ਹੰਡਿਆਇਆ, 17 ਜੁਲਾਈ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ 11 ਕੇ. ਵੀ. ਗਰਿੱਡ ਵਿਚ ਅੱਜ ਸਵੇਰੇ 6:15 ਤੋਂ ਕਰੀਬ 10 ਵਜੇ ਤੱਕ ਬਸਬਾਰ ਸੜਨ ਕਾਰਨ ਬਿਜਲੀ ਸਪਲਾਈ ਠੱਪ ਰਹੀ | ਜਾਣਕਾਰੀ ਅਨੁਸਾਰ ਹੰਡਿਆਇਆ ਸ਼ਹਿਰੀ, ਸਟੈਂਡਰਡ ਯੂਨਿਟ, ਮਾਨਸਾ ਰੋਡ ਸ਼ਹਿਰੀ, ਪੱਤੀ ਰੋਡ ਸ਼ਹਿਰੀ ਦੀਆਂ 11 ਕੇ. ਵੀ. ਲਾਈਨ ਬਿਜਲੀ ਸਪਲਾਈ 4 ਘੰਟੇ ਦੇ ਕਰੀਬ ਠੱਪ ਰਹੀ, ਜਿਸ ਕਾਰਨ ਸ਼ਹਿਰੀ ਫ਼ੈਕਟਰੀਆਂ ਅਤੇ ਕਾਮਿਆਂ ਅਤੇ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਇਹ ਕਰੀਬ 2 ਮਹੀਨੇ ਵਿਚ ਦੂਜੀ ਵਾਰ ਸੜ ਹੈ | ਪਾਵਰਕਾਮ ਪਟਿਆਲਾ ਅਤੇ ਜ਼ਿਲ੍ਹਾ ਬਰਨਾਲਾ ਦੇ ਉੱਚ ਅਧਿਕਾਰੀਆਂ ਪਾਸੋਂ ਨਛੱਤਰ ਸਿੰਘ ਭਰੀ, ਜੋਗਿੰਦਰ ਸਿੰਘ ਸਾਹ ਜੀ, ਬਲਵਿੰਦਰ ਸਿੰਘ ਭਰੀ, ਗੁਰਮੇਲ ਸਿੰਘ ਆਰੇ ਵਾਲਾ, ਧੰਨਬੰਤ ਸਿੰਘ, ਕਰਨੈਲ ਸਿੰਘ, ਸੰਦੀਪ ਸਿੰਘ ਆਦਿ ਨੇ ਮੰਗ ਕੀਤੀ ਕਿ ਗਰਿੱਡ ਦੀ ਮੁਰੰਮਤ ਕਰਵਾਉਣ ਲਈ ਉਚੇਚਾ ਧਿਆਨ ਦਿੱਤਾ ਜਾਵੇ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਅੰਦਰ ਸ਼ਹਿਰੀ ਫ਼ੈਕਟਰੀਆਂ ਦੇ ਮਾਲਕਾ ਅਤੇ ਕਸਬਾ ਹੰਡਿਆਇਆ ਦੇ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ |