12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਤੁਸੀਂ ਵਿਕਾਸ ਕਾਰਜ ਵੇਖ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ- ਵਿਧਾਇਕ ਗਿਆਸਪੁਰਾ

ਅਜੀਤ ਡੈਸਕ 08-12-2025
ਮਲੌਦ, 7 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਸਿਆੜ ਵਿਖੇ ਚੋਣ ਜਲਸੇ ਨੂੰ ਸੰਬੋਧਨ ਕੀਤਾ | ਵਿਧਾਇਕ ਗਿਆਸਪੁਰਾ ਨੇ ਜ਼ਿਲ੍ਹਾ ਪਰਿਸ਼ਦ ਰਾਮਗੜ੍ਹ ਸਰਦਾਰਾਂ ਜੋਨ ਤੋਂ ਪਿ੍ੰਸੀਪਲ ਸੁਖਦੇਵ ਸਿੰਘ ਜੋਗੀਮਾਜਰਾ ਤੇ ਬਲਾਕ ਸੰਮਤੀ ਜੋਨ ਸਿਆੜ ਤੋਂ ਪ੍ਰਗਟ ਸਿੰਘ ਸਿਆੜ ਦੇ ਹੱਕ ਵਿਚ ਵੋਟਾਂ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪਿੰਡ ਸਿਆੜ ਦੀ ਗ੍ਰਾਮ ਪੰਚਾਇਤ ਦੁਆਰਾ ਕੀਤੇ ਗਏ ਅਥਾਹ ਵਿਕਾਸ ਕਾਰਜਾਂ ਨੂੰ ਵੇਖਦੇ ਹੋਏ ਆਪਣੀ ਵੋਟ ਦਾ ਇਸਤੇਮਾਲ ਸਹੀ ਜਗਾ ਮੋਹਰ ਲਗਾ ਕੇ ਕਰੋ | ਉਨ੍ਹਾਂ ਕਿਹਾ ਕਿ ਕੋਈ ਕਾਂਗਰਸੀ ਆਗੂ ਲਖਵੀਰ ਸਿੰਘ ਲੱਖਾ ਨੂੰ ਮਾੜਾ ਆਖੇਗਾ ਕੋਈ ਮੈਨੂੰ ਮਾੜਾ ਆਖੇਗਾ ਪਰ ਵੋਟਰ ਬਹੁਤ ਸਮਝਦਾਰ ਹੈ ਜੋ ਕੀਤੇ ਕੰਮਾਂ ਨੂੰ ਵੇਖ ਕੇ ਵੋਟ ਪਾ ਦੇਣ | ਇਸ ਮੌਕੇ ਪਾਰਟੀ ਆਗੂ ਤੇ ਪਿੰਡ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਣਗੇ- ਸਾਬਕਾ ਵਿਧਾਇਕ ਜੀਪੀ ਅਗਲੀ ਖ਼ਬਰ ਆਪ ਉਮੀਦਵਾਰ ਰਾਠੌਰ ਦੇ ਚੋਣ ਜਲਸਿਆਂ ਵਿਚ ਨਜ਼ਰ ਆ ਰਿਹਾ ਵੋਟਰਾਂ ਦਾ ਭਾਰੀ ਉਤਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।