28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਲਾਰੈਂਸ ਬਿਸ਼ਨੋਈ ਦੇ ਕਰੀਬੀ ਰਵੀ ਰਾਜਗੜ੍ਹ ਦੇ ਰਿਮਾਂਡ ਵਿਚ ਵਾਧਾ

ਅਜੀਤ ਡੈਸਕ 22-07-2025
ਖੰਨਾ/ਪਾਇਲ, 21 ਜੁਲਾਈ (ਪੱਤਰ ਪ੍ਰੇਰਕਾਂ ਰਾਹੀਂ)-ਲੁਧਿਆਣਾ ਵਿਚ ਖੰਨਾ ਪੁਲਿਸ ਵੱਲੋਂ ਫੜੇ ਗਏ ਲਾਰੈਂਸ ਬਿਸ਼ਨੋਈ ਦੇ ਕਰੀਬੀ ਗੈਂਗਸਟਰ ਰਵੀ ਰਾਜਗੜ੍ਹ ਦਾ ਰਿਮਾਂਡ ਵਧਾ ਦਿੱਤਾ ਗਿਆ ਹੈ | ਅਦਾਲਤ ਨੇ ਇਹ ਰਿਮਾਂਡ 23 ਜੁਲਾਈ ਤੱਕ ਦਾ ਦਿੱਤਾ ਹੈ | ਗੈਂਗਸਟਰ ਨੂੰ 16 ਜੁਲਾਈ ਨੂੰ ਗੋਲੀਬਾਰੀ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ | ਰਵੀ ਆਪਣੇ ਪਿਤਾ ਜਗਤਾਰ ਸਿੰਘ ਨੂੰ ਮਿਲਣ ਲਈ ਰਾਜਗੜ੍ਹ ਆਇਆ ਸੀ | ਉਸਦੇ ਪਿਤਾ ਪਿੰਡ ਦੇ ਸਰਪੰਚ ਹਨ ਅਤੇ ਵਿਦੇਸ਼ ਜਾਣ ਵਾਲੇ ਸਨ | ਇੱਕ ਮੁਖ਼ਬਰ ਦੀ ਸੂਚਨਾ 'ਤੇ, ਪੁਲਿਸ ਨੇ ਪਿੰਡ ਨੂੰ ਘੇਰ ਲਿਆ ਅਤੇ ਉਸ ਨੰੂ ਫੜ੍ਹ ਲਿਆ | ਉਸਦੇ ਕੋਲੋਂ 30 ਬੋਰ ਦਾ ਇੱਕ ਪਿਸਤੌਲ ਬਰਾਮਦ ਹੋਇਆ |
•ਰਿਮਾਂਡ ਦੌਰਾਨ ਦੋ ਹੋਰ ਗ਼ੈਰ-ਕਾਨੂੰਨੀ ਪਿਸਤੌਲ ਬਰਾਮਦ- ਪਹਿਲੇ ਰਿਮਾਂਡ ਦੌਰਾਨ, ਪੁਲਿਸ ਨੇ ਉਸ ਤੋਂ ਦੋ ਹੋਰ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ | ਹੁਣ ਤੱਕ ਕੁੱਲ ਤਿੰਨ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਗਏ ਹਨ | ਸੋਮਵਾਰ ਨੂੰ, ਉਸ ਨੰੂ ਸਖ਼ਤ ਸੁਰੱਖਿਆ ਵਿਚਕਾਰ ਪਾਇਲ ਅਦਾਲਤ ਵਿਚ ਪੇਸ਼ ਕੀਤਾ ਗਿਆ | ਡੀਐੱਸਪੀ ਹੇਮੰਤ ਮਲਹੋਤਰਾ ਨੇ ਰਿਮਾਂਡ ਦੀ ਪੁਸ਼ਟੀ ਕੀਤੀ |
• ਰਿਮਾਂਡ ਦੌਰਾਨ ਦੋ ਹੋਰ ਗ਼ੈਰ-ਕਾਨੂੰਨੀ ਪਿਸਤੌਲ ਬਰਾਮਦ-ਪਹਿਲੇ ਰਿਮਾਂਡ ਦੌਰਾਨ, ਪੁਲਿਸ ਨੇ ਉਸ ਤੋਂ ਦੋ ਹੋਰ ਗ਼ੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ | ਹੁਣ ਤੱਕ ਕੁੱਲ ਤਿੰਨ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਗਏ ਹਨ | ਸੋਮਵਾਰ ਨੂੰ, ਉਸ ਨੰੂ ਸਖ਼ਤ ਸੁਰੱਖਿਆ ਵਿਚਕਾਰ ਪਾਇਲ ਅਦਾਲਤ ਵਿਚ ਪੇਸ਼ ਕੀਤਾ ਗਿਆ | ਡੀ.ਐੱਸ.ਪੀ. ਹੇਮੰਤ ਮਲਹੋਤਰਾ ਨੇ ਰਿਮਾਂਡ ਦੀ ਪੁਸ਼ਟੀ ਕੀਤੀ |
ਰਵੀ ਰਾਜਗੜ੍ਹ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਅਤੇ ਹਥਿਆਰਾਂ ਦੀ ਸਪਲਾਈ ਸਮੇਤ 15 ਤੋਂ ਵੱਧ ਮਾਮਲੇ ਦਰਜ ਹਨ | ਉਸਦਾ ਨਾਮ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਵੀ ਆਇਆ ਹੈ | ਦੋਸ਼ ਹੈ ਕਿ ਉਸਨੇ ਇਸ ਮਾਮਲੇ ਵਿਚ ਮੁਲਜ਼ਮਾਂ ਨੂੰ ਹਥਿਆਰ ਸਪਲਾਈ ਕੀਤੇ ਸਨ | ਉਸ 'ਤੇ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਲਈ ਜਾਅਲੀ ਪਾਸਪੋਰਟ ਬਣਾਉਣ ਦਾ ਵੀ ਦੋਸ਼ ਹੈ | ਐਨ.ਆਈ.ਏ. ਦੀ ਟੀਮ ਉਸਦੇ ਪਿੰਡ ਵਿਚ ਦੋ ਵਾਰ ਛਾਪਾ ਮਾਰ ਚੁੱਕੀ ਹੈ |
ਪਿਛਲੀ ਖ਼ਬਰ ਚੰਗੇ ਟਕਸਾਲੀ ਅਕਾਲੀਆਂ ਨੂੰ ਹਲਕੇ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣ-ਗੁਰਜੀਤ ਲਤਾਲਾ <br/> ਅਗਲੀ ਖ਼ਬਰ ਦੋ ਮੋਟਰਸਾਈਕਲਾਂ 'ਚ ਹੋਈ ਟੱਕਰ, 20 ਸਾਲਾ ਨੌਜਵਾਨ ਦੀ ਮੌਤ, ਤਿੰਨ ਫੱਟੜ, ਇਕ ਗੰਭੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।