12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪਿੰਡ ਖੱੁਡੀ ਕਲਾਂ ਦੇ ਸਰਪੰਚ, ਪੰਚ ਸਮੇਤ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 24-09-2025
ਹੰਡਿਆਇਆ, 23 ਸਤੰਬਰ (ਗੁਰਜੀਤ ਸਿੰਘ ਖੱੁਡੀ)-ਬੀਤੇ ਕੱਲ੍ਹ ਸੜਕ ਬਣਾਉਣ ਤੇ ਨਿਕਾਸੀ ਨਾਲਾ ਬਣਾਉਣ ਨੂੰ ਲੈ ਕੇ 2 ਧਿਰਾਂ 'ਚ ਹੋਏ ਟਕਰਾਅ 'ਚ ਸਰਪੰਚ, ਪੰਚ ਸਮੇਤ 12 ਵਿਅਕਤੀਆਂ 'ਤੇ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ੍ਹ ਪਿੰਡ ਖੱੁਡੀ ਕਲਾਂ ਵਿਖੇ ਸੜਕ ਬਣਾਉਣ ਮੌਕੇ 2 ਧਿਰਾਂ ਦੇ ਹੋਏ ਟਕਰਾਅ ਮੌਕੇ ਸੜਕ ਨਾ ਬਣਾਉਣ ਦੇਣ ਤੇ ਸਰਕਾਰੀ ਕੰਮਾਂ ਵਿਚ ਵਿਘਨ ਪਾਉਣ ਵਾਲੇ ਪਿੰਡ ਦੇ ਸਰਪੰਚ ਸਿਮਰਜੀਤ ਸਿੰਘ ਪੱੁਤਰ ਲਖਵਿੰਦਰ ਸਿੰਘ, ਪੰਚ ਜੋਰਾ ਸਿੰਘ ਪੱੁਤਰ ਟਹਿਲ ਸਿੰਘ, ਜਰਨੈਲ ਸਿੰਘ ਪੱੁਤਰ ਮੇਜਰ ਸਿੰਘ, ਹਰਬੰਸ ਸਿੰਘ ਪੱੁਤਰ ਟਹਿਲ ਸਿੰਘ, ਗੁਰਦੀਪ ਸਿੰਘ ਪੱੁਤਰ ਗੁਰਦੇਵ ਸਿੰਘ, ਗੁਰਚਰਨ ਸਿੰਘ ਪੱੁਤਰ ਗੁਰਦਿਆਲ ਸਿੰਘ, ਗੁਰਦੀਪ ਸਿੰਘ ਪੱੁਤਰ ਭਗਵਾਨ ਸਿੰਘ, ਜਗਸੀਰ ਸਿੰਘ ਪੱੁਤਰ ਨਛੱਤਰ ਸਿੰਘ, ਹਰਪ੍ਰੀਤ ਸਿੰਘ ਪੱੁਤਰ ਕਕਣ ਸਿੰਘ, ਸੱਤਪਾਲ ਸਿੰਘ ਪੱੁਤਰ ਅਮਰਜੀਤ ਸਿੰਘ, ਚਮਕੌਰ ਸਿੰਘ ਪੱੁਤਰ ਰੂਪ ਸਿੰਘ ਅਤੇ ਗੁਰਮੇਲ ਸਿੰਘ ਪੱੁਤਰ ਪ੍ਰੇਮ ਸਿੰਘ ਸਾਰੇ ਵਾਸੀਅਨ ਖੱੁਡੀ ਕਲਾਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਧਾਰਾ 126/170 ਬੀ.ਐਨ.ਐਸ.ਐਸ. ਤਹਿਤ ਮਾਮਲਾ ਦਰਜ ਕੀਤਾ ਗਿਆ |
ਪਿਛਲੀ ਖ਼ਬਰ ਨਾਬਾਲਗ ਲੜਕੀ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਵਾਈ. ਐਸ. ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ 'ਚ ਸੋਨੇ ਤੇ ਤਾਂਬੇ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।