16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸ੍ਰੀ ਅੰਮਿ੍ਤਸਰ ਸਾਹਿਬ ਦੇ ਇਲਾਕੇ ਵਿਚ ਬੰਬ ਰੱਖਣ ਦੀਆਂ ਖ਼ਬਰਾਂ ਅਤੀ ਚਿੰਤਾਜਨਕ- ਖ਼ਾਲਸਾ ਨੌਲੜੀ ਖ਼ੁਰਦ <br/>

ਅਜੀਤ ਡੈਸਕ 21-07-2025
ਬੀਜਾ, 20 ਜੁਲਾਈ (ਅਵਤਾਰ ਸਿੰਘ ਜੰਟੀ ਮਾਨ)- ਪਿਛਲੇ ਕੱੁਝ ਦਿਨਾਂ ਤੋਂ ਲਗਾਤਾਰ ਸ੍ਰੀ ਅੰਮਿ੍ਤਸਰ ਸਾਹਿਬ ਜੀ ਦੇ ਇਲਾਕੇ ਵਿਚ ਬੰਬ ਰੱਖਣ ਦੀਆਂ ਖ਼ਬਰਾਂ ਅਤੀ ਚਿੰਤਾਜਨਕ ਹਨ, ਇਹ ਮਨੁੱਖਤਾ ਨਾਲ ਜੁੜਿਆ ਹੋਇਆ ਮਾਮਲਾ ਹੈ, ਇੱਥੇ ਇਹ ਵਰਨਣਯੋਗ ਹੈ ਬੀਤੇ ਦਿਨਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਉਡਾਉਣ ਲਈ ਬੰਬ ਰੱਖਣ ਦੀਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜ ਈ-ਮੇਲਾਂ ਆਈਆਂ ਹਨ | ਇਹ ਈ-ਮੇਲਾਂ ਰਾਜ ਦੇ ਮੁੱਖ ਮੰਤਰੀ ਨੂੰ ਵੀ ਭੇਜੇ ਜਾਣ ਦੀ ਚਰਚਾ ਹੈ | ਇਸ ਮਾਮਲੇ ਸਬੰਧੀ ਦੁਖੀ ਮਨ ਨਾਲ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਪੰਥਕ ਆਗੂ ਜਥੇਦਾਰ ਹਰਜੀਤ ਸਿੰਘ ਖ਼ਾਲਸਾ ਨੌਲੜੀ ਖ਼ੁਰਦ ਨੇ ਆਪਣੇ ਇਕ ਪੈੱ੍ਰਸ ਬਿਆਨ ਰਾਹੀਂ ਕਿਹਾ ਕਿ ਸਿੱਖ ਕੌਮ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਬਾਰੇ ਅਜਿਹੀਆਂ ਖ਼ਬਰਾਂ ਅਤੀ ਚਿੰਤਾਜਨਕ ਹਨ | ਭਾਵੇਂ ਫੋਰਸਾਂ ਨੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ ਅਤੇ ਸੁਰੱਖਿਆ ਦੇ ਪ੍ਰਬੰਧ ਵੀ ਸਖ਼ਤ ਕੀਤੇ ਹਨ, ਪਰ ਇਹ ਈ-ਮੇਲਾਂ ਕੌਣ ਭੇਜ ਰਿਹਾ ਹੈ | ਜਥੇਦਾਰ ਹਰਜੀਤ ਨੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖ ਕੌਮ ਦੀ ਉਹੋ ਜਿਹੇ ਪਵਿੱਤਰ ਅਸਥਾਨ ਨੂੰ ਬੰਬ ਨਾਲ ਉੜਾਉਣ ਦੀਆਂ ਧਮਕੀਆਂ ਦੇਣ ਵਾਲੇ ਮਾੜੇ ਅਨਸਰਾਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ | ਇਨ੍ਹਾਂ ਧਮਕੀਆਂ ਦੇਣ ਵਾਲਿਆ ਮਾੜੇ ਅਨਸਰਾਂ ਖ਼ਿਲਾਫ਼ ਸਿੱਖ ਸੰਗਤਾਂ ਸਮੇਤ ਪੂਰੇ ਦੇਸ਼ ਭਰ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ |

ਪਿਛਲੀ ਖ਼ਬਰ ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਕਾਂਗਰਸ ਐੱਸ. ਸੀ. ਵਿੰਗ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਗਲੀ ਖ਼ਬਰ ਗੁਰੂ ਨਾਨਕ ਸਕੂਲ ਦੋਰਾਹਾ ਵਿਖੇ ਤੀਜ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।