ਸੁਨਾਮ ਊਧਮ ਸਿੰਘ ਵਾਲਾ, 17 ਜੁਲਾਈ (ਸੱਗੂ, ਗੱਖੜ, ਧਾਲੀਵਾਲ)-ਰੋਟਰੀ ਕਲੱਬ ਸੁਨਾਮ ਦੀ ਇਕ ਵਿਸ਼ੇਸ਼ ਮੀਟਿੰਗ ਕਲੱਬ ਦੇ ਪ੍ਰਧਾਨ ਰੋਟੇਰੀਅਨ ਜਗਦੀਪ ਭਾਰਦਵਾਜ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ, ਜਿਸ ਵਿਚ 31 ਜੁਲਾਈ ਨੂੰ ਮਨਾਏ ਜਾਣ ਵਾਲੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਲੈ ਕੇ ਵਿਸਥਾਰਪੂਰਵਕ ਕਾਰਜਕ੍ਰਮਾਂ ਦੀ ਰਚਨਾ ਤੈਅ ਕੀਤੀ ਗਈ | ਮੀਟਿੰਗ ਦੌਰਾਨ ਵੱਖ-ਵੱਖ ਕਾਰਜਕ੍ਰਮਾਂ ਲਈ ਪ੍ਰੋਜੈਕਟ ਚੇਅਰਮੈਨ ਨਿਯੁਕਤ ਕਰ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਸ਼ਹੀਦੀ ਦਿਵਸ ਮੌਕੇ ਰੋਟਰੀ ਕਲੱਬ ਦੇ ਮੈਂਬਰ ਸ਼ਹੀਦ ਊਧਮ ਸਿੰਘ ਦੇ ਪੈਤਿ੍ਕ ਘਰ ਪਹੰੁਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ | ਇਸ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਯਸ਼ਪਾਲ ਮੰਗਲਾ, ਸੰਦੀਪ ਜੈਨ ਤੇ ਰਾਕੇਸ਼ ਜਿੰਦਲ ਨੂੰ ਪ੍ਰੋਜੈਕਟ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਦੇ ਇਲਾਵਾ, ਸ਼ਹੀਦੀ ਦਿਵਸ ਦੀ ਪੂਰਵ ਸੰਧਿਆ 'ਤੇ ਸ਼ਹੀਦ ਊਧਮ ਸਿੰਘ ਦੇ ਜੀਵਨ ਤੇ ਵਿਚਾਰਾਂ 'ਤੇ ਆਧਾਰਿਤ ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਲਈ ਦਵਿੰਦਰ ਪਾਲ ਸਿੰਘ ਰਿੰਪੀ ਤੇ ਰੁਪਿੰਦਰ ਸੱਗੂ ਨੂੰ ਪ੍ਰੋਜੈਕਟ ਚੇਅਰਮੈਨ ਬਣਾਇਆ ਗਿਆ | ਇਸ ਮੌਕੇ ਰੁੱਖ ਲਗਾਉਣ ਦੀ ਮੁਹਿੰਮ ਲਈ ਲਾਡੀ ਚੰਦ ਗਰਗ, ਅਤੁਲ ਗੁਪਤਾ ਅਤੇ ਅਸ਼ੋਕ ਗੋਇਲ ਨੂੰ ਪ੍ਰੋਜੈਕਟ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ | ਮੀਟਿੰਗ ਦੌਰਾਨ ਕਲੱਬ ਦੇ ਸਰਗਰਮ ਮੈਂਬਰ ਮਨੋਹਰ ਲਾਲ ਅਰੋੜਾ ਨੂੰ ਉਨ੍ਹਾਂ ਦੇ ਯੋਗਦਾਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਜਦਕਿ ਲਾਡੀ ਚੰਦ ਗਰਗ ਨੂੰ ਪੰਕਚੁਅਲਟੀ ਅਵਾਰਡ ਨਾਲ ਨਿਵਾਜਿਆ ਗਿਆ | ਇਸ ਮੌਕੇ ਆਈ. ਪੀ. ਪੀ. ਦਵਿੰਦਰ ਪਾਲ ਸਿੰਘ ਰਿੰਪੀ ਨੇ ਆਪਣੇ ਕਾਰਜਕਾਲ ਦਾ ਸੰਖੇਪ ਲੇਖਾ-ਜੋਖਾ ਪੇਸ਼ ਕਰਦਿਆਂ ਕਲੱਬ ਦੀਆਂ ਵੱਖ-ਵੱਖ ਉਪਲਬਧੀਆਂ ਸਾਂਝੀਆਂ ਕੀਤੀਆਂ | ਮੀਟਿੰਗ ਵਿਚ ਸਾਬਕਾ ਰੋਟਰੀ ਗਵਰਨਰ ਘਨਸ਼ਿਆਮ ਕਾਂਸਲ, ਮੌਜੂਦਾ ਪ੍ਰਧਾਨ ਜਗਦੀਪ ਭਾਰਦਵਾਜ, ਆਈ. ਪੀ. ਪੀ. ਦਵਿੰਦਰ ਪਾਲ ਸਿੰਘ ਰਿੰਪੀ, ਵਿਜੈ ਮੋਹਨ, ਰੁਪਿੰਦਰ ਸੱਗੂ, ਡਾ. ਵਿਜੈ ਗਰਗ, ਰਮੇਸ਼ ਗਰਗ, ਰਾਕੇਸ਼ ਸਿੰਗਲਾ, ਡਾ. ਸਿਧਾਰਥ ਫੁੱਲ, ਹਰੀਸ਼ ਗੋਇਲ, ਲਾਜਪਤ ਰਾਏ ਗਰਗ, ਮਦਨ ਲਾਲ ਮਾਨਾ, ਹਰੀਸ਼ ਗੱਖੜ, ਰਚਿਨ ਗੁਪਤਾ, ਵਿਨੋਦ ਬੌਬੀ, ਲਿਟਸਨ ਜਿੰਦਲ, ਬਹਾਲ ਸਿੰਘ ਕਾਲੇਕਾ, ਇੰਦਰ ਕੁਮਾਰ ਤੇ ਅਜਾਇਬ ਸਿੰਘ ਸੱਗੂ ਸਮੇਤ ਕਲੱਬ ਦੇ ਕਈ ਮੈਂਬਰ ਮੌਜੂਦ ਰਹੇ | ਮੀਟਿੰਗ ਦੇ ਅੰਤ ਵਿਚ ਸਾਰੇ ਮੈਂਬਰਾਂ ਨੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਉਨ੍ਹਾਂ ਦੇ ਆਦਰਸ਼ਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੰਕਲਪ ਲਿਆ |