15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਪੁਲਿਸ ਨੇ ਚਿੱਟੇ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ

ਅਜੀਤ ਡੈਸਕ 17-07-2025
ਟੱਲੇਵਾਲ, 16 ਜੁਲਾਈ (ਸੋਨੀ ਚੀਮਾ)-ਥਾਣਾ ਟੱਲੇਵਾਲ ਦੀ ਪੁਲਿਸ ਪਾਰਟੀ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਦੋ ਨੌਜਵਾਨਾਂ ਨੂੰ ਚਿੱਟੇ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸੱਕੀ ਵਿਅਕਤੀਆਂ ਦੇ ਸਬੰਧ ਵਿਚ ਗਸ਼ਤ ਕਰ ਰਹੇ ਸਨ, ਤਾਂ ਬਿਜਲੀ ਗਰਿੱਡ ਟੱਲੇਵਾਲ ਕੋਲ ਇਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਆਸ਼ੂਤੋਸ਼ ਪੱੁਤਰ ਕਰਨ ਕੁਮਾਰ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਵਾਰਡ ਨੰ:-16 ਰਾਮਪੁਰਾ ਅਤੇ ਬੰਟੀ ਕੁਮਾਰ ਪੱੁਤਰ ਮਹਿੰਦਰ ਕੁਮਾਰ ਵਾਸੀ ਮਹਿਰਾਜ ਰੋਡ ਰਾਮਪੁਰਾ ਆਪਣੀ ਕਾਰ ਚਿੱਟੇ ਰੰਗ ਦੀ ਇਲਾਨਟਰਾਂ ਨੰਬਰੀ ਪੀ.ਬੀ 03 ਬੀ.ਐੱਮ. 6194 'ਤੇ ਸਵਾਰ ਹੋ ਕੇ ਮੋਗਾ ਰੋਡ ਤੋਂ ਬਰਨਾਲਾ ਵੱਲ ਆ ਰਹੇ ਹਨ ਤੇ ਜੋ ਸਰਹੱਦੀ ਇਲਾਕੇ ਵਿਚੋਂ ਚਿੱਟਾ ਲਿਆ ਕੇ ਵੇਚਣ ਦਾ ਕੰਮ ਕਰਦੇ ਹਨ | ਉਕਤ ਇਤਲਾਹ ਉਪਰੰਤ ਜਦ ਪੁਲਿਸ ਪਾਰਟੀ ਨੇ ਟੱਲੇਵਾਲ ਨਹਿਰ 'ਤੇ ਨਾਕਾ ਲਗਾ ਕੇ ਕਾਰ ਰੋਕ ਕੇ ਸਵਾਰਾਂ ਦੀ ਤਲਾਸ਼ੀ ਲਈ ਤਾਂ ਉਨ•ਾਂ ਕੋਲੋਂ 20 ਗ੍ਰਾਮ ਚਿੱਟਾ ਬਰਾਮਦ ਹੋਇਆ | ਇਸ ਬਰਾਮਦਗੀ ਉਪਰੰਤ ਆਸ਼ੂਤੋਸ਼ ਅਤੇ ਬੰਟੀ ਕੁਮਾਰ ਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ | ਇਸ ਮੌਕੇ ਥਾਣੇਦਾਰ ਮਹਿੰਦਰ ਸਿੰਘ, ਥਾਣੇਦਾਰ ਜਗਸੀਰ ਸਿੰਘ, ਸੁਖਪਾਲ ਸਿੰਘ, ਲਖਵਿੰਦਰ ਸਿੰਘ ਲੱਖਾ, ਸੱਤਪਾਲ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਆਦਿ ਮੁਲਾਜ਼ਮ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਦੀ ਜ਼ਮੀਨ ਐਕਵਾਇਰ ਨਹੀਂ ਕਰਨ ਦਿਆਂਗੇ-ਐਡਵੋਕੇਟ ਖੇੜੀ <br/> ਅਗਲੀ ਖ਼ਬਰ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਦੇ ਮਾਮਲੇ 'ਚ 2 ਔਰਤਾਂ ਸਮੇਤ 4 ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।