08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਸ਼ਤਰੰਜ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 20-07-2025
ਤਪਾ ਮੰਡੀ, 19 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਅੰਤਰ ਹਾਊਸ ਸ਼ਤਰੰਜ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਆਪਣੇ ਪ੍ਰਦਰਸ਼ਨ ਦੁਆਰਾ ਇਮਾਨਦਾਰੀ ਅਤੇ ਸਤਿਕਾਰ ਦੇ ਮੁੱਲਾਂ ਦੀ ਉਦਾਹਰਨ ਪੇਸ਼ ਕੀਤੀ ਜੋ ਕਿ ਸ਼ਤਰੰਜ ਆਪਣੇ ਖਿਡਾਰੀਆਂ ਵਿਚ ਪੈਦਾ ਕਰਦਾ ਹੈ | ਅੰਤਰ-ਹਾਊਸ ਸ਼ਤਰੰਜ ਮੁਕਾਬਲੇ ਵਿਚ ਅੰਡਰ-11, 14 ਅਤੇ ਅੰਡਰ -17 ਦੇ ਭਾਗੀਦਾਰਾਂ ਨੇ ਆਪਣੀ ਤਰਕਪੂਰਨ ਸੋਚ, ਵਿਸ਼ਲੇਸ਼ਣਾਤਮਿਕ ਤਰਕ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਨੂੰ ਸਾਬਤ ਕੀਤਾ | ਕਿਉਂਕਿ ਇੰਨੀ ਛੋਟੀ ਉਮਰ ਵਿਚ ਵਿਦਿਆਰਥੀਆਂ ਨੇ ਸ਼ਤਰੰਜ ਵਿਚ ਜੋ ਮੁਹਾਰਤ ਵਿਕਸਤ ਕੀਤੀ ਹੈ, ਉਹ ਸਾਰਿਆਂ ਲਈ ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਹੈ | ਅੰਡਰ-11 ਲੜਕੀਆਂ ਵਿਚੋਂ ਹਰਲੀਨ ਕੌਰ ਨੇ ਪਹਿਲਾ ਅਤੇ ਪ੍ਰਨੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਹੀ ਅੰਡਰ-14 ਲੜਕੀਆਂ ਵਿਚੋਂ ਨਵਯਾ ਨੇ ਪਹਿਲਾ ਅਤੇ ਹਿਮਾਕਸ਼ੀ ਨੇ ਦੂਜਾ ਸਥਾਨ ਹਾਸਲ ਕੀਤਾ | ਲੜਕੇ ਅੰਡਰ-14 ਅਤੇ 17 ਵਿਚੋਂ ਕ੍ਰਮਵਾਰ ਅਯਾਨ ਗਰਗ ਨੇ ਪਹਿਲਾ ਸਥਾਨ, ਰਾਘਵ ਦੂਜਾ, ਰੇਹਾਨ ਗੋਇਲ ਪਹਿਲਾ ਅਤੇ ਦੁਸ਼ਾਂਤ ਸਿੰਗਲਾ ਨੇ ਦੂਜਾ ਸਥਾਨ ਹਾਸਲ ਕੀਤਾ | ਇਸ ਮੌਕੇ ਪਿ੍ੰਸੀਪਲ ਮੋਨਿਕਾ ਗਰਗ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ 400 ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਔਰਤਾਂ ਕਾਬੂ ਅਗਲੀ ਖ਼ਬਰ ਵਿਗਿਆਨ ਗਿਆਨ ਵਿਸ਼ੇ ਸੰਬੰਧੀ ਗਤੀਵਿਧੀਆਂ ਕਰਵਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।