ਬਰਨਾਲਾ, 19 ਜੁਲਾਈ (ਅਸ਼ੋਕ ਭਾਰਤੀ)-ਆਰੀਆਭੱਟ ਕਾਲਜ ਚੀਮਾ-ਜੋਧਪੁਰ ਦਾ ਬੀ.ਸੀ.ਏ. ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਸੰਸਥਾ ਦੇ ਚੇਅਰਮੈਨ ਸ੍ਰੀ ਰਾਕੇਸ਼ ਕੁਮਾਰ ਗੁਪਤਾ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥਣ ਰਮਨਦੀਪ ਕੌਰ ਨੇ 82 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਆਦੇਸ਼ਜੀਤ ਸਿੰਘ 80 ਫ਼ੀਸਦੀ, ਅਨੂ ਨੇ 80 ਫ਼ੀਸਦੀ ਅੰਕ ਲੈ ਕੇ ਸਾਂਝੇ ਤੌਰ 'ਤੇ ਦੂਜਾ ਪ੍ਰਾਪਤ ਕਰ ਕੇ ਦੂਜਾ ਸਥਾਨ, ਪ੍ਰੀਤਇੰਦਰ ਕੌਰ ਨੇ 74 ਫ਼ੀਸਦੀ, ਜਸ਼ਨਪ੍ਰੀਤ ਕੌਰ ਨੇ 74 ਫ਼ੀਸਦੀ ਅੰਕ ਲੈ ਕੇ ਸਾਂਝੇ ਤੌਰ 'ਤੇ ਤੀਜਾ ਸਥਾਨ ਲਿਆ | ਇਸ ਸ਼ਾਨਦਾਰ ਪ੍ਰਾਪਤੀ 'ਤੇ ਚੇਅਰਮੈਨ ਸ੍ਰੀ ਰਾਕੇਸ਼ ਕੁਮਾਰ ਗੁਪਤਾ, ਡਾਇਰੈਕਟਰ ਡਾ: ਅਜੇ ਮਿੱਤਲ, ਡੀਨ ਅਕਾਦਮਿਕ ਇੰਚਾਰਜ ਡਾ: ਭਾਵੰਤ ਗਰਗ, ਕਰਨਜੋਤ ਗੋਇਲ, ਜਸਪ੍ਰੀਤ ਕੌਰ, ਅਮਨਦੀਪ ਕੌਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ |