13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਭਦੌੜ ਵਾਸੀਆਂ ਵਲੋਂ ਕੈਨੇਡਾ ਵਿਚ ਸਾਲਾਨਾ ਪਰਿਵਾਰਕ ਮਿਲਣੀ ਸਮਾਰੋਹ ਕਰਵਾਇਆ

ਅਜੀਤ ਡੈਸਕ 24-09-2025
ਭਦੌੜ, 23 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਦੌੜ ਅਤੇ ਨੇੜਲੇ ਪਿੰਡਾਂ ਦੇ ਕੈਨੇਡਾ ਵਿਚ ਵੱਸਦੇ ਪਰਿਵਾਰਾਂ ਵਲੋਂ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਪਰਿਵਾਰਕ ਮਿਲਣੀ ਸਮਾਰੋਹ, ਹਾਲ ਐਲਡਗਰੋਵ ਬੀ.ਸੀ. ਕੈਨੇਡਾ ਵਿਖੇ ਕਰਵਾਇਆ ਗਿਆ ਜਿਸ ਦੌਰਾਨ ਸਮੂਹ ਵਿਅਕਤੀਆਂ, ਔਰਤਾਂ ਅਤੇ ਬੱਚਿਆਂ ਨੇ ਪੰਜਾਬੀ ਸਭਿਆਚਾਰ ਦੇ ਸੰਗੀਤ ਉਪਰ ਖ਼ੂਬ ਰੌਣਕਾਂ ਲਾਈਆਂ, ਨਵੇਂ ਗਏ ਪਰਿਵਾਰਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀਨਾਂ ਨਾਲ ਸਟੇਜ ਤੋਂ ਜਾਣ ਪਹਿਚਾਣ ਕਰਵਾਈ ਗਈ | ਸਮਾਗਮ ਦੇ ਪ੍ਬੰਧਕ ਅਵਤਾਰ ਸਿੰਘ ਭੁੱਲਰ, ਪ੍ਰਦੀਪ ਸ਼ਰਮਾ, ਬਲਦੇਵ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ ਕਾਕਾ, ਬਲਜਿੰਦਰ ਸਿੰਘ ਨੂਰਾ, ਗੁਰਪ੍ਰੀਤ ਸਿੰਘ ਗਿੱਲ, ਗੁਰਮੀਤ ਸਿੰਘ ਸਿੱਖ ਅਤੇ ਸਵਰਨਜੀਤ ਸਿੰਘ ਮਾਨਾਂ ਨੇ ਦੱਸਿਆ ਕਿ ਇਹ ਮਿਲਣੀ ਸਮਾਰੋਹ ਕਰਵਾਉਣਾ ਲਈ ਭਦੌੜ ਦੇ ਬਾਸ਼ਿੰਦਿਆਂ ਵਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਕਿਉਂਕਿ ਇਸ ਸਮਾਗਮ ਜਰੀਏ ਜਿੱਥੇ ਭਦੌੜ ਤੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਵੱਡੀ ਇਕੱਤਰਤਾ ਹੁੰਦੀ ਹੈ ਉੱਥੇ ਬੱਚਿਆਂ ਵਿਚਕਾਰ ਵੀ ਆਪਸੀ ਪਿਆਰ ਦਾ ਵਾਧਾ ਹੁੰਦਾ ਹੈ ਜੋ ਇਸ ਵਿਦੇਸ਼ੀ ਧਰਤੀ ਉਪਰ ਬਹੁਤ ਜ਼ਰੂਰੀ ਹੈ | ਇਸ ਮੌਕੇ ਔਰਤਾਂ ਅਤੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਉੱਥੇ ਇਨ੍ਹਾਂ ਵਿਚਕਾਰ ਕਰਵਾਈਆਂ ਗਈਆਂ ਖੇਡਾਂ ਦੇ ਜੇਤੂ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਅਭੈ ਇਮੀਗੇ੍ਰਸ਼ਨ ਭਦੌੜ ਦੇ ਐਮ.ਡੀ. ਪਿ੍ੰਸ ਗਰਗ, ਹਰਪ੍ਰੀਤ ਸਿੰਘ ਪੱਪਾ, ਪੰਮਾ ਸਿੰਘ ਸੇਖੋਂ, ਜੱਗਾ ਸਿੰਘ ਢੁੰਡਾ, ਇੰਦਰਜੀਤ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਬੁੱਟਰ, ਅਵਤਾਰ ਸਿੰਘ ਭੁੱਲਰ, ਸੁਖਜਿੰਦਰ ਸਿੰਘ ਕਾਕਾ, ਅਮਰਜੀਤ ਸਿੰਘ ਝਿੰਜਰ, ਬਲਜਿੰਦਰ ਸਿੰਘ ਸਿੱਧੂ, ਕੁਲਜਿੰਦਰ ਸਿੰਘ ਧਾਲੀਵਾਲ, ਲਾਲੀ ਸਿੱਧੂ, ਲਾਲ ਚੰਦ ਸ਼ਰਮਾ, ਲੱਭੀ ਸ਼ਰਮਾ, ਦਵਿੰਦਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ ਸਟੇਜ ਸੈਕਟਰੀ ਦੀ ਭੂਮਿਕਾ ਗੁਰਪ੍ਰੀਤ ਸਿੰਘ ਗਿੱਲ ਵਲੋਂ ਨਿਭਾਈ ਗਈ |
ਪਿਛਲੀ ਖ਼ਬਰ ਬੂਟ ਹਾਊਸ 'ਚੋਂ ਚੋਰਾਂ ਨੇ ਸ਼ਟਰ ਤੋੜ ਕੇ ਕੀਤੀ 25 ਹਜ਼ਾਰ ਰੁਪਏ ਨਕਦੀ ਚੋਰੀ ਅਗਲੀ ਖ਼ਬਰ ਵਿਧਾਇਕ ਕਾਲਾ ਢਿੱਲੋਂ 'ਤੇ ਕੀਤਾ ਗਿਆ ਹਮਲਾ ਘਟੀਆ ਕਾਰਵਾਈ-ਬੀਬੀ ਬਾਲੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।