13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਰਾੜਾ ਸਾਹਿਬ ਤੋਂ ਬੁਆਣੀ ਪੁਲ ਨੂੰ ਨਹਿਰ ਨਾਲ ਜਾਂਦੀ ਸੜਕ ਦੇ ਉਦਘਾਟਨ ਸਮੇਂ ਰੱਖਿਆ ਨੀਂਹ ਪੱਥਰ ਤੋੜਿਆ

ਅਜੀਤ ਡੈਸਕ 08-12-2025
ਰਾੜਾ ਸਾਹਿਬ, 7 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)-ਰਾੜਾ ਸਾਹਿਬ ਤੋਂ ਬੁਆਣੀ ਪੁੱਲ ਨੂੰ ਨਹਿਰ ਨਾਲ ਜਾਂਦੀ ਸੜਕ ਦੇ ਰੱਖੇ ਨੀਂਹ ਪੱਥਰ ਦਾ 29 ਅਪ੍ਰੈਲ 2025 ਵਿੱਚ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਉਦਘਾਟਨ ਕੀਤਾ ਗਿਆ ਸੀ ਪਰ ਉਸ ਨੀਂਹ ਪੱਥਰ ਨੂੰ ਤੋੜ ਦਿੱਤਾ ਗਿਆ ਹੈ, ਜਿਸਦਾ ਕੋਈ ਪਤਾ ਨਹੀ ਲੱਗਿਆ | ਜਦੋਂ 'ਅਜੀਤ' ਦੇ ਪ੍ਰਤੀਨਿਧੀ ਵੱਲੋਂ ਰਾੜਾ ਸਾਹਿਬ ਵਿਖੇ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਤਾਂ ਨੀਂਹ ਪੱਥਰ ਨੂੰ ਬਹੁਤ ਬੁਰੇ ਤਰੀਕੇ ਨਾਲ ਨੁਕਸਾਨ ਪਹੰੁਚਾਇਆ ਗਿਆ ਜਾਪਦਾ ਸੀ | ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਨੀਂਹ ਪੱਥਰਾਂ ਨੂੰ ਤੋੜਨਾ ਬਹੁਤ ਹੀ ਘਟੀਆਂ ਗੱਲ ਹੈ | ਹਲਕਾ ਵਿਧਾਇਕ ਗਿਆਸਪੁਰਾ ਨੇ ਪੁਲਸ-ਪ੍ਰਸ਼ਾਸ਼ਨ ਨੂੰ ਨਿਰਦੇਸ਼ ਦਿੱਤੇ ਜਿਸ ਕਿਸੇ ਵਿਅਕਤੀ ਵੱਲੋਂ ਇਹ ਹਰਕਤ ਕੀਤੀ ਗਈ ਹੈ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਐੱਸ.ਆਰ.ਬੀ. ਇੰਟਰਨੈਸ਼ਨਲ ਸਕੂਲ ਘਰੋਟਾ 'ਚ 11ਵਾਂ 'ਨਵਰੰਗ' ਸਾਲਾਨਾ ਸਮਾਗਮ <br/> ਅਗਲੀ ਖ਼ਬਰ ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਬਰੋਲ ਨਗਰ ਵਿਖੇ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।