03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕੇਂਦਰ ਦੀ ਮੋਦੀ ਸਰਕਾਰ ਦੀਆਂ ਵਿਕਾਸ ਤੇ ਲੋਕ ਭਲਾਈ ਸਕੀਮਾਂ ਲੈ ਕੇ ਲੋਕ ਦਰਬਾਰ 'ਚ ਜਾ ਰਹੇ ਹਾਂ-ਨਿਸ਼ੂ ਚਹਿਲਾਂ

ਅਜੀਤ ਡੈਸਕ 06-12-2025
ਸਮਰਾਲਾ, 5 ਦਸੰਬਰ (ਗੋਪਾਲ ਸੋਫਤ)-ਪਹਿਲੀ ਵਾਰ ਸਮਰਾਲਾ ਵਰਗੇ ਪੇਂਡੂ ਵਿਧਾਨ ਸਭਾ ਹਲਕੇ ਵਿਚ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ ਸੀਟਾਂ ਦੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨ ਉਪਰੰਤ ਪਾਰਟੀ ਦੇ ਨੌਜਵਾਨ ਆਗੂ ਨਿਸ਼ੂ ਚਹਿਲਾਂ ਨੇ ਕਿਹਾ ਕਿ ਭਾਜਪਾ ਜਨਤਾ ਦੇ ਦਰਬਾਰ ਵਿਚ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਅਰੰਭੀਆਂ ਲੋਕ ਭਲਾਈ ਸਕੀਮਾਂ ਤੇ ਸੂਬੇ ਵਿਚ ਅਮਨ ਕਾਨੂੰਨ ਦੀ ਮਾੜੀ ਸਥਿਤੀ, ਪਹਿਲੇ ਨੰਬਰ ਦਾ ਪੰਜਾਬ ਜੋ ਅੱਜ ਹੇਠਲੇ ਪਾਏਦਾਨ 'ਤੇ ਪਹੁੰਚ ਗਿਆ ਹੈ, ਨੂੰ ਫਿਰ ਤੋਂ ਪਹਿਲੇ ਦਰਜੇ 'ਤੇ ਲਿਆਉਣ ਲਈ ਅਤੇ ਪੰਜਾਬ ਵਿਚ ਅਗਲੀਆਂ ਚੋਣਾਂ ਵਿਚ ਡਬਲ ਇੰਜਨ ਸਰਕਾਰ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹਣ ਲਈ ਪਾਰਟੀ ਇਨ੍ਹਾਂ ਪੇਂਡੂ ਚੋਣਾਂ ਵਿਚ ਉੱਤਰੀ ਹੈ ਅਤੇ ਪਾਰਟੀ ਨੂੰ ਦਿਹਾਤੀ ਵੋਟਰਾਂ ਵਲੋਂ ਆਸ ਤੋਂ ਵੀ ਵੱਧ ਹੁੰਗਾਰਾ ਦਿੱਤਾ ਜਾ ਰਿਹਾ ਹੈ¢ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਮੁਫ਼ਤ ਅਨਾਜ, ਗ਼ਰੀਬਾਂ ਨੂੰ ਮੁਫ਼ਤ ਗੈਸ ਚੁੱਲੇ੍ਹ ਤੇ ਸਿਲੰਡਰ, ਕਿਸਾਨਾਂ ਨੂੰ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਰਾਹੀਂ ਸਾਲ ਵਿੱਚ ਤਿੰਨ ਵਾਰ ਸਹਾਇਤਾ ਰਾਸ਼ੀ, ਪੱਕੇ ਮਕਾਨ ਉਸਾਰਨ ਲਈ ਦਿੱਤੇ ਜਾ ਰਹੇ ਫ਼ੰਡ ਅਤੇ ਪੰਜਾਬ ਭਰ ਵਿਚ ਪੁਲਾਂ ਦੇ ਕੌਮੀ ਰਾਸ਼ਟਰੀ ਮਾਰਗਾਂ ਦਾ ਜਾਲ ਵਿਛਾਇਆ ਹੈ | ਜਿਸ ਕਾਰਨ ਸ਼ਹਿਰਾਂ ਦੇ ਨਾਲ ਨਾਲ ਹੁਣ ਪਿੰਡਾਂ ਦੇ ਵਸਨੀਕ ਵੀ ਆਪਣਾ ਤੇ ਦੇਸ਼ ਦੇ ਉੱਜਵਲ ਭਵਿੱਖ ਲਈ ਭਾਜਪਾ ਤੋਂ ਆਸਵੰਦ ਹਨ¢
ਪਿਛਲੀ ਖ਼ਬਰ ਵਿਧਾਇਕ ਗਿਆਸਪੁਰਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜੱਲ੍ਹਾ ਦੇ ਹੱਕ ਵਿਚ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਨੇ ਹੜ੍ਹ ਪ੍ਰਭਾਵਿਤ 145 ਗ੍ਰੰਥੀ ਸਿੰਘਾਂ ਨੂੰ 3100-3100 ਰੁਪਏ ਰਾਸ਼ੀ ਵੰਡੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।