02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਖੇਤੀਬਾੜੀ ਵਿਭਾਗ ਸਮਰਾਲਾ ਵਲੋਂ ਵਿਸ਼ਵ ਮਿੱਟੀ ਦਿਵਸ ਮਨਾਇਆ

ਅਜੀਤ ਡੈਸਕ 07-12-2025
ਸਮਰਾਲਾ, 6 ਦਸੰਬਰ (ਗੋਪਾਲ ਸੋਫਤ)-ਖੇਤੀਬਾੜੀ ਅਫ਼ਸਰ-ਕਮ-ਭੋਂ ਪਰਖ ਅਫ਼ਸਰ ਸਮਰਾਲਾ ਗੌਰਵ ਧੀਰ ਦੀ ਅਗਵਾਈ ਹੇਠ ਪਿੰਡ ਕੁੱਲੇਵਾਲ ਵਿਚ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਧੀਰ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਡਾ. ਅਮਨਦੀਪ ਕੌਰ (ਏ. ਡੀ. ਓ.-ਭੌਂ ਪਰਖ) ਨੇ ਵੀ ਕਿਸਾਨਾਂ ਨੂੰ ਸੰਦੇਸ਼ ਦਿੱਤਾ ਕਿ ਮਿੱਟੀ ਦੀ ਪਰਖ ਪਿੱਛੋਂ ਲੋੜੀਂਦੀ ਖਾਦ ਪਾਉਣ ਨਾਲ ਫ਼ਸਲ ਉਤਪਾਦਨ ਵਿਚ ਵਾਧਾ ਹੁੰਦਾ ਹੈ ਅਤੇ ਖਰਚੇ ਘਟਦੇ ਹਨ | ਇਸ ਤੋਂ ਇਲਾਵਾ ਸਰਕਾਰ ਵਲੋਂ ਕਿਸਾਨਾਂ ਲਈ ਉਪਲਬਧ ਵੱਖ-ਵੱਖ ਸਬਸਿਡੀਆਂ ਅਤੇ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ | ਏ. ਡੀ. ਓ. ਗਗਨਦੀਪ ਨੇ ਇਹ ਵੀ ਰੌਸ਼ਨੀ ਪਾਈ ਕਿ ਲਗਾਤਾਰ ਰਸਾਇਣਿਕ ਖਾਦਾਂ ਦੀ ਵਧੀਕ ਵਰਤੋਂ ਕਾਰਨ ਮਿੱਟੀ ਦੀ ਗੁਣਵੱਤਾ ਘਟਦੀ ਹੈ, ਜਿਸ ਨਾਲ ਉਪਜ 'ਤੇ ਨਕਾਰਾਤਮਿਕ ਪ੍ਰਭਾਵ ਪੈਂਦਾ ਹੈ | ਏ. ਡੀ. ਓ. ਹਿਮਾਂਸ਼ੂ ਅਗਰਵਾਲ ਨੇ ਇਸ ਲਈ ਜੈਵਿਕ ਖੇਤੀ, ਹਰੀ ਖਾਦ ਤੇ ਫ਼ਸਲ ਚੱਕਰ ਵਰਗੇ ਤਰੀਕੇ ਮਿੱਟੀ ਨੂੰ ਦੁਬਾਰਾ ਜੀਵੰਤ ਬਣਾਉਣ ਲਈ ਬਹੁਤ ਜ਼ਰੂਰੀ ਹਨ | ਕਿਸਾਨਾਂ ਨੂੰ ਮਿੱਟੀ ਵਿਚ ਜ਼ਰੂਰੀ ਸੂਖਮ ਤੱਤਾਂ ਦੀ ਕਮੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਤੱਤਾਂ ਦੀ ਪੂਰਤੀ ਲਈ ਵਿਗਿਆਨਕ ਤਰੀਕੇ ਸਾਂਝੇ ਕੀਤੇ ਗਏ | ਇਸ ਦੇ ਨਾਲ ਖੇਤੀਬਾੜੀ ਉਪ ਨਿਰੀਖਕ ਚਮਕੌਰ ਸਿੰਘ ਨੇ ਕੈਂਪ ਵਿਚ ਮੌਜੂਦ ਕਿਸਾਨਾਂ ਨੂੰ ਮਿੱਟੀ ਦੇ ਨਮੂਨੇ ਸਹੀ ਤਰੀਕੇ ਨਾਲ ਲੈਣ ਦੀ ਪ੍ਰਕਿਰਿਆ ਵੀ ਦਿਖਾਈ ਗਈ ਤਾਂ ਜੋ ਸਹੀ ਰਿਪੋਰਟ ਮਿਲ ਸਕੇ | ਵਿਭਾਗ ਨੇ ਭਵਿੱਖ ਵਿਚ ਹੋਰ ਪਿੰਡਾਂ ਵਿਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰ ਕੇ ਮਿੱਟੀ ਸੁਰੱਖਿਆ ਅਤੇ ਟਿਕਾਊ ਖੇਤੀ ਪ੍ਰਤੀ ਜਾਗਰੂਕਤਾ ਵਧਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਪਰਗਟ ਸਿੰਘ, ਜਗਦੀਪ ਸਿੰਘ ਓਟਾਲ, ਸਰਪੰਚ ਜਸਵੰਤ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ, ਤਰਲੋਚਨ ਸਿੰਘ, ਗੁਰਦੀਪ ਸਿੰਘ, ਕਿਰਨਦੀਪ ਸਿੰਘ, ਜੋਧ ਸਿੰਘ ਅਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿ੍ੰਸੀਪਲ ਡਾ. ਗਗਨਦੀਪ ਸਿੰਘ ਵਲੋਂ ਨਵੇਂ ਨਿਯੁਕਤ ਮੈਨੇਜਰ ਇਕਬਾਲ ਸਿੰਘ ਨਾਲ ਮੁਲਾਕਾਤ ਅਗਲੀ ਖ਼ਬਰ ਚੋਮੋ ਜ਼ੋਨ ਤੋਂ ਸਾਡੇ ਉਮੀਦਵਾਰ ਗੁਰਮੀਤ ਸਿੰਘ ਦੇ ਕਾਗ਼ਜ਼ ਧੱਕੇ ਨਾਲ ਰੱਦ ਕੀਤੇ ਹਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।