27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸ਼ਿਵ ਸ਼ਕਤੀ ਮਹਾਂਸੰਘ ਵਲੋਂ ਦਫ਼ਤਰ ਦਾ ਉਦਘਾਟਨ

ਅਜੀਤ ਡੈਸਕ 19-07-2025
ਬਰਨਾਲਾ, 18 ਜੁਲਾਈ (ਨਰਿੰਦਰ ਅਰੋੜਾ)-ਸ਼ਿਵ ਸ਼ਕਤੀ ਮਹਾਂ ਸੰਘ ਬਰਨਾਲਾ ਵਲੋਂ ਕੈਲਾਸ਼ ਦਰਸ਼ਨ ਮਨੀ ਮਹੇਸ਼ ਯਾਤਰਾ 2025 ਲਈ ਪੱਕਾ ਕਾਲਜ ਰੋਡ 'ਤੇ ਦਫ਼ਤਰ ਦਾ ਉਦਘਾਟਨ ਮੰਗੂ ਬਾਬਾ ਸੇਖੇ ਵਾਲੇ ਤੇ ਰਜਿੰਦਰ ਸਿੰਘ ਬਰਾੜ ਵਲੋਂ ਕੀਤਾ ਗਿਆ | ਜਾਣਕਾਰੀ ਦਿੰਦਿਆਂ ਸੈਕਟਰੀ ਸੁਨੀਲ ਕੁਮਾਰ ਕਾਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਮਨੀ ਮਹੇਸ਼ ਧਾਨਸੋਂ (ਹਿਮਾਚਲ ਪ੍ਰਦੇਸ਼) ਵਿਖੇ 22ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ | ਇਹ ਭੰਡਾਰਾ ਸਵ: ਵਰਿੰਦਰ ਕੁਮਾਰ ਸਿੰਗਲਾ ਵਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਉਨ੍ਹਾਂ ਦੀ ਯਾਦ ਵਿਚ ਇਹ ਭੰਡਾਰਾ ਬਰਨਾਲਾ ਤੋਂ ਸ੍ਰੀ ਮਨੀ ਮਹੇਸ਼ ਲਈ 6 ਅਗਸਤ ਤੋਂ ਰਾਧਾ ਅਸ਼ਟਮੀ ਤੱਕ ਚੱਲੇਗਾ | ਇਸ ਭੰਡਾਰੇ ਵਿਚ ਯਾਤਰੀਆਂ ਦੇ ਰਹਿਣ ਸਹਿਣ, ਖਾਣ ਪੀਣ ਆਦਿ ਦੀ ਪੂਰੀ ਵਿਵਸਥਾ ਕੀਤੀ ਜਾਂਦੀ ਹੈ | ਇਹ ਭੰਡਾਰਾ ਹਰ ਸਾਲ ਸ਼ਿਵ ਬਾਬਾ ਦੇ ਆਸ਼ੀਰਵਾਦ ਅਤੇ ਬਰਨਾਲਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ | ਇਸ ਮੌਕੇ ਹਿਤੇਸ਼ ਕੁਮਾਰ ਗੋਲੂ, ਪ੍ਰਧਾਨ ਮਨੋਜ ਕੁਮਾਰ, ਮਦਨ ਸ਼ਰਮਾ, ਸੰਜੇ ਉਪਲੀ, ਸੁਰਿੰਦਰ, ਯੋਗੇਸ਼, ਬਾਰੂ, ਰਾਮ ਕ੍ਰਿਸ਼ਨ, ਮਨਮੋਹਨ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਕਵਿਤਾ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਵਿਨਰਜੀਤ ਸਿੰਘ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ਼ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।