14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪ੍ਰਵਾਸੀ ਜ਼ੁਲਮਾਂ ਵਿਰੁੱਧ ਪੰਜਾਬੀ ਇੱਕਜੁੱਟ- ਇਕੋਲਾਹਾ • ਕਿਹਾ, ਧੀਰਜ ਟੁੱਟਣ ਤੋਂ ਪਹਿਲਾਂ ਕਾਨੂੰਨ ਬਣਾਓ

ਅਜੀਤ ਡੈਸਕ 23-09-2025

ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਪਿੰਡ ਇਕੋਲਾਹਾ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਹੁਸ਼ਿਆਰਪੁਰ ਵਿਚ ਪ੍ਰਵਾਸੀ ਦਰਿੰਦੇ ਵੱਲੋਂ ਬੇਰਹਿਮੀ ਨਾਲ ਮਾਰੇ ਗਏ ਮਾਸੂਮ ਬੱਚੇ ਹਰਵੀਰ ਦੀ ਯਾਦ ਵਿਚ ਰੌਸ਼ਨੀ ਦਾ ਪ੍ਰਤੀਕ ਮੋਮਬੱਤੀ ਮਾਰਚ ਕੱਢਿਆ ਗਿਆ | ਇਸ ਮਾਰਚ ਦੌਰਾਨ ਪਿੰਡ ਵਾਸੀਆਂ ਦੇ ਦਿਲਾਂ ਵਿਚ ਰੋਸ ਅਤੇ ਇਨਸਾਫ਼ ਦੀ ਅੱਗ ਸਪੱਸ਼ਟ ਤੌਰ 'ਤੇ ਦਿਖਾਈ ਦਿੱਤੀ | ਪਿੰਡ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਹੁਣ ਹੋਰ ਬੇਇਨਸਾਫ਼ੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ | ਪੰਜਾਬ ਸਰਕਾਰ ਤੋਂ ਸਖ਼ਤ ਮੰਗ ਕੀਤੀ ਗਈ ਕਿ ਤੁਰੰਤ ਕਾਨੂੰਨ ਬਣਾਇਆ ਜਾਵੇ ਕਿ ਪੰਜਾਬ ਵਿਚ ਕੋਈ ਵੀ ਬਾਹਰਲੀ ਸਟੇਟ ਦਾ ਪਰਵਾਸੀ ਨਾ ਤਾਂ ਜ਼ਮੀਨ ਖ਼ਰੀਦ ਸਕੇ, ਨਾ ਹੀ ਆਪਣੀ ਜੜ੍ਹਾਂ ਇੱਥੇ ਪੱਕੀਆਂ ਕਰ ਸਕੇ, ਕਿਸੇ ਵੀ ਪਰਵਾਸੀ ਨੂੰ ਆਧਾਰ ਕਾਰਡ, ਵੋਟਰ ਕਾਰਡ ਜਾਂ ਪੰਜਾਬ ਸਰਕਾਰ ਦੀ ਕਿਸੇ ਵੀ ਸਰਕਾਰੀ ਸਕੀਮ ਦਾ ਲਾਭ ਨਾ ਮਿਲੇ, ਪੰਜਾਬੀ ਧਰਤੀ ਤੇ ਪੰਜਾਬੀ ਹੱਕਾਂ ਦੀ ਰੱਖਿਆ ਲਈ ਮਜ਼ਬੂਤ ਕਾਨੂੰਨੀ ਢਾਂਚਾ ਤੁਰੰਤ ਤਿਆਰ ਕੀਤਾ ਜਾਵੇ | ਇਹ ਫ਼ੈਸਲਾ ਪਿੰਡ ਇਕੋਲਾਹਾ ਦੇ ਇਕੱਠੇ ਹੋਏ ਹਰ ਇੱਕ ਵਾਸੀ ਵਲੋਂ ਇਕਜੁਟ ਹੋ ਕੇ ਲਿਆ ਗਿਆ ਹੈ | ਸਾਡੀ ਇਹ ਗਰਜਦੀ ਮੰਗ ਹੈ ਕਿ ਜੇ ਪੰਜਾਬੀ ਮਾਂ-ਧਰਤੀ 'ਤੇ ਰਹਿੰਦੇ ਲੋਕਾਂ ਦੇ ਹੱਕਾਂ ਦੀ ਸੁਰੱਖਿਆ ਨਾ ਕੀਤੀ ਗਈ ਤਾਂ ਲੋਕਾਂ ਦਾ ਧੀਰਜ ਟੁੱਟ ਜਾਵੇਗਾ ਅਤੇ ਸੜਕਾਂ 'ਤੇ ਲੋਕਾਂ ਦਾ ਗ਼ੁੱਸਾ ਸਰਕਾਰ ਹਿਲਾਉਣ ਲਈ ਭੂਚਾਲ ਸਾਬਤ ਹੋਵੇਗਾ | ਇਸ ਮੌਕੇ ਕਾਮਰੇਡ ਕਰਨੈਲ ਸਿੰਘ ਇਕੋਲਾਹਾ, ਬਲਜੀਤ ਸਿੰਘ ਸੰਧੂ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਅਵਤਾਰ ਸਿੰਘ, ਮਨਦੀਪ ਸਿੰਘ ਸਾਬਕਾ ਸਰਪੰਚ, ਬਾਦਲ ਇਕੋਲਾਹਾ, ਗੁਰਦੀਪ ਸਿੰਘ ਦੀਪਾ, ਸੋਨੀ ਇਕੋਲਾਹਾ, ਰਵੀ, ਹੈਪੀ, ਬਿੱਟੂ, ਪਰਮਿੰਦਰ ਸੁੱਖੀ, ਮੰਨਾ, ਵਰਿੰਦਰ, ਜੇ.ਬੀ. ਅÏਜਲਾ, ਬਿੰਦੂ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਰਾਜਾ, ਰਾਮਚੰਦ, ਸਤਨਾਮ ਸਿੰਘ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਸਮਰਾਲਾ ਪੁਲਿਸ ਵਲੋਂ ਦੋ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮੁੰਡੀਆਂ ਵਲੋਂ 12 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ 8 ਲਿੰਕ ਸੜਕਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।