30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਯਾਦੂ ਨੇ ਹੜ੍ਹਾਂ ਦੇ ਮੱਦੇਨਜ਼ਰ ਗੈਬ ਦੀ ਪੁਲੀ ਇਲਾਕੇ ਦਾ ਲਿਆ ਜਾਇਜ਼ਾ

ਅਜੀਤ ਡੈਸਕ 02-09-2025
ਖੰਨਾ, 1 ਸਤੰਬਰ (ਹਰਜਿੰਦਰ ਸਿੰਘ ਲਾਲ)- ਪੰਜਾਬ ਵਿੱਚ ਭਾਰੀ ਬਰਸਾਤਾਂ ਦਾ ਦੌਰ ਜਾਰੀ ਹੈ ਅਤੇ ਪਹਾੜਾਂ ਵਿਚੋਂ ਵੀ ਪਾਣੀ ਵੱਡੇ ਪੱਧਰ 'ਤੇ ਆ ਰਿਹਾ ਹੈ, ਜਿਸਦੀ ਮਾਰ ਹੇਠ ਕਈ ਇਲਾਕੇ ਹਨ | ਇਸੇ ਨੂੰ ਵੇਖਦੇ ਹੋਏ ਖੰਨਾ ਦੇ ਜੀ. ਟੀ. ਰੋਡ ਤੇ ਪਾਣੀ ਦੀ ਨਿਕਾਸੀ ਲਈ ਬਣੀ ਗੈਬ ਦੀ ਪੁਲੀ ਵਿਖੇ ਸ਼ੋ੍ਰਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੱਲੋਂ ਪਹੰੁਚ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਵੱਲੋਂ ਇਸ ਪੁਲੀ ਦੀ ਚੰਗੀ ਤਰਾਂ ਸਫ਼ਾਈ ਕਰਨ ਤੇ ਰੇਲਵੇ ਲਾਈਨ ਤੱਕ ਪਾਣੀ ਦੇ ਰਸਤੇ ਸਾਫ਼ ਕਰਨ ਬਾਰੇ, ਹੜ੍ਹਾਂ ਤੋਂ ਬਚਾਅ ਲਈ ਤਿਆਰ ਰਹਿਣ ਸਬੰਧੀ ਪੰਜਾਬ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਤਾਂ ਜੋ ਜਿਵੇਂ 2 ਸਾਲ ਪਹਿਲਾਂ ਪਾਣੀ ਦੀ ਮਾਰ ਰੇਲਵੇ ਲਾਈਨਾਂ ਤੋਂ ਪਹਿਲੇ ਪਿੰਡਾਂ ਤੇ ਹੋਈ ਸੀ ਅਤੇ ਫ਼ਸਲਾਂ ਵੀ ਖ਼ਰਾਬ ਹੋ ਗਈਆਂ ਸਨ ਉਸ ਤਰ੍ਹਾਂ ਇਸ ਵਾਰ ਵੀ ਕੁੱਝ ਨਾ ਹੋਵੇ | ਇਸ ਨਾਲ ਗੈਬ ਦੀ ਪੁਲੀ ਤੋਂ ਅਗਲਾ ਇਲਾਕਾ ਵੀ ਇਕ-ਦਮ ਇਕੱਠਾ ਪਾਣੀ ਆਉਣ ਦੀ ਸਮੱਸਿਆ ਤੋਂ ਬਚਿਆ ਰਹੇਗਾ | ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਉਹ ਹਲਕਾ ਖੰਨਾ ਵਾਸੀਆਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਵੀ ਆਪਣੇ ਆਲੇ-ਦੁਆਲੇ ਸਫਾਈ ਰੱਖਣ ਤੇ ਜੇਕਰ ਕਿਸੇ ਗਰੀਬ ਪਰਿਵਾਰ ਨੂੰ ਘਰ ਦੀ ਛੱਤ ਸਬੰਧੀ ਜਾਂ ਕੋਈ ਹੋਰ ਦਿੱਕਤ ਆ ਰਹੀ ਹੈ ਤਾਂ ਉਸ ਦੀ ਅਕਾਲੀ ਦਲ ਵਲੋਂ ਮਦਦ ਕੀਤੀ ਜਾਵੇਗੀ | ਇਸ ਮੌਕੇ ਨਵਤੇਜ ਸਿੰਘ ਖੱਟੜਾ, ਬਲਜੀਤ ਸਿੰਘ ਭੁੱਲਰ, ਮਨਜੋਤ ਸਿੰਘ ਮੋਨੂੰ, ਰਾਜ ਲਖਿਆ, ਅਰਵਿੰਦਰ ਕੁਮਾਰ, ਪ੍ਰਗਟ ਸਿੰਘ ਫਤਿਹਪੁਰ, ਗੁਰਸ਼ਰਨ ਸਿੰਘ ਲਾਲੂ ਆਦਿ ਹਾਜਰ ਸਨ |
ਪਿਛਲੀ ਖ਼ਬਰ ਗਣਪਤੀ ਮਹਾਂਉਤਸਵ ਵਿਚ ਯਾਦੂ ਹੋਏ ਸ਼ਾਮਿਲ ਅਗਲੀ ਖ਼ਬਰ ਜਸਪ੍ਰੀਤ ਸਿੰਘ ਅÏਲਖ ਰਾਸ਼ਟਰੀ ਸਰਪੰਚ ਸੰਘ ਦੇ ਪੰਜਾਬ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।