ਖੰਨਾ, 21 ਜੁਲਾਈ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ 'ਤੇ ਬਣੀ ਅਨਾਜ ਮੰਡੀ ਰਹੌਣ ਨੂੰ ਜਾਂਦੀ ਸੜਕ ਬੁਰੀ ਤਰਾਂ ਟੁੱਟ ਚੁੱਕੀ ਹੈ¢ ਇਸ ਸੜਕ ਤੋਂ ਕਿਸੇ ਵੀ ਤਰਾਂ ਲੰਘਣਾ ਸੰਭਵ ਨਹੀਂ ਹੈ¢ ਸਮਰਾਲਾ ਰੋਡ ਤੋਂ ਮੰਡੀ ਤੱਕ 100 ਮੀਟਰ ਸੜਕ ਦਾ ਟੋਟਾ ਨੀਵਾਂ ਹੋਣ ਕਾਰਨ ਮੀਂਹ ਪੈਣ 'ਤੇ ਛੱਪੜ ਬਣ ਜਾਂਦਾ ਹੈ¢ ਪਿਛਲੇ ਦਿਨੀਂ ਹੋਈ ਬਾਰਸ਼ ਨਾਲ ਸੜਕ ਦੀ ਹਾਲਤ ਹੋਰ ਵੀ ਖ਼ਰਾਬ ਹੋ ਚੁੱਕੀ ਹੈ¢ ਅੱਗੇ ਹੋਰ ਬਰਸਾਤ ਦੇ ਦਿਨ ਹਨ ਜਿਸ ਨਾਲ ਰਾਹਗੀਰਾਂ ਨੂੰ ਅਤੇ ਮੰਡੀ ਵਿਚ ਆਉਣ-ਜਾਣ ਵਾਲੇ ਵਾਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਹੋਵੇਗਾ¢ ਕੁੱਝ ਦਿਨਾਂ ਤਾੋ ਇਸ ਸੜਕ ਵਿਚ ਵਾਹਨ ਧਸਣੇ ਸ਼ੁਰੂ ਹੋ ਚੁੱਕੇ ਹਨ¢ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ. ਡੀ. ਬਾਂਸਲ ਨੇ ਦੱਸਿਆ ਕਿਸੜਕ ਦੀ ਮਾੜੀ ਹਾਲਤ ਸਬੰਧੀ ਜਦ ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਅਤੇ ਸਬੰਧਿਤ ਐੱਸ.ਡੀ.ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬਰਸਾਤਾਂ ਤੋਂ ਬਾਅਦ ਸੜਕ ਬਣਾਈ ਜਾਵੇਗੀ, ਪ੍ਰੰਤੂ ਜਦ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਇਸ ਸੜਕ 'ਤੇ ਆਰਜ਼ੀ ਰਾਹਤ ਤੁਰੰਤ ਦਿੱਤੀ ਜਾਣੀ ਚਾਹੀਦੀ ਹੈ ਤਾਂ ਉਨ੍ਹਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ¢ ਜਦ ਕਿ ਮੌਜੂਦਾ ਸਮੇਂ ਇਸ ਸੜਕ ਹਰ ਆਉਣ-ਜਾਣ ਵਾਲੇ ਲਈ ਵੱਡੀ ਮੁਸੀਬਤ ਬਣੀ ਹੋਈ ਹੈ¢
• ਕਦੇ ਵੀ ਵਾਪਰ ਸਕਦਾ ਹੈ ਹਾਦਸਾ- ਬਾਂਸਲ ਨੇ ਕਿਹਾ ਕਿ ਮੰਡੀ ਵਿਚ ਹਰ ਸਮੇਂ ਭਾਰੇ ਵਾਹਨ ਆਉਂਦੇ-ਜਾਂਦੇ ਹਨ¢ ਜੇਕਰ ਇਸ ਰਸਤੇ 'ਤੇ ਕੋਈ ਵੱਡਾ ਵਾਹਨ ਪਲਟ ਜਾਂਦਾ ਹੈ ਤਾਂ ਸਮਰਾਲਾ ਰੋਡ ਤੋਂ ਮੰਡੀ ਵਿਚ ਵਾਹਨ ਦਾਖਲ ਹੋਣ ਦਾ ਹੋਰ ਕੋਈ ਵੀ ਰਸਤਾ ਨਹੀਂ ਹੈ¢ ਪੈਦਲ ਜਾਣ ਵਾਲੇ ਲੋਕ ਤਾਂ ਕਿਸੇ ਨਾ ਕਿਸੇ ਵਾਹਨ ਦਾ ਸਹਾਰਾ ਲੈ ਕੇ ਇਸ ਰਸਤੇ ਨੂੰ ਪਾਰ ਕਰ ਲੈਂਦੇ ਹਨ, ਪਰ ਵਾਹਨ ਮਾਲਕ ਆਪਣੇ ਜਾਨ-ਮਾਲ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਕੇ ਹੀ ਇਸ ਸੜਕ ਤੋਂ ਲੰਘਣ ਦਾ ਰਿਸਕ ਲੈਂਦੇ ਹਨ¢ ਦੋ-ਪਹੀਆ ਵਾਹਨ ਤਾਂ ਅਕਸਰ ਚਿੱਕੜ ਵਿਚ ਫਸੇ ਦੇਖੇ ਜਾਂਦੇ ਹਨ¢
• ਸੀਵਰੇਜ ਲਾਈਨ ਨਹੀਂ - ਬਾਂਸਲ ਉਨ੍ਹਾਂ ਅੱਗੇ ਕਿਹਾ ਕਿ ਇਸ ਸੜਕ ਤੇ ਸੀਵਰੇਜ ਲਾਈਨ ਨਾ ਹੋਣ ਕਾਰਣ ਪਾਣੀ ਦੀ ਕੋਈ ਨਿਕਾਸੀ ਨਹੀ ਹੈ ਜਿਸ ਕਰਕੇ ਸੜਕ ਨੀਵੀਂ ਹੋਣ ਕਾਰਣ ਪਾਣੀ ਭਰ ਜਾਂਦਾ ਹੈ ਅਤੇ ਕਈ ਕਈ ਦਿਨਾਂ ਤੱਕ ਚਿੱਕੜ ਨਹੀ ਸੁੱਕਦਾ¢ ਉਨ੍ਹਾਂ ਕਿਹਾ ਕਿ ਅਸੀ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਕਰਾਉਣ ਲਈ ਵੀ ਅਧਿਕਾਰੀਆਂ ਨਾਲ ਸੰਪਰਕ ਵਿਚ ਹਾਂ ਅਤੇ ਉਮੀਦ ਕਰਦੇ ਹਾਂ ਕਿ ਜਲਦੀ ਇਸ ਸਮੱਸਿਆ ਦਾ ਹੱਲ ਹੋਵੇਗਾ¢
ਇੱਕ ਮਹੀਨੇ 'ਚ ਨਹੀਂ ਬਣੀ ਸੜਕ ਤਾਂ ਜਾਵਾਂਗੇ ਹਾਈ ਕੋਰਟ-ਬਾਂਸਲ
ਅਜੀਤ ਡੈਸਕ
22-07-2025