02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਐਸ. ਪੀ. ਐਸ. ਹਸਪਤਾਲ ਲੁਧਿਆਣਾ ਦੇ ਸੀਨੀਅਰ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਨੂੰ ਮਿਲਿਆ ਐਕਸੀਲੈਂਸ ਐਵਾਰਡ

ਅਜੀਤ ਡੈਸਕ 07-12-2025
ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਐਸ. ਪੀ. ਐਸ. ਹਸਪਤਾਲ ਲੁਧਿਆਣਾ ਦੇ ਸੀਨੀਅਰ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਜਿਨ੍ਹਾਂ ਨੇ ਜ਼ੀਰੋ ਤਕਨੀਕ ਰਾਹੀਂ ਹੁਣ ਤੱਕ 20 ਹਜਾਰ ਤੋਂ ਵਧੇਰੇ ਮਰੀਜ਼ਾਂ ਦੇ ਗੋਡਿਆਂ ਦੇ ਜੋੜ ਬਦਲੇ ਹਨ, ਨੂੰ ਇਸ ਸਫ਼ਲਤਾਪੂਰਵਕ ਕਾਰਜ ਲਈ ਚੰਡੀਗੜ੍ਹ ਵਿਖੇ ਹੋਏ ਇਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਐਕਸੀਲੈਂਸ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਡਾ. ਰਣਜੀਤ ਸਿੰਘ ਨੰੂ ਸਿੱਕਮ ਦੇ ਸਾਬਕਾ ਰਾਜਪਾਲ ਗੁਰਬਚਨ ਜਗਤ ਵਲੋਂ ਦਿੱਤਾ ਗਿਆ | ਇਹ ਐਵਾਰਡ ਮਿਲਣ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇੱਥੇ ਗੱਲਬਾਤ ਕਰਦਿਆਂ ਡਾ. ਰਣਜੀਤ ਸਿੰਘ ਨੇ ਕਿਹਾ ਕਿ ਜ਼ੀਰੋ ਤਕਨੀਕ ਨਾਲ ਸਰਜਰੀ ਕਰ ਕੇ ਸਿਰਫ਼ 20 ਮਿੰਟ ਵਿਚ ਹੀ ਮਰੀਜ਼ ਦੇ ਗੋਡੇ ਤੇ ਜੋੜ ਬਦਲ ਦਿੱਤੇ ਜਾਂਦੇ ਹਨ, ਮਰੀਜ਼ ਨੂੰ ਜ਼ਿਆਦਾ ਤਕਲੀਫ਼ ਵੀ ਨਹੀਂ ਹੁੰਦੀ ਤੇ ਮਰੀਜ਼ ਸਰਜਰੀ ਕਰਵਾਉਣ ਉਪਰੰਤ ਕੁੱਝ ਸਮੇਂ ਬਾਅਦ ਹੀ ਆਮ ਵਾਂਗ ਤੁਰਨ ਫਿਰਨ ਲੱਗ ਜਾਂਦਾ ਹੈ ਤੇ ਆਮ ਵਾਂਗ ਆਪਣੇ ਰੋਜ਼ਾਨਾ ਦੇ ਕੰਮਕਾਰ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਇਹ ਕੰਮ ਬਹੁਤ ਚੁਨੌਤੀ ਭਰਪੂਰ ਹੈ | ਜਿਸ ਦੀ ਕੇਵਲ ਉਹ ਹੀ ਮੁਹਾਰਤ ਹਾਸਿਲ ਹਨ | ਜਿਸ ਕਾਰਨ ਰਾਜ ਭਰ 'ਚ ਅਪਰੇਸ਼ਨ ਦੇ ਨਤੀਜੇ 100 ਫ਼ੀਸਦੀ ਮਿਲੇ ਹਨ | ਇਹ ਐਵਾਰਡ ਮਿਲਣ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਵੱਧ ਗਈ ਹੈ ਤੇ ਉਹ ਭਵਿੱਖ 'ਚ ਵੀ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖਣਗੇ |
ਪਿਛਲੀ ਖ਼ਬਰ ਮਾਛੀਵਾੜਾ ਬਲਾਕ ਸੰਮਤੀ ਦੇ 15 ਜ਼ੋਨਾਂ ਤੋਂ 54 ਉਮੀਦਵਾਰਾਂ ਦਾ ਹੋਵੇਗਾ ਮੁਕਾਬਲਾ- ਆਮ ਆਦਮੀ ਪਾਰਟੀ ਦੀ ਉਮੀਦਵਾਰ ਬਿਨ... ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ/ਟਰਾਂਸਕੋ ਡਵੀਜ਼ਨ ਦੋਰਾਹਾ ਵਲੋਂ 8 ਨੂੰ ਸੰਯੁਕਤ ਕਿਸਾਨ ਮੋਰਚਾ ਦੇ ਧਰਨੇ 'ਚ ਸ਼ਾਮਿਲ ਹੋਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।