15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਨਨਕਾਣਾ ਸਾਹਿਬ ਸਕੂਲ ਬੁੱਢੇਵਾਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਅਜੀਤ ਡੈਸਕ 08-12-2025
ਕੁਹਾੜਾ, 7 ਦਸੰਬਰ (ਸੰਦੀਪ ਸਿੰਘ ਕੁਹਾੜਾ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁੱਢੇਵਾਲ ਦਾ ਸਲਾਨਾ ਇਨਾਮ ਵੰਡ ਸਮਾਗਮ (ਜੈਨੇਸਿਸ) ਬੜੀ ਧੂਮਧਾਮ ਨਾਲ ਮਨਾਇਆ ਗਿਆ¢ ਸਮਾਗਮ ਦੀ ਸ਼ੁਰੂਆਤ ਉੱਘੀਆਂ ਸ਼ਖ਼ਸੀਅਤਾਂ ਵਲੋਂ ਸ਼ਮ੍ਹਾ ਰੌਸ਼ਨ ਕਰ ਕੇ ਕੀਤੀ ਗਈ¢ ਵਿਦਿਆਰਥੀਆਂ ਨੇ ਸ਼ਬਦ ਗਾਇਨ, ਡਾਂਸ, ਪਲੇਅ, ਐਕਟਿੰਗ, ਗਿੱਧੇ, ਭੰਗੜੇ, ਲੋਕ ਗੀਤ, ਅਤੇ ਹੋਰ ਬਹੁਤ ਸਾਰੀਆਂ ਆਈਟਮਾਂ ਨਾਲ਼ ਸਰੋਤਿਆਂ ਦਾ ਮਨ ਮੋਹ ਲਿਆ¢ ਮੁੱਖ ਮਹਿਮਾਨ ਵਲੋਂ ਬੱਚਿਆਂ ਨੂੰ ਜੋਸ਼ ਅਤੇ ਆਤਮ-ਵਿਸ਼ਵਾਸ ਨਾਲ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣ ਲਈ ਅਧਿਆਪਕਾਂ ਅਤੇ ਮਾਪਿਆਂ ਦੁਆਰਾ ਕੀਤੇ ਗਏ ਯਤਨਾਂ ਦੀ ਖੂਬ ਸ਼ਲਾਘਾ ਕੀਤੀ ਗਈ¢ ਵਿਦਿਆਰਥੀਆਂ ਵਲੋਂ ਹਰ ਆਈਟਮ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ਼ ਪ੍ਰਦਰਸ਼ਿਤ ਕੀਤਾ ਗਿਆ ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਸੀ¢ ਸਟੇਜ ਸੰਚਾਲਕ ਅਧਿਆਪਕਾਂ ਅਤੇ ਸਹਾਇਕ ਵਿਦਿਆਰਥੀਆਂ ਨੇ ਬਹੁਤ ਹੀ ਖ਼ੂਬਸੂਰਤ ਅੰਦਾਜ਼ ਨਾਲ਼ ਸਟੇਜ ਦੀ ਡਿਊਟੀ ਨੂੰ ਨਿਭਾਇਆ¢ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਮਨਦੀਪ ਸਿੰਘ ਸੇਖੋਂ ਉਪ ਪ੍ਰਧਾਨ ਟੋਰਾਂਟੋ ਡੋਮੀਔਨ ਬੈਂਕ, ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਸਪੁੱਤਰ ਸਿਮਰਨਜੀਤ ਸਿੰਘ ਸਿੰਮੀ ਢਿੱਲੋਂ, ਡਾ. ਸ਼ਿਵਾਨੀ ਗਰੇਵਾਲ, ਮੈਨੇਜਮੈਂਟ ਕਮੇਟੀ ਦੇ ਮੈਂਬਰ ਸੈਕਟਰੀ ਰਾਜਵੰਤ ਸਿੰਘ ਗਿੱਲ, ਕੈਪਟਨ ਚਮਕੌਰ ਸਿੰਘ, ਹਰਿੰਦਰ ਸਿੰਘ ਮਾਂਗਟ, ਮਾਸਟਰ ਕਰਤਾਰ ਸਿੰਘ, ਬਲਵੀਰ ਸਿੰਘ ਗਿੱਲ, ਇੰਦਰਜੀਤ ਸਿੰਘ, ਦਵਿੰਦਰ ਸਿੰਘ ਗਰੇਵਾਲ, ਤੇਜਿੰਦਰ ਸਿੰਘ ਗਰੇਵਾਲ, ਕੁਲਦੀਪ ਸਿੰਘ, ਅਮਰਦੀਪ ਸਿੰਘ ਗਿੱਲ, ਪਮਨਦੀਪ ਸਿੰਘ ਮੇਹਲੋਂ ਅਤੇ ਸਤਨਾਮ ਸਿੰਘ ਵਲੋਂ ਸ਼ਮੂਲੀਅਤ ਕੀਤੀ ਗਈ¢ ਇਸ ਸਮਾਗਮ ਦੌਰਾਨ ਅਕਾਦਮਿਕ, ਖੇਡਾਂ ਅਤੇ ਸਭਿਆਚਾਰਕ ਖੇਤਰ ਵਿਚ ਅੱਗੇ ਆਉਣ ਵਾਲ਼ੇ ਬੱਚਿਆਂ ਨੂੰ ਟਰਾਫ਼ੀਆਂ ਤੇ ਸਨਮਾਨ ਪੱਤਰ ਦਿੱਤੇ ਗਏ¢ ਮੁੱਖ ਮਹਿਮਾਨ ਹਰਮਨਦੀਪ ਸਿੰਘ ਸੇਖੋਂ ਅਤੇ ਸਿਮਰਨਜੀਤ ਸਿੰਘ ਢਿੱਲੋਂ ਨੇ ਆਪਣੇ ਭਾਸ਼ਣ ਦੌਰਾਨ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਅਤੇ ਵੱਖ-ਵੱਖ ਖੇਤਰਾਂ ਵਿਚ ਡਿਗਰੀਆਂ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਨਨਕਾਣਾ ਸਾਹਿਬ ਸਕੂਲ ਦੇ ਸਮੂਹ ਸਟਾਫ਼ ਦੀ ਵਧੀਆ ਕਾਰਗੁਜ਼ਾਰੀ ਨੂੰ ਸਲਾਹਿਆ¢ ਪਿ੍ੰਸੀਪਲ ਅਮਰਦੀਪ ਕੌਰ ਗਿੱਲ ਵਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਆਪਣੇ ਕੰਮ ਪ੍ਰਤੀ ਜ਼ਿੰਮੇਵਾਰੀ, ਲਗਨ ਅਤੇ ਸਖ਼ਤ ਮਿਹਨਤ ਦੀ ਸ਼ਲਾਘਾਯੋਗ ਸ਼ਬਦਾਂ ਨਾਲ਼ ਖੂਬ ਪ੍ਰਸੰਸਾ ਕੀਤੀ ਗਈ ¢
ਪਿਛਲੀ ਖ਼ਬਰ ਸੀ. ਐਚ. ਸੈਂਟਰ ਕੂੰਮਕਲਾਂ ਵਲੋਂ ਡੇਂਗੂ ਸੰਬੰਧੀ ਜਾਗਰੂਕਤਾ ਕੈਂਪ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਪਾਇਲ 'ਚ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।