13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਰਸਵਤੀ ਮਾਡਲ ਸੀ. ਸੈ. ਸਕੂਲ ਦੋਰਾਹਾ ਵਿਚ ਸਾਲਾਨਾ ਇਨਾਮ ਵੰਡ ਸਮਾਗਮ

ਅਜੀਤ ਡੈਸਕ 08-12-2025
ਦੋਰਾਹਾ, 7 ਦਸੰਬਰ (ਪੱਤਰ ਪ੍ਰੇਰਕ)- ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕਰਾਇਆ ਗਿਆ | ਸਕੂਲ ਦਾ ਨਾਂ ਰੌਸ਼ਨ ਕਰਨ ਵਾਲੇ ਐਲੂਮਨੀ ਕੈਪਟਨ ਕਰਮਜੀਤ ਸਿੰਘ ਮਾਸਟਰ ਮਰੀਨਰ, ਭਾਰਤੀ ਮਰਚੈਂਟ ਨੇਵੀ, ਜਸਪ੍ਰੀਤ ਕੌਰ ਲਗਾਤਾਰ ਦੋ ਵਾਰ ਟੌਪਰ ਪੰਜਾਬ ਯੂਨੀਵਰਸਿਟੀ, ਚੰਡੀਗੜ, ਨੇਹਾ ਗੋਇਲ ਪੰਜਾਬ ਵਿਚੋਂ ਗੇਟ ਪ੍ਰੀਖਿਆ ਦੀ ਟੌਪਰ ਅਤੇ ਆਈ. ਆਈ. ਟੀ. ਬੰਬਈ ਦੀ ਐਲੂਮਨਸ ਅਤੇ ਪਰਮਿੰਦਰ ਕੌਰ ਏ. ਜੀ. ਐਮ. (ਐਫ. ਸੀ. ਆਈ.), ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਸਕੂਲ ਮੁਖੀ ਪ੍ਰੀਤੀਸ਼ ਗੁਸਾਈਾ ਨੇ ਸਕੂਲ ਦੀ ਸਲਾਨਾ ਰਿਪੋਰਟ ਵਿੱਚ ਸਕੂਲ ਦੇ ਵੱਖ-ਵੱਖ ਗਤੀਵਿਧੀਆਂ, ਸਭਿਆਚਾਰ, ਵਿਗਿਆਨ ਨਾਲ ਸੰਬੰਧਿਤ ਮੁਕਾਬਲਿਆਂ ਵਿੱਚ ਭਾਗ ਲੈ ਕੇ ਬੱਚਿਆਂ ਵੱਲੋਂ ਦਰਜ ਕੀਤੀਆਂ ਜਿੱਤਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ | ਇਸ ਮੌਕੇ ਸਕੂਲ ਦੇ ਡਾਇਰੈਕਟਰ ਐੱਮ ਐੱਲ ਗੋਇਲ ਅਤੇ ਡੀ. ਐੱਸ. ਗੁਸਾਈਾ, ਮੈਂਬਰ ਏ.ਆਰ. ਤਿਵਾੜੀ, ਸੈਕਰੇਟਰੀ ਪ੍ਰੋ. ਐਮ. ਐਸ. ਭੰਡਾਰੀ, ਡਾਕਟਰ ਲਵਲੀਨ ਬੈਂਸ, ਪ੍ਰੋ. ਰਣਜੀਤ ਕੌਰ, ਵਿਸ਼ਣੂਦੱਤ ਸ਼ਰਮਾ, ਰੀਤੂ ਸ਼ਰਮਾ, ਬਬਲੀ ਸੇਠੀ, ਨੀਰਜ ਸ਼ਰਮਾ ਅਤੇ ਸੁਮਨ ਸ਼ਰਮਾ, ਪਿ੍ੰ. ਮੋਨਿਕਾ ਸਰਵਾਲ, ਪਿ੍ੰ. ਸੁਸ਼ਮਾ ਸ਼ਰਮਾ, ਆਲ ਟਰੇਡ ਯੂਨੀਅਨ ਪ੍ਰਧਾਨ ਬੌਬੀ ਤਿਵਾੜੀ, ਮਨੋਜ ਗੋਇਲ, ਏ. ਐੱਸ. ਪੀ. ਅਰਵਿੰਦ ਸਿੰਘ ਭੰਡਾਰੀ, ਅਨੀਸ਼ ਬੈਕਟਰ, ਅਨੀਸ਼ ਭਨੋਟ, ਅਮਰ ਸ਼ਰਮਾ, ਉਦੈ ਸ਼ਰਮਾ, ਰਾਜਵਿੰਦਰ ਬੋਪਾਰਾਏ, ਗੁਰਸ਼ਰਨ ਬਲੱਗਣ ਅਤੇ ਵਿਦਿਆਰਥੀਆਂ ਦੇ ਸਮੂਹ ਮਾਪੇ ਹਾਜ਼ਰ ਸਨ |
ਪਿਛਲੀ ਖ਼ਬਰ ਤਾਰਾਗੜ੍ਹ ਵਿਖੇ ਨਸ਼ਾ ਛੱਡੋ ਅਭਿਆਨ ਤਹਿਤ ਕੱਢੀ ਗਈ ਰੈਲੀ ਅਗਲੀ ਖ਼ਬਰ ਜ਼ੋਨ ਬੁੰਗਲ ਜਿੱਤਣ ਲਈ ਤਿਆਰ ਹੈ 'ਆਪ'- ਅਸ਼ੋਕ ਕੁਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।