14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸ਼ਿਲਪ ਕਲਾ ਤੇ ਦਸਤਕਾਰੀ ਦੇ ਜਨਮਦਾਤਾ ਸਨ ਬਾਬਾ ਵਿਸ਼ਵਕਰਮਾ- ਵਿਧਾਇਕ ਗਿਆਸਪੁਰਾ • ਸੋਹਲ ਵੈੱਲਫੇਅਰ ਕਲੱਬ ਘੁਡਾਣੀ ਕਲ੍ਹਾਂ ਵਲੋਂ ਆਗਮਨ ਦਿਹਾੜੇ ਸੰਬੰਧੀ ਸਮਾਗਮ

ਅਜੀਤ ਡੈਸਕ 23-09-2025
ਰਾੜਾ ਸਾਹਿਬ, 22 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਸੋਹਲ ਵੈੱਲਫੇਅਰ ਕਲੱਬ ਪਿੰਡ ਘੁਡਾਣੀ ਕਲਾਂ ਵੱਲੋਂ ਹਿੰਦੂ ਪੱਤੀ ਪੰਚਾਇਤ ਘਰ ਵਿਖੇ ਕਲੱਬ ਪ੍ਰਧਾਨ ਸੋਹਣ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ ਕਰਵਾਇਆ ਗਿਆ, ਜਿਸ ' ਅੰਮਿ੍ਤ ਵੇਲੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਕੀਰਤਨੀ ਜਥੇ ਅਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਗਿਆ | ਸਮਾਗਮ 'ਚ ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਆਖਿਆ ਕਿ ਬਾਬਾ ਵਿਸ਼ਵਕਰਮਾ ਸ਼ਿਲਪ ਕਲਾ, ਭਵਨ ਨਿਰਮਾਣ ਅਤੇ ਦਸਤਕਾਰੀ ਦੇ ਜਨਮਦਾਤਾ ਸਨ | ਉਨ੍ਹਾਂ ਆਖਿਆ ਭਾਰਤ ਦੀ ਉਨਤੀ ਅਤੇ ਤਰੱਕੀ 'ਚ ਰਾਮਗੜ੍ਹੀਆ ਭਾਈਚਾਰੇ ਦਾ ਇੱਕ ਅਹਿਮ ਤੇ ਵਿਸ਼ੇਸ਼ ਯੋਗਦਾਨ ਹੈ | ਇਸ ਸਮੇਂ ਵਿਧਾਇਕ ਗਿਆਸਪੁਰਾ ਨੇ ਪ੍ਰਧਾਨ ਸੋਹਣ ਸਿੰਘ ਦੀ ਅਗਵਾਈ ਵਿਚ ਸੋਹਲ ਕਮਿਊਨਿਟੀ ਹਾਲ 'ਤੇ ਲਾਇਬੇ੍ਰਰੀ ਦਾ ਉਦਘਾਟਨ ਵੀ ਕੀਤਾ | ਪ੍ਰਬੰਧਕਾਂ ਵੱਲੋਂ ਵਿਧਾਇਕ ਗਿਆਸਪੁਰਾ, ਚੇਅਰਮੈਨ ਬੂਟਾ ਸਿੰਘ ਗਿੱਲ, ਸਰਪੰਚ ਗੁਰਿੰਦਰ ਸਿੰਘ, ਬਲਾਕ ਪ੍ਰਧਾਨ ਦੀਦਾਰ ਸਿੰਘ, ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਹਨੀ, ਪੀ. ਏ. ਮਨਜੀਤ ਸਿੰਘ, ਅਵਤਾਰ ਸਿੰਘ 'ਤੇ ਕੋਆਰਡੀਨੇਟਰ ਗੁਰਪ੍ਰੀਤ ਕੌਰ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਸਕੱਤਰ ਯਾਦਵਿੰਦਰ ਸਿੰਘ ਸੋਹਲ, ਖ਼ਜ਼ਾਨਚੀ ਪਰਮਜੀਤ ਸਿੰਘ ਸੋਹਲ, ਦੀਪਕ ਸੋਹਲ, ਲੱਕੀ ਸੋਹਲ, ਮਨਜੀਤ ਸਿੰਘ ਸਮੇਤ ਬਲਵੀਰ ਸਿੰਘ ਸੋਹਲ, ਜਗਤਾਰ ਸਿੰਘ ਸੋਹਲ, ਗੁਰਬਖਸ਼ ਸਿੰਘ ਲਾਲੀ ਸੋਹਲ, ਕੁਲਵੰਤ ਸਿੰਘ ਅਤੇ ਸਮੂਹ ਸੋਹਲ ਪਰਿਵਾਰ, ਗ੍ਰਾਮ ਪੰਚਾਇਤ ਮੈਂਬਰ ਅਤੇ ਨਗਰ ਨਿਵਾਸੀ ਸਨ |
ਪਿਛਲੀ ਖ਼ਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਿਸਾਨ ਮੇਲਾ 26 ਤੇ 27 ਨੂੰ ਅਗਲੀ ਖ਼ਬਰ ਕਸਬਾ ਸਾਹਨੇਵਾਲ 'ਚ 5 ਅਕਤੂਬਰ ਨੂੰ ਕਰਵਾਈ ਜਾਵੇਗੀ ਮੈਰਾਥਨ ਦੌੜ-ਰਸ਼ਪਾਲ/ਗੁਲਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।