13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ੍ਰੀ ਗੁਰੂ ਤੇਗ ਬਹਾਦਰ ਸਕੂਲ ਹੇਡੋਂ ਬੇਟ ਦੇ ਵਿਦਿਆਰਥੀਆਂ ਨੇ ਸ੍ਰੀ ਸਹਿਜ ਪਾਠ ਵਿਚ ਭਾਗ ਲਿਆ

ਅਜੀਤ ਡੈਸਕ 08-12-2025
ਮਾਛੀਵਾੜਾ ਸਾਹਿਬ, 7 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਸ਼੍ਰੀ ਗੁਰੂ ਤੇਗ ਬਹਾਦਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੇਡੋਂ ਬੇਟ ਵਿਖੇ ਸ਼੍ਰੀ ਸਹਿਜ ਪਾਠ ਗੁਰਮਤ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਸਹਿਜ ਪਾਠ ਕਰਨ ਲਈ ਪ੍ਰੇਰਿਤ ਕੀਤਾ ਗਿਆ | ਜਾਣਕਾਰੀ ਅਨੁਸਾਰ ਐੱਮ. ਡੀ. ਹਰਪਾਲ ਕੌਰ ਵਲੋਂ ਸ਼੍ਰੀ ਸਹਿਜ ਪਾਠ ਗੁਰਮਤ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਸਹਿਜ ਪਾਠ ਆਰੰਭ ਕਰਨ ਲਈ ਕਿਹਾ ਜਿਸ ਨਾਲ ਵਿਦਿਆਰਥੀਆਂ ਨੇ ਸੋਸਾਇਟੀ ਤੋਂ ਪੋਥੀ ਸਾਹਿਬ ਪ੍ਰਾਪਤ ਕਰ ਕੇ ਸਹਿਜ ਪਾਠ ਆਰੰਭ ਕੀਤਾ | ਗੁਰਮਤ ਸੁਸਾਇਟੀ ਵਲੋਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ (ਚਮਕੌਰ ਸਾਹਿਬ) ਵਿਖੇ ਗੁਰਬਾਣੀ ਉਚਾਰਨ ਮੁਕਾਬਲੇ ਕਰਵਾਏ | ਸਕੂਲ ਦੇ 32 ਵਿਦਿਆਰਥੀਆਂ ਵਲੋਂ ਇਸ ਮੁਕਾਬਲੇ ਵਿਚ ਹਿੱਸਾ ਲਿਆ ਗਿਆ | ਜਿਸ ਵਿਚ ਗੁਰਬਾਣੀ ਦੇ ਸ਼ਬਦ ਸੁਣੇ ਗਏ ਅਤੇ ਗੁਰਸਿੱਖੀ ਨਾਲ ਸਬੰਧਿਤ ਸਵਾਲ ਪੁੱਛੇ ਗਏ | ਗੁਰਮਤ ਸੁਸਾਇਟੀ ਵਲੋਂ ਸਕੂਲ ਦੇ ਸਹਿਜ ਪਾਠ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਜ਼ੋਨ ਬੁੰਗਲ ਜਿੱਤਣ ਲਈ ਤਿਆਰ ਹੈ 'ਆਪ'- ਅਸ਼ੋਕ ਕੁਮਾਰ <br/> ਅਗਲੀ ਖ਼ਬਰ ਐੱਸ.ਆਰ.ਬੀ. ਇੰਟਰਨੈਸ਼ਨਲ ਸਕੂਲ ਘਰੋਟਾ 'ਚ 11ਵਾਂ 'ਨਵਰੰਗ' ਸਾਲਾਨਾ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।