24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਟੈਕਸੀ ਯੂਨੀਅਨ ਮਲੌਦ ਨੇ ਬੱਸ ਸਟੈਂਡ ਮਲੌਦ ਵਿਖੇ ਲੰਗਰ ਲਗਾਇਆ

ਅਜੀਤ ਡੈਸਕ 27-12-2025
ਮਲੌਦ, 26 ਦਸੰਬਰ (ਦਿਲਬਾਗ ਸਿੰਘ ਚਾਪੜਾ)-ਟੈਕਸੀ ਯੂਨੀਅਨ ਮਲੌਦ ਸਮੂਹ ਟੈਕਸੀ ਮਾਲਕਾਂ ਅਤੇ ਡਰਾਈਵਰ ਭਾਈਚਾਰੇ ਵੱਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਬੱਸ ਸਟੈਂਡ ਮਲੌਦ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਸੰਗਤਾਂ ਲਈ ਸਾਰਾ ਦਿਨ ਸਰ•ੋਂ ਦੇ ਸਾਗ, ਮੱਕੀ ਰੋਟੀ, ਲੱਸੀ, ਚਾਹ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਲੰਗਰ ਛਕਿਆ | ਜ਼ਿਕਰਯੋਗ ਹੈ ਕਿ ਮਲੌਦ ਦੇ ਸਮੂਹ ਟੈਕਸੀ ਆਪਰੇਟਰ ਸਮੇਂ ਸਮੇਂ ਤੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਵੱਧ ਚੜ•ਕੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਹਿੱਸਾ ਲੈਂਦੇ ਰਹਿੰਦੇ ਹਨ | ਟੈਕਸੀ ਯੂਨੀਅਨ ਵੱਲੋਂ ਵਿਸ਼ੇਸ਼ ਸਹਿਯੋਗ ਲਈ ਪ੍ਰਧਾਨ ਸੰਜੀਵ ਪੁਰੀ ਮਲੌਦ, ਗਿੱਲ ਡੀ.ਜੇ. ਦੁਧਾਲ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਾਬਕਾ ਕੌਂਸਲਰ ਸੁਖਜੀਤ ਸਿੰਘ ਲਾਲੀ, ਅਵਤਾਰ ਸਿੰਘ ਤਾਰੀ ਗੋਸਲ, ਪਰਗਟ ਸਿੰਘ ਗੋਸਲ, ਪਰਮਿੰਦਰ ਸਿੰਘ ਮਲੌਦ, ਰਮਨ ਨਾਭ, ਗੁਰਜੰਟ ਸਿੰਘ, ਰਾਜਦੀਪ ਸਿੰਘ ਬਾਬਰਪੁਰ, ਜਰਨੈਲ ਸਿੰਘ ਸੋਮਲ ਖੇੜੀ, ਜਸਪਾਲ ਸਿੰਘ ਰੱਬੋਂ, ਰਾਜ ਦੁਧਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਐੱਮ.ਪੀ. ਆਲੀਵਾਲ ਨੇ ਵਲੀਪੁਰ ਖੁਰਦ 'ਚ ਨਾਜਾਇਜ਼ ਮਾਈਨਿੰਗ ਵਿਰੁੱਧ ਏ.ਡੀ.ਸੀ. ਨੂੰ ਮਿਲ ਕੇ ਜਤਾਇਆ ਰੋਸ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਰਾਜਸੀ ਸਕਤੀ ਲਈ ਆਪਣਿਆਂ ਵੱਲ ਹੱਥ ਵਧਾਉਣ-ਪਿ੍ੰਸੀਪਲ ਬਲਵੰਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।