22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸੰਤ ਕਿਰਪਾਲ ਸਿੰਘ ਸਕੂਲ 'ਚ ਅੰਤਰ ਸਕੂਲ ਦੋਹਾ ਉਚਾਰਣ ਮੁਕਾਬਲਾ ਕਰਵਾਇਆ ਗਿਆ

ਅਜੀਤ ਡੈਸਕ 22-11-2025
ਸਮਰਾਲਾ, 21 ਨਵੰਬਰ (ਗੋਪਾਲ ਸੋਫਤ)-ਸੰਤ ਕਿਰਪਾਲ ਸਿੰਘ ਪਬਲਿਕ ਸਕੂਲ, ਨੀਲੋਂ ਵਲੋਂ ਅੰਤਰ ਸਕੂਲ ਦੋਹਾ ਉਚਾਰਣ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਹੈ¢ ਸਹੋਦਿਆ ਈਸਟ ਜ਼ੋਨ ਖੰਨਾ, ਲੁਧਿਆਣਾ ਅਧੀਨ ਕਰਵਾਈ ਗਏ ਇਸ ਮੁਕਾਬਲੇ 'ਚ ਵੱਖ-ਵੱਖ ਸਕੂਲਾਂ ਦੇ ਕੁੱਲ 30 ਵਿਦਿਆਰਥੀਆਂ ਨੇ ਭਾਗ ਲਿਆ¢ ਜਿਸ 'ਚ ਵਿਦਿਆਰਥੀਆਂ ਦੁਆਰਾ ਭਗਤ ਕਬੀਰ ਜੀ ਅਤੇ ਭਗਤ ਰਹੀਮ ਦੀ ਦੇ ਦੋਹਿਆਂ ਨੂੰ ਬਹੁਤ ਹੀ ਮਿੱਠੇ ਸੁਰਾਂ ਨਾਲ ਗਾਉਂਦੇ ਹੋਏ ਅਤੇ ਉਨ੍ਹਾਂ ਦੇ ਵਿਆਖਿਆ ਕਰਦੇ ਆਪਣੀ ਸੂਝ ਬੂਝ ਦਾ ਪ੍ਰਦਰਸ਼ਨ ਕੀਤਾ¢ ਇਸ ਦੇ ਨਾਲ ਹੀ ਉੱਥੇ ਹਾਜ਼ਰ ਸਭ ਦਰਸ਼ਕਾਂ ਨੂੰ ਇਨ੍ਹਾਂ ਮਹਾਨ ਭਗਤਾਂ ਦੁਆਰਾ ਦੱਸੀ ਗਈ ਜੀਵਨ ਜਾਚ ਅਤੇ ਮਨੁੱਖਤਾ ਦੇ ਸੰਦੇਸ਼ ਤੋਂ ਜਾਣੂ ਕਰਵਾਇਆ¢ ਪਿ੍ੰਸੀਪਲ ਜਸਵੀਰ ਕੌਰ ਮਾਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੁਕਾਬਲੇ 'ਚ ਊਸ਼ਾ ਤਿਵਾੜੀ, ਨਵਨੀਤ ਕੌਰ, ਮਨੀਸ਼ ਕੁਮਾਰ ਨੇ ਜੱਜਾਂ ਦੀ ਭੂਮਿਕਾ ਨਿਭਾਈ¢ ਇਸ ਦੌਰਾਨ ਇਹ ਮੁਕਾਬਲਾ ਇਨ੍ਹਾਂ ਕਠਿਨ ਸੀ ਕਿ ਜੱਜਾਂ ਨੂੰ ਵੀ ਮੁਲਾਂਕਣ ਕਰਨ ਦੇ ਚੁਣੌਤੀਪੂਰਨ ਕੰਮ ਦਾ ਸਾਹਮਣਾ ਕਰਨਾ ਪਿਆ¢ ਅਖੀਰ 'ਚ ਤਰੁਨ (ਜੈਨ ਪਬਲਿਕ ਸਕੂਲ, ਜਮਾਲਪੁਰ) ਵਲੋਂ ਪਹਿਲਾ ਇਨਾਮ ਪ੍ਰਾਪਤ ਗਿਆ¢ ਜਦਕਿ ਤਨੁਸ਼ਕਾ (ਨਨਕਾਣਾ ਸਾਹਿਬ ਪਬਲਿਕ ਸਕੂਲ, ਰਾਮਪੁਰ) ਨੇ ਦੂਜਾ ਸਥਾਨ ਅਤੇ ਗੁਨਿਕਾ (ਆਤਮ ਵਿੱਦਿਆ ਮੰਦਿਰ, ਕਨੇਚ) ਨੇ ਤੀਜਾ ਸਥਾਨ ਅਤੇ ਕੈਰਵ ਰਾਠੌਰ (ਟੈਗੋਰ ਇੰਟਰਨੈਸ਼ਨਲ ਸਕੂਲ, ਸਾਹਨੇਵਾਲ) ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤਾ¢ ਸਕੂਲ ਪਿ੍ੰਸੀਪਲ ਜਸਵੀਰ ਕੌਰ ਮਾਨ ਵਲੋਂ ਆਪਣੇ ਸੰਬੋਧਨ 'ਚ ਕਿਹਾ ਗਿਆ ਕਿ ਸੰਤ ਕਿਰਪਾਲ ਸਿੰਘ ਸਕੂਲ ਇਸ ਬੌਧਿਕ ਤੌਰ 'ਤੇ ਜਾਣਕਾਰੀ ਭਰਪੂਰ ਮੁਕਾਬਲੇ ਦੀ ਮੇਜ਼ਬਾਨੀ ਕਰਨ 'ਚ ਬਹੁਤ ਮਾਣ ਮਹਿਸੂਸ ਕਰਦਾ ਹੈ¢ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀ ਦੀ ਜਾਣਕਾਰੀ 'ਚ ਵਾਧਾ ਕਰਨ ਦੇ ਨਾਲ ਨਾਲ ਉਨ੍ਹਾਂ ਅੰਦਰ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦੇ ਹਨ¢ ਜਿਸ ਨਾਲ ਉਨ੍ਹਾਂ ਅੰਦਰ ਭਵਿੱਖ 'ਚ ਕੁੱਝ ਬਿਹਤਰੀਨ ਕਰਨ ਦੀ ਇੱਛਾ ਪੈਦਾ ਹੁੰਦੀ ਹੈ¢ ਅਖੀਰ 'ਚ ਜੇਤੂ ਟੀਮਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਪਿ੍ੰਸੀਪਲ ਅਤੇ ਮੁੱਖ ਜੱਜਾਂ ਵਲੋਂ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ¢
ਪਿਛਲੀ ਖ਼ਬਰ ਕੋਟਾਂ ਕਾਲਜ ਦੇ ਪਿ੍ੰਸੀਪਲ ਤੇ ਸਮੂਹ ਸਟਾਫ਼ ਮੈਂਬਰ ਹੋਏ ਵਿਸ਼ਾਲ ਨਗਰ ਕੀਰਤਨ ਵਿਚ ਨਤਮਸਤਕ ਅਗਲੀ ਖ਼ਬਰ ਕੱਚੇ ਤੋਂ ਪੱਕੇ ਮਕਾਨ ਬਣਾਉਣ ਲਈ ਲਾਭਪਾਤਰੀਆਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ-1 ਸਾਲ ਵਿਚ 250 ਗਰੀਬ ਪਰਿਵਾਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।