02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਵਿਕਟੋਰੀਆ ਸਕੂਲ ਲਹਿਰਾ ਸੁਪਰਡੈਂਟ ਸੇਖਾ ਸਨਮਾਨਿਤ

ਅਜੀਤ ਡੈਸਕ 07-12-2025

 ਡੇਹਲੋਂ, 6 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਵਿਕਟੋਰੀਆ ਪਬਲਿਕ ਸਕੂਲ ਲਹਿਰਾ ਦੇ ਸੁਪਰਡੈਂਟ ਗੁਰਸ਼ਰਨਜੀਤ ਸਿੰਘ ਸੇਖਾ ਨੂੰ ਪਰਾਊਡ ਆਫ਼ ਸਕੂਲ ਫੈਪ ਨੈਸ਼ਨਲ ਅਵਾਰਡ-2025 ਨਾਲ ਸਨਮਾਨਿਤ ਕੀਤਾ ਗਿਆ¢ ਗੁਰਸ਼ਰਨਜੀਤ ਸਿੰਘ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਪਿਛਲੇ 14 ਸਾਲ ਤੋਂ ਸੇਵਾ ਨਿਭਾ ਰਹੇ ਹਨ¢ ਸੇਖਾ ਦੀ ਅਣਥੱਕ ਮਿਹਨਤ ਅਤੇ ਲਗਨ ਕਰ ਕੇ ਇਹ ਐਵਾਰਡ ਮਿਲਿਆ ਹੈ¢ ਜ਼ਿਕਰਯੋਗ ਹੈ ਜਿਸ ਸਮੇਂ ਇਹ ਐਵਾਰਡ ਸ਼ੁਰੂ ਹੋਇਆ ਹੈ, ਇਸ ਵਿਚ ਵਿਕਟੋਰੀਆ ਪਬਲਿਕ ਸਕੂਲ ਨੇ ਸਭ ਤੋਂ ਵੱਧ ਐਵਾਰਡ ਪ੍ਰਾਪਤ ਕੀਤੇ ਹਨ¢ ਹੁਣ ਤੱਕ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਨੇ 6 ਫੈਪ ਐਵਾਰਡ ਪ੍ਰਾਪਤ ਕੀਤੇ ਹਨ¢ ਇਹ ਪ੍ਰੋਗਰਾਮ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਇਆ ਗਿਆ ਸੀ, ਜਿਸ ਦੌਰਾਨ ਫੈਪ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ, ਮੈਂਬਰ ਆਫ਼ ਪਾਰਲੀਮੈਂਟ ਸਤਨਾਮ ਸਿੰਘ ਸੰਧੂ, ਪੀ. ਐੱਸ. ਈ. ਬੀ. ਚੇਅਰਮੈਨ ਅਮਰਪਾਲ ਸਿੰਘ ਸੰਧੂ, ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਵਲੋਂ ਐਵਾਰਡਾਂ ਦੀ ਵੰਡ ਕੀਤੀ ਗਈ¢

ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ/ਟਰਾਂਸਕੋ ਡਵੀਜ਼ਨ ਦੋਰਾਹਾ ਵਲੋਂ 8 ਨੂੰ ਸੰਯੁਕਤ ਕਿਸਾਨ ਮੋਰਚਾ ਦੇ ਧਰਨੇ 'ਚ ਸ਼ਾਮਿਲ ਹੋਣ... ਅਗਲੀ ਖ਼ਬਰ ਮੁੱਲਾਂਪੁਰ ਸੰਮਤੀ ਜ਼ੋਨ ਲਈ 'ਆਪ' ਪਾਰਟੀ ਉਮੀਦਵਾਰ ਜਸਪ੍ਰੀਤ ਸਿੰਘ ਜੱਸੀ ਵਲੋਂ ਚੋਣ ਪ੍ਰਚਾਰ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।