12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਵਿਧਾਇਕ ਸੰਗੋਵਾਲ ਵਲੋਂ ਜਸਵੰਤ ਸਿੰਘ ਮੁਕੰਦਪੁਰ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ

ਅਜੀਤ ਡੈਸਕ 08-12-2025
ਡੇਹਲੋਂ, 7 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਸੰਮਤੀ ਜ਼ੋਨ ਖੱਟੜਾ ਚੁਹਾਰਮ (ਜਨਰਲ) ਤੋਂ ਆਪ ਉਮੀਦਵਾਰ ਜਸਵੰਤ ਸਿੰਘ ਮੁਕੰਦਪੁਰ ਦੇ ਹੱਕ ਵਿਚ ਭਰਵੀਆਂ ਚੋਣ ਮੀਟਿੰਗਾਂ ਕਰ ਕੇ ਉਮੀਦਵਾਰ ਜਸਵੰਤ ਸਿੰਘ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ¢ ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਿਲ੍ਹਾ ਰਾਏਪੁਰ (ਐੱਸ. ਸੀ.) ਤੋਂ ਉਮੀਦਵਾਰ ਸਿਕੰਦਰ ਸਿੰਘ ਦੇ ਹੱਕ ਵਿਚ ਵੀ ਚੋਣ ਪ੍ਰਚਾਰ ਕੀਤਾ ਗਿਆ¢ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਚੋਣ ਮੀਟਿੰਗਾਂ ਸਮੇਂ ਵੋਟਰਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਆਪ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਵੋਟਾਂ ਦਿਓ¢ ਵਿਧਾਇਕ ਸੰਗੋਵਾਲ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਅੰਦਰ ਸਾਰੇ ਵਰਗਾਂ ਦੇ ਲੋਕ ਖ਼ੁਸ਼ ਤੇ ਸੰਤੁਸ਼ਟ ਨਜ਼ਰ ਆ ਰਹੇ ਹਨ ਕਿਉਂਕਿ ਸੂਬਾ ਸਰਕਾਰ ਲੋਕ ਹਿਤਾਂ 'ਤੇ ਪਹਿਰਾ ਦਿੰਦਿਆਂ ਲੋਕ ਭਲਾਈ ਸਕੀਮਾਂ ਤੇ ਕੰਮ ਕਰ ਰਹੀ ਹੈ¢ ਇਸ ਸਮੇਂ ਉਮੀਦਵਾਰ ਜਸਵੰਤ ਸਿੰਘ ਮੁਕੰਦਪੁਰ ਵਲੋਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਖਰਾ ਉੱਤਰਨਗੇ¢ ਇਸ ਸਮੇਂ ਪੀ. ਏ. ਜਸਵਿੰਦਰ ਸਿੰਘ ਜੱਸੀ, ਮਨਦੀਪ ਸਿੰਘ ਰਵੀ ਝੰਮਟ, ਸੋਨੀ ਗਿੱਲ, ਇਕਬਾਲ ਸਿੰਘ, ਫ਼ੌਜੀ ਹਰਮਿੰਦਰ ਸਿੰਘ, ਕੁਲਵੰਤ ਸਿੰਘ, ਪੰਚ ਬਬਲਾ, ਸਾਬਕਾ ਪੰਚ ਮੋਹਣ ਸਿੰਘ, ਜੋਤੀ ਪੰਨੂ, ਗੀਤੂ ਪੰਨੂ, ਮੰਨਾ ਪੰਨੂ, ਰਣਬੀਰ ਸਿੰਘ, ਸਿਕੰਦਰ ਸਿੰਘ, ਮਨਦੀਪ ਸਿੰਘ ਸਿੱਧੂ, ਪੰਚ ਸੁਖਵਿੰਦਰ ਸਿੰਘ ਚਹਿਲ, ਬਿੱਟੂ ਸਰਾਂ, ਰਮਨ ਸਿੱਧੂ, ਬਲਜੀਤ ਸਿੰਘ ਸਿੱਧੂ, ਸਿੰਦਾ ਢੋਡੇ, ਕੁਲਦੀਪ ਸਿੰਘ ਢੋਡੇ, ਹਾਕਮ ਸਿੰਘ ਢੋਡੇ, ਮਨਜੀਤ ਸਿੰਘ ਨੰਬਰਦਾਰ, ਗੁਰਮੇਲ ਸਿੰਘ ਸਮੇਤ ਹੋਰ ਹਾਜ਼ਰ ਸਨ¢
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਵਿਰੋਧੀ ਘਬਰਾਏ-ਪਰਮਜੀਤ ਢਿੱਲੋਂ ਅਗਲੀ ਖ਼ਬਰ ਵਿਧਾਇਕ ਪਰਾਸ਼ਰ ਅਤੇ ਚੇਅਰਮੈਨ ਮੁੰਡੀਆਂ ਵਲੋਂ ਆਪ ਉਮੀਦਵਾਰ ਦੇਬੀ ਮਾਨਗੜ੍ਹ ਦੇ ਹੱਕ 'ਚ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।