕੇ (ਅੰਡਰ-19) ਵਿਚ ਪਹਿਲਾ ਸਥਾਨ, ਚੈੱਸ ਲੜਕੀਆਂ (ਅੰਡਰ-19) ਵਿਚ ਪਹਿਲਾ ਸਥਾਨ, ਕਿ੍ਕੇਟ ਲੜਕੇ (ਅੰਡਰ-19), ਵਿਚ ਦੂਜਾ ਸਥਾਨ, ਬੈਡਮਿੰਟਨ ਲੜਕੀਆਂ ਅੰਡਰ-19 ਵਿਚ ਤੀਜਾ ਸਥਾਨ, ਸਾਈਕਲਿੰਗ ਲੜਕੇ ਅੰਡਰ-17 ਵਿਚ ਪਹਿਲਾ ਸਥਾਨ, ਪਾਵਰ ਲਿਫ਼ਟਿੰਗ ਲੜਕੇ (ਅੰਡਰ-17) ਕ੍ਰਮਵਾਰ 53, 66, 74, 83 ਕਿੱਲੋ ਗ੍ਰਾਮ ਵਿਚ ਪਹਿਲਾ ਸਥਾਨ ਅਤੇ ਅੰਡਰ -19 ਵਿਚ 59 ਕਿੱਲੋ ਗ੍ਰਾਮ ਅਤੇ 83 ਕਿੱਲੋ ਗ੍ਰਾਮ ਵਿਚ ਪਹਿਲਾ ਸਥਾਨ ਅਤੇ 93 ਕਿੱਲੋ ਗ੍ਰਾਮ ਵਿਚ ਦੂਜਾ ਸਥਾਨ ਅਤੇ 66 ਕਿੱਲੋ ਗ੍ਰਾਮ ਵਿਚ ਤੀਜਾ ਸਥਾਨ ਅਤੇ 74 ਕਿੱਲੋ ਗ੍ਰਾਮ ਵਿਚ ਚੌਥਾ ਸਥਾਨ, ਕਰਾਟੇ ਅੰਡਰ-14 ਵਿਚ ਅਲੱਗ ਅਲੱਗ ਭਾਰ ਕੈਟਾਗਰੀਆਂ ਵਿਚ ਤੀਜਾ ਸਥਾਨ, ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਮੋਨਿਕਾ ਗਰਗ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸ਼ਿਵਾਲਿਕ ਸਕੂਲ ਅਤੇ ਉਸ ਦੇ ਵਿਦਿਆਰਥੀਆਂ ਲਈ ਇਹ ਬੜੇ ਹੀ ਮਾਣ ਵਾਲਾ ਪਲ ਹੈ ਜੋ ਕਿ ਸਕੂਲ ਦੇ 24 ਵਿਦਿਆਰਥੀ ਸਟੇਟ ਪੱਧਰ ਚੁਣੇ ਗਏ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਰੀਰਕ ਅਤੇ ਬੌਧਿਕ ਵਿਕਾਸ ਦੀ ਮਹੱਤਤਾ ਦੱਸਦੇ ਹੋਏ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜਰ ਸਨ |
ਪਿਛਲੀ ਖ਼ਬਰ ਜੀ. ਜੀ. ਐੱਸ. ਵਰਲਡ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਰਾਮ ਲੀਲ੍ਹਾ ਦੀ ਪਹਿਲੀ ਨਾਈਟ ਦਾ ਪਾਤਰਾਂ ਨੇ ਬਾਖ਼ੂਬੀ ਢੰਗ ਨਾਲ ਕੀਤਾ ਮੰਚਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।