ਧਨੌਲਾ, 16 ਜੁਲਾਈ (ਜਤਿੰਦਰ ਸਿੰਘ ਧਨੌਲਾ)-ਪੀ. ਆਰ. ਟੀ. ਸੀ. ਦੇ ਇਕ ਕੰਡਕਟਰ ਸੰਦੀਪ ਸਿੰਘ ਤੇ ਬੱਸ ਵਿਚ ਸਫ਼ਰ ਕਰ ਰਹੀ ਅÏਰਤ ਪੂਜਾ ਰਾਣੀ ਵਾਸੀ ਰਾਮਪੁਰਾ ਫੂਲ ਦਰਮਿਆਨ ਤਕਰਾਰ ਹੋ ਗਿਆ, ਜਿਸ ਨਾਲ ਤਕਰੀਬਨ ਪੰਜ ਬੱਸਾਂ ਦੀਆਂ ਸਵਾਰੀਆਂ ਨੇ ਇਕ ਘੰਟਾ ਗਰਮੀ ਦਾ ਸੰਤਾਪ ਕੱਟਿਆ | ਇਕੱਤਰ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਚੱਲੀ ਬੱਸ ਫ਼ਾਜ਼ਿਲਕਾ ਜਾ ਰਹੀ ਸੀ, ਜਿਸ ਵਿਚ ਪੂਜਾ ਰਾਣੀ ਨਾਂਅ ਦੀ ਮੁਸਾਫਰ ਸਵਾਰ ਸੀ ਉਸ ਨੇ ਇਕ ਬੋਤਲ ਵਿਚੋਂ ਪਾਣੀ ਪੀ ਕੇ ਬੋਤਲ ਸੀਟ ਦੇ ਹੇਠਾਂ ਰੱਖ ਦਿੱਤੀ | ਉਸ ਦਾ ਕਹਿਣਾ ਸੀ ਕਿ ਜੇ ਮੈਂ ਬੋਤਲ ਬੱਸ ਤੋਂ ਸਾਈਡ 'ਤੇ ਸੁੱਟਦੀ ਸੀ ਤਾਂ ਕਿਸੇ ਪਿੱਛੇ ਆ ਰਹੇ ਮੁਸਾਫਰ ਦੇ ਵੱਜ ਕੇ ਕੋਈ ਨੁਕਸਾਨ ਹੋ ਸਕਦਾ ਸੀ | ਸੀਟ ਹੇਠਾਂ ਖ਼ਾਲੀ ਬੋਤਲ ਪਈ ਦੇਖ ਕੇ ਕੰਡਕਟਰ ਤਲਖ਼ੀ ਵਿਚ ਆ ਗਿਆ ਤੇ ਉਸ ਨੇ ਪੂਜਾ ਰਾਣੀ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕੀਤਾ | ਪੂਜਾ ਰਾਣੀ ਨੇ ਕੰਡਕਟਰ ਨੂੰ ਕਨਵਿੰਸ ਕਰਾਇਆ ਕਿ ਜੇ ਮੈਂ ਸਾਈਡ ਸ਼ੀਸ਼ੇ ਰਾਹੀਂ ਬੋਤਲ ਬਾਹਰ ਸੁੱਟਦੀ ਹਾਂ ਤਾਂ ਕਿਸੇ ਦੇ ਵੱਜ ਸਕਦੀ ਸੀ, ਪਰ ਕੰਡਕਟਰ ਅਸੱਭਿਅਕ ਭਾਸ਼ਾ ਵਰਤ ਕੇ ਅÏਰਤ ਨੂੰ ਉਲਟਾ ਪੁਲਟਾ ਬੋਲਦਾ ਰਿਹਾ | ਗੱਲ ਹੱਥੋਂ ਪਈ ਤੱਕ ਜਾ ਅੱਪੜੀ | ਟੋਲ ਪਲਾਜ਼ਾ ਤੋਂ ਧਨੌਲੇ ਪੁੱਜ ਕੇ ਕੰਡਕਟਰ ਨੇ ਬੱਸ ਪੁਲਿਸ ਮੁਲਾਜ਼ਮਾਂ ਕੋਲੋਂ ਰੋਕੀ ਅਤੇ ਅÏਰਤ ਖ਼ਿਲਾਫ਼ ਕਾਰਵਾਈ ਕਰਨ ਨੂੰ ਆਖਿਆ ਤੇ ਬੱਸ ਟੇਢੀ ਕਰ ਕੇ ਜਾਮ ਲਗਾ ਦਿੱਤਾ | ਇਸ ਨੀਵੇਂ ਪੱਧਰ ਦੀ ਕੰਡਕਟਰ ਦੀ ਹਰਕਤ ਨੇ ਘੱਟੋ ਘੱਟ 300 ਮੁਸਾਫਰਾਂ ਨੂੰ ਇਕ ਘੰਟੇ ਲਈ ਆਪਣੇ ਸਫ਼ਰ 'ਤੇ ਪੁੱਜਣ ਤੋਂ ਲੇਟ ਕਰ ਦਿੱਤਾ | ਲੋਕਾਂ ਵਿਚ ਇਹ ਚਰਚਾ ਆਮ ਸੀ ਕਿ ਸਵਾਰੀਆਂ 'ਤੇ ਗੁੰਡਾਗਰਦੀ ਕਰਨ ਲਈ ਜਥੇਬੰਦਕ ਢਾਂਚਿਆਂ ਦਾ ਸਹਾਰਾ ਲੈਣਾ ਪੁਰ ਜ਼ੋਰ ਨਾਜਾਇਜ਼ ਹੈ, ਜਦ ਕਿ ਬੱਸਾਂ ਅਤੇ ਕੰਡਕਟਰਾਂ ਦਾ ਦਾਰੋ ਮਦਾਰ ਮੁਸਾਫਰਾਂ 'ਤੇ ਨਿਰਭਰ ਕਰਦਾ ਹੈ | ਭਾਵੇਂ ਐੱਸ. ਐੱਚ. ਓ. ਜਗਜੀਤ ਸਿੰਘ ਨੇ ਮੌਕੇ 'ਤੇ ਪੁੱਜ ਕੇ ਦੋਵਾਂ ਧਿਰਾਂ ਦਰਮਿਆਨ ਸਮਝੌਤਾ ਕਰਵਾ ਕੇ ਗੱਲ ਮੁਕਾ ਦਿੱਤੀ, ਪਰ ਲੋਕਾਂ ਵਿਚ ਇਸ ਗੱਲ ਦਾ ਰੋਸ ਸੀ ਕਿ ਜਥੇਬੰਦਕ ਢਾਂਚਿਆਂ ਦੀ ਦੁਰਵਰਤੋਂ ਮੁਕੰਮਲ ਰੋਕੀ ਜਾਣੀ ਚਾਹੀਦੀ ਹੈ |