19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੀਟੂ ਵੀ ਪੱਤਰਕਾਰ ਭਾਈਚਾਰੇ ਦਾ ਸਾਥ ਦੇਵੇਗੀ

ਅਜੀਤ ਡੈਸਕ 24-09-2025

ਸੀਟੂ ਦੇ ਆਲ ਇੰਡੀਆ ਸਕੱਤਰ ਭੈਣ ਊਸ਼ਾ ਰਾਣੀ, ਸੂਬਾਈ ਪ੍ਰਧਾਨ ਮਹਾਂ ਸਿੰਘ ਰੌੜੀ, ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ, ਵਿੱਤ ਸਕੱਤਰ ਸੁੱਚਾ ਸਿੰਘ ਅਜਨਾਲਾ, ਸੂਬਾ ਸਕੱਤਰ ਅਮਰਨਾਥ ਕੂੰਮਕਲਾਂ, ਪਰਮਜੀਤ ਨੀਲੋਂ, ਭੈਣ ਸੁਭਾਸ਼ ਰਾਣੀ ਨੇ ਸਮਰਾਲਾ ਵਿਖੇ ਕੁਝ ਨਾਮਵਰ ਪੱਤਰ ਪ੍ਰੇਰਕ ਰਿੱਕੀ ਭਾਰਦਵਾਜ ਅਤੇ ਮਾਈਕਲ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹੈ | ਪੱਤਰਕਾਰਾਂ ਨੇ ਹਰੇਕ ਮਸਲੇ ਨੂੰ ਸਰਕਾਰ ਅਤੇ ਲੋਕਾਂ ਦੇ ਸਨਮੁੱਖ ਕਰਨਾ ਹੁੰਦਾ ਹੈ | ਖ਼ਾਸਕਰ ਸੋਸ਼ਲ ਨੈਟਵਰਕਿੰਗ ਦੇ ਜ਼ਮਾਨੇ ਵਿਚ ਜਿਹੜਾ ਵਿਅਕਤੀ ਆਪਣੇ ਬਿਆਨਾਂ ਰਾਹੀਂ ਆਪਣੀ ਭਾਵਨਾ ਵਿਅਕਤ ਕਰਦਾ ਹੈ ਉਸ ਨੂੰ ਕੋਈ ਉਕਸਾ ਅਤੇ ਭੜਕਾ ਨਹੀਂ ਸਕਦਾ | ਇਸ ਲਈ ਕਿਸੇ ਜਥੇਬੰਦੀ ਦੇ ਦਬਾਅ ਹੇਠ ਆ ਕੇ ਸਚਾਈ ਨੂੰ ਝੁਠਲਾਇਆ ਨਹੀਂ ਜਾ ਸਕਦਾ |

ਪਿਛਲੀ ਖ਼ਬਰ ਸਮਰਾਲਾ ਵਿਖੇ ਪੱਤਰਕਾਰਾਂ 'ਤੇ ਝੂਠਾ ਪਰਚਾ ਦਰਜ ਕਰਨ 'ਤੇ ਧਰਨਾ ਅੱਜ ਅਗਲੀ ਖ਼ਬਰ ਹਰਮੇਲ ਸਿੰਘ ਟੌਹੜਾ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।