16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪਿੰਡ ਸਤਾਬਗੜ੍ਹ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਇਆ <br/>

ਅਜੀਤ ਡੈਸਕ 21-07-2025
ਮਾਛੀਵਾੜਾ ਸਾਹਿਬ, 20 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਨੇੜਲੇ ਪਿੰਡ ਸਤਾਬਗੜ੍ਹ ਵਿਖੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਇਆ ਗਿਆ¢ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਾਫ਼ੀ ਸਮੱਸਿਆ ਆ ਰਹੀ ਸੀ ਅਤੇ ਸੀਵਰੇਜ ਪਾਈਪਾਂ 15 ਸਾਲ ਪੁਰਾਣੀਆਂ ਹੋਣ ਕਰ ਕੇ ਖ਼ਰਾਬ ਹੋ ਚੁੱਕੀਆਂ ਸਨ¢ ਉਨ੍ਹਾਂ ਕਿਹਾ ਕਿ ਇਸ ਗੰਦਾ ਪਾਣੀ ਸੜਕਾਂ 'ਤੇ ਆਉਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ¢ ਸਰਪੰਚ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਬੀ. ਡੀ. ਪੀ. ਓ. ਮਾਛੀਵਾੜਾ ਦੇ ਧਿਆਨ ਵਿਚ ਲਿਆ ਕੇ ਪੰਚਾਇਤ ਵਲੋਂ ਮਤਾ ਪਾ ਨਵਾਂ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ¢ ਉਨ੍ਹਾਂ ਕਿਹਾ ਕਿ ਸਾਡਾ ਪਿੰਡ ਬੇਟ ਏਰੀਆ ਨਾਲ ਸਬੰਧਿਤ ਹੋਣ ਕਾਰਨ ਕਾਫ਼ੀ ਪਛੜਿਆ ਹੋਇਆ ਹੈ | ਜਿਸ ਵਿਚ ਕਈ ਵਿਕਾਸ ਕਾਰਜ ਹੋਣ ਵਾਲੇ ਹਨ ਅਤੇ ਉਹ ਪਿੰਡ ਵਿਚ ਵਿਕਾਸ ਕਾਰਜਾਂ ਦੀ ਕਮੀ ਨਹੀਂ ਛੱਡਣਗੇ¢ ਇਸ ਮੌਕੇ ਭਜਨ ਸਿੰਘ, ਬੇਅੰਤ ਸਿੰਘ, ਮਨਜੋਤਪ੍ਰੀਤ ਕੌਰ, ਰਾਜ ਕੌਰ (ਸਾਰੇ ਪੰਚ), ਗੁਰਨਾਮ ਸਿੰਘ, ਰੌਸ਼ਨ ਸਿੰਘ, ਜਸਦੇਵ ਸਿੰਘ, ਨਸੀਬ ਸਿੰਘ, ਬੂਟਾ, ਠੇਕੇਦਾਰ ਗੁਰਮੇਲ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ¢

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਖੰਨਾ ਹਲਕਾ ਸੰਗਠਨ ਦੀ ਮੀਟਿੰਗ ਕਾਰਕੁੰਨ ਪਾਰਟੀ ਦੀਆਂ ਨੀਤੀਆਂ ਨੂੰ ਜਨਤਾ ਤੱਕ ਲੈ ਕੇ ਜਾਣ-ਜ਼ਿਲ੍ਹਾ... ਅਗਲੀ ਖ਼ਬਰ ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਕਾਂਗਰਸ ਐੱਸ. ਸੀ. ਵਿੰਗ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।