02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਮਰਾਲਾ ਪੰਚਾਇਤ ਸੰਮਤੀ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੀ ਪੜਤਾਲ ਦਾ ਕੰਮ ਦੇਰ ਰਾਤ ਤੱਕ ਲਟਕਿਆ

ਅਜੀਤ ਡੈਸਕ 06-12-2025
ਸਮਰਾਲਾ, 5 ਦਸੰਬਰ (ਗੋਪਾਲ ਸੋਫਤ)-ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਪੰਚਾਇਤ ਸੰਮਤੀ ਸਮਰਾਲਾ ਦੇ 15 ਜ਼ੋਨਾਂ ਲਈ ਚੋਣ ਲੜਨ ਲਈ ਕੱਲ੍ਹ ਤੱਕ ਦਾਖਲ ਕੀਤੇ ਕੁਲ 87 ਨਾਮਜ਼ਦਗੀ ਪੱਤਰਾਂ ਵਿਚੋਂ ਪੜਤਾਲ ਉਪਰੰਤ ਨਾਮਜ਼ਦਗੀ ਪੇਪਰ ਰੱਦ ਕਰਨ ਜਾਂ ਪ੍ਰਵਾਨ ਕਰਨ ਲਈ ਇਹ ਖ਼ਬਰਾਂ ਲਿਖੇ ਜਾਣ ਤੱਕ ਕੋਈ ਫ਼ੈਸਲਾ ਨਹੀਂ ਹੋ ਸਕਿਆ | ਸਥਾਨਕ ਐੱਸ. ਡੀ. ਐੱਮ ਅਤੇ ਰਿਟਰਨਿੰਗ ਅਫ਼ਸਰ ਰਜਨੀਸ਼ ਅਰੋੜਾ ਨੇ ਦੱਸਿਆ ਕਿ ਸਮਰਾਲਾ ਬਲਾਕ ਸੰਮਤੀ ਦੀਆਂ ਚੋਣਾਂ ਲਈ ਦਾਖਲ ਹੋਈਆਂ 87 ਨਾਮਜ਼ਦਗੀਆਂ ਵਿਰੁੱਧ 43 ਇਤਰਾਜ਼ ਪ੍ਰਾਪਤ ਹੋਏ ਸਨ | ਜਿਨ੍ਹਾਂ ਦੀ ਰਿਪੋਰਟ ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤੋਂ ਮੰਗੀ ਗਈ ਸੀ | ਬੀ. ਡੀ. ਪੀ. ਓ. ਵਲੋਂ ਆਈ ਰਿਪੋਰਟ ਦੇ ਆਧਾਰ 'ਤੇ ਉਮੀਦਵਾਰਾਂ ਦੀਆਂ ਨਾਮਜ਼ਦਗੀ ਦੇ ਕਾਗ਼ਜ਼ ਰੱਦ ਜਾਂ ਪ੍ਰਵਾਨ ਹੋਣ ਸਬੰਧੀ ਫ਼ੈਸਲਾ ਹੋਵੇਗਾ | ਭਾਵੇਂ ਮਿਥੇ ਚੋਣ ਪ੍ਰੋਗਰਾਮ ਅਨੁਸਾਰ 3 ਵਜੇ ਤੱਕ ਦਾਖਲ ਕੀਤੀਆਂ ਨਾਮਜ਼ਦਗੀਆਂ ਵਿਰੁੱਧ ਇਤਰਾਜ਼ ਲਏ ਜਾਣੇ ਸਨ ਅਤੇ 5 ਵਜੇ ਤੱਕ ਚੋਣ ਮੈਦਾਨ ਵਿਚ ਬਾਕੀ ਰਹਿ ਗਏ ਉਮੀਦਵਾਰਾਂ ਦੀ ਸੂਚੀ ਲਾਈ ਜਾਣੀ ਸੀ | ਪਰ ਬੀ. ਡੀ. ਪੀ. ਓ. ਦਫ਼ਤਰ ਵਲੋਂ ਰਿਪੋਰਟ ਭੇਜਣ ਵਿਚ ਹੋਈ ਦੇਰੀ ਕਾਰਨ ਚੋਣ ਮੈਦਾਨ ਵਿਚ ਰਹਿ ਗਏ ਉਮੀਦਵਾਰਾਂ ਦੀ ਸੂਚੀ ਲਗਭਗ ਪੌਣੇ ਵਜੇ ਸ਼ਾਮ ਤੋਂ ਬਾਅਦ ਵੀ ਜਾਰੀ ਨਹੀਂ ਕੀਤੀ ਗਈ | ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵਿਚ ਦੇਰੀ ਹੋਣ ਕਾਰਨ ਭਾਜਪਾ ਦੇ ਸਥਾਨਕ ਆਗੂ ਨਿਸ਼ੂ ਚਹਿਲਾਂ ਅਤੇ ਅਕਾਲੀ ਦਲ ਦੇ ਜਸਮੇਲ ਸਿੰਘ ਬੌਂਦਲੀ ਤੇ ਬਹਾਦਰ ਸਿੰਘ ਮਾਣਕੀ ਦੀ ਅਗਵਾਈ ਵਿਚ ਦੋਵਾਂ ਪਾਰਟੀਆਂ ਦੇ ਵਰਕਰ ਸੜਕ 'ਤੇ ਧਰਨੇ 'ਤੇ ਬੈਠ ਗਏ ਅਤੇ ਉਨ੍ਹਾਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਉਹ ਖ਼ਦਸ਼ਾ ਪ੍ਰਗਟ ਕਰ ਰਹੇ ਸਨ ਕਿ ਸੱਤਾਧਾਰੀ ਧਿਰ ਦੇ ਰਾਜਸੀ ਦਬਾਅ ਅਧੀਨ ਉਨ੍ਹਾਂ ਦੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਦੀ ਯੋਜਨਾ ਅਧੀਨ ਉਮੀਦਵਾਰਾਂ ਦੀਆਂ ਸੂਚੀਆਂ ਲਾਉਣ ਵਿਚ ਦੇਰ ਕੀਤੀ ਜਾ ਰਹੀ ਹੈ | ਪਰ ਸਥਾਨਕ ਸਬ ਡਵੀਜ਼ਨ ਦੇ ਅਧਿਕਾਰੀਆਂ ਨੇ ਰੋਹ 'ਚ ਆਏ ਆਗੂਆਂ ਨੂੰ ਭਰੋਸਾ ਦਿੱਤਾ ਕਿ ਪੂਰੀ ਚੋਣ ਪ੍ਰਤੀਕਿਰਿਆ ਪੂਰੀ ਤਰਾਂ ਕਾਨੂੰਨ ਅਨੁਸਾਰ ਹੀ ਹੋਵੇਗੀ | ਇਹ ਖ਼ਬਰ ਲਿਖੇ ਜਾਣ ਤੱਕ ਅਕਾਲੀ ਦਲ ਅਤੇ ਭਾਜਪਾ ਦੇ ਵਰਕਰ ਐੱਸ. ਡੀ. ਐੱਮ. ਦਫ਼ਤਰ ਦੇ ਬਾਹਰ ਡਟੇ ਹੋਏ ਸਨ |
ਪਿਛਲੀ ਖ਼ਬਰ ਫੱਲੇਵਾਲ ਦਾ ਅਕਾਲੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ-ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਅਧਾਰ 'ਤੇ ਵੋਟਾਂ ਮੰਗਾਂਗੇ-ਜਗਰੂਪ ਸਿੰਘ ਸੇਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।