03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਗੁਰੂ ਨਾਨਕ ਕਾਲਜ ਗੋਪਾਲਪੁਰ ਵਲੋਂ ਨਵੇਂ ਵਿਦਿਆਰਥੀਆਂ ਲਈ ਫਰੈੱਸ਼ਰ ਪਾਰਟੀ ਦਿੱਤੀ

ਅਜੀਤ ਡੈਸਕ 07-12-2025
ਡੇਹਲੋਂ, 6 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਗੋਪਾਲਪੁਰ ਵਿਖੇ ਕਾਲਜ ਦੇ ਪਿ੍ੰਸੀਪਲ ਡਾ. ਸੰਦੀਪ ਕੌਰ ਦੀ ਅਗਵਾਈ ਹੇਠ ਬੀ. ਐੱਡ. ਸਮੈਸਟਰ ਦੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਫਰੈੱਸ਼ਰ ਪਾਰਟੀ ਦਿੱਤੀ ਗਈ¢ ਇਸ ਸਮੇਂ ਕਾਲਜ ਵਿਦਿਆਰਥੀਆ ਵਲੋਂ ਡਾਂਸ, ਗਾਇਕੀ, ਮਾਡਲਿੰਗ ਅਤੇ ਖੇਡ ਮੁਕਾਬਲੇ ਹੋਏ¢ ਵਿਦਿਆਰਥੀਆਂ ਨੇ ਰੈਂਪ ਵਾਕ, ਗਿੱਧਾ, ਡਾਂਸ ਨਾਲ ਸਮਾਗਮ ਨੂੰ ਚਾਰ ਚੰਨ ਲਾਏ¢ ਮਿਸਟਰ ਫਰੈੱਸ਼ਰ ਦਾ ਖ਼ਿਤਾਬ ਅਰਵਿੰਦ ਪਾਠਕ ਅਤੇ ਮਿਸ ਫਰੈੱਸ਼ਰ ਦਾ ਖ਼ਿਤਾਬ ਮਨਜੋਤ ਕੌਰ ਨੂੰ ਦਿੱਤਾ ਗਿਆ¢ ਇਸ ਸਮੇਂ ਪੰਜਾਬੀ ਯੂਥ ਅਤੇ ਹੈਰੀਟੇਜ ਫ਼ੈਸਟੀਵਲ ਅਤੇ ਪੰਜਾਬ ਯੂਨੀਵਰਸਿਟੀ ਸਕਿਲ ਇਨ ਟੀਚਿੰਗ ਅਤੇ ਔਨ ਦ ਸਪੋਟ ਟੀਚਿੰਗ ਏਡ ਪਰੈਪਰੇਸ਼ਨ ਵਿਚ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ¢ ਇਸ ਸਮੇਂ ਗੁਰੂ ਨਾਨਕ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਵਾਲੀਆ, ਜਨਰਲ ਸਕੱਤਰ ਡਾ. ਇਕਬਾਲ ਸਿੰਘ ਵਾਲੀਆ, ਸੈਕਟਰੀ ਰੂਪਲੀਨ ਕੌਰ, ਡਾਇਰੈਕਟਰ ਡਾ. ਯਤਿੰਦਰਨਾਥ ਸ਼ਰਮਾ, ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਦੇ ਪਿ੍ੰਸੀਪਲ ਡਾ. ਮਨੀਸ਼ਾ ਸ਼ਰਮਾ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਜੇ. ਸੌਬੀਆ ਹਾਜ਼ਰ ਸਨ¢ ਕਾਲਜ ਪਿ੍ੰਸੀਪਲ ਡਾ. ਸੰਦੀਪ ਕੌਰ ਨੇ ਨਵੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਫਰੈੱਸ਼ਰ ਪਾਰਟੀ ਸਿਰਫ਼ ਮਨੋਰੰਜਨ ਨਹੀਂ, ਸਗੋਂ ਇਕ ਦੂਜੇ ਨੂੰ ਜਾਨਣ ਅਤੇ ਸਵਾਗਤ ਕਰਨ ਦਾ ਮੌਕਾ ਵੀ ਹੁੰਦੀ ਹੈ¢ ਉਨ੍ਹਾਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਅਰਦਾਸ ਵੀ ਕੀਤੀ¢
ਪਿਛਲੀ ਖ਼ਬਰ ਡਾ. ਅਮਰ ਸਿੰਘ ਵਲੋਂ ਲਗਵਾਈ ਸੋਲਰ ਸਟਰੀਟ ਲਾਈਟ ਦਾ ਚਹਿਲ ਤੇ ਸ਼ੇਰੀ ਨੇ ਕੀਤਾ ਰਸਮੀ ਉਦਘਾਟਨ ਅਗਲੀ ਖ਼ਬਰ ਦੂਰ-ਦੁਰਾਡੇ ਲੱਗੀਆਂ ਚੋਣ ਡਿਊਟੀਆਂ ਦਾ ਸਾਂਝਾ ਮੋਰਚਾ ਕਰੇਗਾ ਵਿਰੋਧ-ਬਿਲਗਾ/ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।