16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਅਮਰੀਕਾ ਨੂੰ ਭਾਰਤੀ ਮੰਡੀ ਵਿਚ ਦੁੱਧ ਦੇ ਵਪਾਰ ਲਈ ਦਿੱਤੀ ਜਾਣ ਵਾਲੀ ਖੁੱਲ੍ਹ ਦੇਸ਼ ਦੇ ਦੁੱਧ ਉਤਪਾਦਕਾਂ ਲਈ ਬਰਬਾਦੀ ਹੋਵੇਗੀ-ਯੂਨੀਅਨ

ਅਜੀਤ ਡੈਸਕ 21-07-2025
ਖੰਨਾ, 20 ਜੁਲਾਈ (ਹਰਜਿੰਦਰ ਸਿੰਘ ਲਾਲ)-ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਪਵਨਦੀਪ ਸਿੰਘ ਤੇ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਵਲੋਂ ਇੱਕ ਪੈੱ੍ਰਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਵਿਸ਼ਵ ਵਪਾਰ ਸੰਸਥਾ ਵਿਚ ਪਿਛਲੇ ਅਰਸੇ ਤੋਂ ਭਾਰਤ ਅਤੇ ਅਮਰੀਕਾ ਵਿਚਾਲੇ ਨਵੇਂ ਅਤੇ ਵੱਡੇ ਸਮਝੌਤਿਆਂ ਦੀ ਚਰਚਾ ਚੱਲ ਰਹੀ ਹੈ | ਇਸ ਮੁਤਾਬਿਕ ਅਮਰੀਕਾ ਨੂੰ ਭਾਰਤੀ ਮੰਡੀ ਵਿਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਵਪਾਰ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ | ਭਾਰਤੀ ਕਿਸਾਨ ਵਿਸ਼ੇਸ਼ ਕਰਕੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ ਜੋ ਡੇਅਰੀ ਕਿੱਤੇ ਨੂੰ ਸਹਾਇਕ ਕਿੱਤੇ ਵਜੋਂ ਅਪਣਾ ਕੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ, ਇਸ ਨਵੇਂ ਸਮਝੌਤੇ ਕਾਰਨ ਤਬਾਹ ਹੋ ਜਾਣਗੇ | ਇਸ ਨਾਲ ਜਿੱਥੇ ਡੇਅਰੀ ਦਾ ਸਹਾਇਕ ਧੰਦਾ ਕਰਨ ਵਾਲੇ ਕਿਸਾਨਾਂ ਲਈ ਤਬਾਹਕੁਨ ਹਾਲਤ ਪੈਦਾ ਹੋਣਗੇ, ਉੱਥੇ ਦੁੱਧ ਦੇ ਖੇਤਰ ਵਿਚ ਅਮਰੀਕਾ ਦੀ ਸਰਦਾਰੀ ਕਾਇਮ ਹੋ ਜਾਣ ਨਾਲ ਸੀਮਤ ਲੋੜ ਲਈ ਦੁੱਧ ਦੀ ਵਰਤੋਂ ਕਰਨ ਵਾਲੇ ਹੋਰ ਮਿਹਨਤਕਸ਼ ਲੋਕਾਂ ਨੂੰ ਵੀ ਇਸ ਹਮਲੇ ਦਾ ਸੇਕ ਲੱਗੇਗਾ | ਆਗੂਆਂ ਵੱਲੋਂ ਦਸਿਆ ਗਿਆ ਕਿ ਇਸ ਹਮਲੇ ਨਾਲ ਭਾਰਤ ਦੇ ਨੌਜਵਾਨ ਪੀੜੀ ਬੇਰੁਜ਼ਗਾਰੀ ਵਿਚ ਹੋ ਗਹਿਰੀ ਫਸ ਜਾਵੇਗੀ | ਸਿਰਫ਼ ਹਰਿਆਣਾ ਪੰਜਾਬ ਅਤੇ ਰਾਜਸਥਾਨ ਵਿਚ ਡੇਅਰੀ ਮਿਲਕ ਪਲਾਂਟਾਂ ਵਿਚ ਲੱਖਾਂ ਲੋਕ ਰੁਜ਼ਗਾਰ ਤੇ ਲੱਗੇ ਹੋਏ ਹਨ, ਅਮਰੀਕਾ ਨੂੰ ਭਾਰਤ ਵਿਚ ਦੁੱਧ ਦੇ ਵਪਾਰ ਲਈ ਦਿੱਤੀ ਖੁੱਲ੍ਹ ਕਾਰਣ ਇਨ੍ਹਾਂ ਲੱਖਾ ਲੋਕਾਂ ਦਾ ਹਾਸਲ ਰੁਜ਼ਗਾਰ ਵੀ ਨਿੱਜੀਕਰਨ ਦੀ ਭੇਟ ਚੜ੍ਹ ਜਾਵੇਗਾ | ਆਗੂਆਂ ਵਲੋਂ ਸਰਕਾਰ ਦੇ ਇਸ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ ਦੇ ਸਮਝੌਤੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ |
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਿਰੁੱਧ ਅਕਾਲੀ ਦਲ ਵਲੋਂ ਰੋਸ ਧਰਨਾ ਕੱਲ੍ਹ ਅਗਲੀ ਖ਼ਬਰ ਨੌਜਵਾਨ ਭੇਦਭਰੇ ਢੰਗ ਨਾਲ ਹੋਇਆ ਲਾਪਤਾ ਇਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।