13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਬੱਤਾ ਪੈਟਲਾਈਫ ਕਲੀਨਿਕ ਨੇ ਲਗਾਇਆ ਮੁਫ਼ਤ ਐਂਟੀ ਰੈਬਿਜ਼ ਟੀਕਾਕਰਨ ਕੈਂਪ

ਅਜੀਤ ਡੈਸਕ 24-09-2025
ਬਰਨਾਲਾ, 23 ਸਤੰਬਰ (ਨਰਿੰਦਰ ਅਰੋੜਾ)-ਬੱਤਾ ਪੈਟਲਾਈਫ ਕਲੀਨਿਕ ਨਾਨਕਸਰ ਰੋਡ ਵਲੋਂ ਪਹਿਲਾ ਮੁਫ਼ਤ ਐਂਟੀ ਰੈਬਿਜ਼ ਚੈੱਕਅਪ ਅਤੇ ਟੀਕਾਕਰਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਕੀਤਾ ਗਿਆ | ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਘਰਾਂ 'ਚ ਕੁੱਤੇ ਰੱਖਣਾ ਕੁੱਝ ਲੋਕਾਂ ਦਾ ਸ਼ੌਕ ਅਤੇ ਕੁੱਝ ਲੋਕਾਂ ਦੀ ਮਜਬੂਰੀ ਬਣ ਗਈ ਹੈ ਕਿਉਂਕਿ ਆਏ ਦਿਨ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਅਤੇ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਲਈ ਕੁੱਤੇ ਰੱਖਣਾ ਮਜਬੂਰੀ ਬਣ ਗਿਆ ਹੈ | ਇਸ ਦੇ ਨਾਲ-ਨਾਲ ਕੁੱਝ ਲੋਕਾਂ ਨੇ ਇਸ ਨੂੰ ਵਪਾਰ ਦੇ ਰੂਪ ਵਿਚ ਵੀ ਅਪਣਾ ਲਿਆ ਹੈ | ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਾਡੇ ਸ਼ਹਿਰ ਵਿਚ ਪਸ਼ੂਆਂ ਤੇ ਕੁੱਤਿਆਂ ਨਾਲ ਸਬੰਧਿਤ ਹਸਪਤਾਲ ਦੀ ਸ਼ੁਰੂਆਤ ਹੋਈ ਹੈ, ਜਿੱਥੇ ਸਮਾਂ ਰਹਿੰਦਿਆਂ ਲੋਕ ਆਪਣੇ ਪਸ਼ੂਆਂ ਦਾ ਅਤੇ ਕੁੱਤਿਆਂ ਦਾ ਚੈੱਕਅਪ ਕਰਵਾ ਕੇ ਉਨ੍ਹਾਂ ਦਾ ਇਲਾਜ ਕਰਵਾ ਸਕਦੇ ਹਨ | ਇਸ ਮੌਕੇ ਕਲੀਨਿਕ ਦੇ ਮਾਲਕ ਅਤੇ ਡਾ: ਜਤਿਨ ਕਪਿਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਕੱਲ੍ਹ ਆਵਾਰਾ ਕੁੱਤਿਆਂ ਦੇ ਵੱਢਣ ਦੇ ਕੇਸ ਲਗਾਤਾਰ ਵੱਧ ਰਹੇ ਹਨ ਇਨ੍ਹਾਂ ਦੇ ਵੰਡਣ ਨਾਲ ਜਾਨ ਵੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਚਾਹੇ ਉਹ ਆਵਾਰਾ ਕੁੱਤੇ ਹੋਣ ਜਾਂ ਘਰ ਵਿਚ ਰੱਖੇ ਹੋਏ ਕੁੱਤੇ ਉਨ੍ਹਾਂ ਦੀ ਟੀਕਾਕਰਨ ਬਹੁਤ ਜ਼ਰੂਰੀ ਹੈ ਅਤੇ ਅੱਜ ਇਸ ਕੈਂਪ ਵਿਚ 87 ਦੇ ਕਰੀਬ ਕੁੱਤਿਆਂ ਦਾ ਚੈੱਕਅਪ ਕਰਨ ਉਪਰੰਤ ਐਂਟੀ ਰੈਬਿਜ਼ ਟੀਕਾ ਕਰਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਡਾ: ਮੁਸਕਾਨ ਅਤੇ ਡਾ: ਹਰਸੇਵਕ ਸਾਨੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਕਾਲਾ ਢਿੱਲੋਂ 'ਤੇ ਕੀਤਾ ਗਿਆ ਹਮਲਾ ਘਟੀਆ ਕਾਰਵਾਈ-ਬੀਬੀ ਬਾਲੀਆ <br/> ਅਗਲੀ ਖ਼ਬਰ ਨਾਬਾਲਗ ਲੜਕੀ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।