15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮਾਤਾ ਗੁਜਰ ਕੌਰ ਅਕੈਡਮੀ ਯੂ.ਐੱਸ.ਏ ਨੇ ਗੁਰੂਕੁਲ ਸਕੂਲ ਬਜ਼ੁਰਗ ਵਿਚ ਸ਼ਬਦ ਗਾਇਨ ਤੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 08-12-2025
ਜਗਰਾਉਂ, 7 ਦਸੰਬਰ (ਵਿਨੋਦ ਕੁਮਾਰ)-ਮਾਤਾ ਗੁਜਰ ਕੌਰ ਗੁਰਮਤਿ ਸੰਗੀਤ ਅਕੈਡਮੀ ਯੂ.ਐੱਸ.ਏ ਦੇ ਸਹਿਯੋਗ ਸਦਕਾ ਸੇਂਟ ਸੰਤ ਰਾਮ ਗੁਰੂਕੁਲ ਬਜ਼ੁਰਗ ਵਿਖੇ ਸ਼ਬਦ ਗਾਇਨ ਅਤੇ ਧਾਰਮਿਕ ਸਮਾਗਮ ਕਰਵਾਏ ਗਏ | ਇਹ ਸਮਾਗਮ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਨ | ਇੰਨ੍ਹਾਂ ਸਮਾਗਮਾਂ ਦੌਰਾਨ ਸ਼ਬਦ ਗਾਇਨ ਮੁਕਾਬਲੇ ਦੇ ਪਹਿਲੇ ਵਰਗ 'ਚੋਂ ਸੇਂਟ ਸੰਤ ਰਾਮ ਗੁਰੂਕੁਲ ਬਜ਼ੁਰਗ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਚੀਮਨਾ ਨੇ ਦੂਸਰਾ ਸਥਾਨ ਤੇ ਗੁਰਮਤਿ ਸੰਗੀਤ ਅਕੈਡਮੀ ਕਮਾਲਪੁਰਾ ਨੇ ਤੀਸਰਾ ਸਥਾਨ ਹਾਸਲ ਕੀਤਾ | ਦੂਸਰੇ ਵਰਗ 'ਚੋਂ ਗੁਰਮਤਿ ਸੰਗੀਤ ਅਕੈਡਮੀ ਮਲਕ ਨੇ ਪਹਿਲਾ, ਸੇਂਟ ਸੰਤ ਰਾਮ ਗੁਰੂਕੁਲ ਬਜ਼ੁਰਗ ਨੇ ਦੂਸਰਾ ਅਤੇ ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਨੇ ਤੀਸਰਾ ਸਥਾਨ ਹਾਸਲ ਕੀਤਾ | ਤੀਸਰੇ ਵਰਗ 'ਚੋਂ ਮਹੰਤ ਲਛਮਣ ਦਾਸ ਸੀ:ਸੈ: ਸਕੂਲ ਤਲਵੰਡੀ ਖੁਰਦ ਨੇ ਪਹਿਲਾ, ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਨੇ ਦੂਸਰਾ ਅਤੇ ਗੁਰਮਤਿ ਸੰਗੀਤ ਅਕੈਡਮੀ ਸਿੱਧਵਾਂ ਬੇਟ ਨੇ ਤੀਸਰਾ ਸਥਾਨ ਹਾਸਲ ਕੀਤਾ | ਜੇਤੂਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਅਤਤ ਇਸ ਤੋਂ ਇਲਾਵਾ ਪਹੁੰਚੇ ਹੋਏ ਸਾਰੇ ਕੀਰਤਨੀ ਜੱਥਿਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਵੰਡੇ ਗਏ | ਭਾਸ਼ਣ ਪ੍ਰਤੀਯੋਗਤਾ 'ਚੋਂ ਤੇਜਸ ਪਬਲਿਕ ਸਕੂਲ ਤੋਂ ਹੇਜ਼ਲ ਕੌਰ ਸੰਘਾ, ਸੇਂਟ ਸੰਤ ਰਾਮ ਗੁਰੂਕੁਲ ਤੋਂ ਹਰਲੀਨ ਕੌਰ, ਹਰਮੀਤ ਕੌਰ ਨੂੰ ਪ੍ਰਮੁੱਖ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇੰਨ੍ਹਾਂ ਤੋਂ ਇਲਾਵਾ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਲੋਂ ਗੁਰਲੀਨ ਕੌਰ, ਵਰਿੰਦਰ ਕੌਰ, ਉਰਮਲਦੀਪ ਕੌਰ, ਸਨਮਤੀ ਵਿਮਲ ਜੈਨ ਸੀ:ਸੈ: ਸਕੂਲ ਜਗਰਾਉਂ ਵਲੋਂ ਤਰਨਪ੍ਰੀਤ ਕੌਰ, ਗੁਰਮਤਿ ਸੰਗੀਤ ਅਕੈਡਮੀ ਕਮਾਲਪੁਰਾ ਵਲੋਂ ਨਵਜੋਤ ਕੌਰ ਆਦਿ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਦੂਸਰੇ ਦਿਨ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਉਪਰੰਤ ਢਾਡੀ ਭਾਈ ਸਰੂਪ ਸਿੰਘ ਕੰਡਿਆਣਾ ਦੇ ਜਥੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸ਼ਹੀਦੀ ਸਬੰਧੀ ਇਤਿਹਾਸ ਅਤੇ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ | ਸਮਾਗਮ 'ਚ ਜਗਰੂਪ ਸਿੰਘ, ਭਾਈ ਮਨਜੀਤ ਸਿੰਘ ਕਪੂਰਥਲੇ ਵਾਲੇ ਅਤੇ ਭਾਈ ਮੇਜਰ ਸਿੰਘ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪਿ੍ੰਸੀਪਾਲ ਰਾਜਵਿੰਦਰ ਸਿੰਘ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਮਾਤਾ ਗੁਜਰ ਕੌਰ ਸੰਗੀਤ ਅਕੈਡਮੀ ਵਲੋਂ ਧਾਰਮਿਕ ਸਮਾਗਮ ਕਰਵਾਉਣ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਗੁਰਦਿਆਲ ਕੌਰ ਦੇ ਅਕਾਲ ਚਲਾਣੇ 'ਤੇ ਜੱਸੀ ਖੰਗੂੜਾ ਨਾਲ ਦੁੱਖ ਪ੍ਰਗਟਾਇਆ ਅਗਲੀ ਖ਼ਬਰ ਅਸਲਾ ਧਾਰਕ ਆਪਣਾ ਅਸਲਾ ਅੱਜ ਪੁਲਿਸ ਥਾਣਾ ਲਾਡੋਵਾਲ 'ਚ ਜਮ੍ਹਾਂ ਕਰਵਾਉਣ-ਇੰਸ: ਗੁਰਸ਼ਿੰਦਰ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।