ਹੈਨਰੀ ਨੇ ਵਿਧਾਇਕ ਗਿਆਸਪੁਰਾ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰ ਕੇ ਹਾਉਮੈ ਤੇ ਜਾਤੀਵਾਦ ਦਾ ਪ੍ਰਗਟਾਵਾ ਕੀਤਾ- ਪਾਲਾ ਸੋਮਲਖੇੜੀ/ਬਹਾਦਰ ਸੋਮਲ
ਅਜੀਤ ਡੈਸਕ
21-07-2025
ਕਾਂਗਰਸ ਨਾਲ ਸੰਬੰਧਿਤ ਵਿਧਾਇਕ ਬਾਵਾ ਹੈਨਰੀ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਖ਼ਿਲਾਫ਼ ਬੋਲ ਕੇ ਆਪਣੀ ਅਸਲੀਅਤ ਸਾਹਮਣੇ ਲਿਆਂਦੀ ਗਈ ਹੈ | ਉਨ੍ਹਾਂ ਹੈਨਰੀ ਵੱਲੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮੁਕੱਦਸ ਸਥਾਨ ਵਿਧਾਨ ਸਭਾ ਵਿਚ ਵਰਤੀ ਅਪਮਾਨਜਨਕ ਸ਼ਬਦਾਵਲੀ ਅਤੇ ਗਾਲੀ ਗਲੋਚ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਵਿਧਾਨ ਸਭਾ ਪਵਿੱਤਰ ਸਦਨ ਹੈ ਪਰ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਹਾਊਮੈਂ ਦਾ ਪ੍ਰਗਟਾਵਾ ਕਰਦਿਆਂ ਸਦਨ ਦੀ ਮਰਿਆਦਾ ਭੰਗ ਕੀਤੀ ਹੈ ਅਤੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਅਜੇ ਵੀ ਕੁੱਝ ਲੋਕ ਜਾਤੀਵਾਦ ਦਾ ਫੰਦਾ ਗਲ ਵਿਚ ਪਾਈ ਬੈਠੇ ਹਨ | ਪਾਲਾ ਸੋਮਲ ਖੇੜੀ ਅਤੇ ਬਹਾਦਰ ਸਿੰਘ ਸੋਮਲਖੇੜੀ ਨੇ ਕਿਹਾ ਕਿ ਸ਼ਾਇਦ ਆਮ ਘਰਾਂ ਦੇ ਲੋਕਾਂ ਦਾ ਵਿਧਾਇਕ ਚੁਣੇ ਜਾਣਾ ਕਾਂਗਰਸ ਪਾਰਟੀ ਅਤੇ ਇਹੋ ਜਿਹੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਰਾਸ ਨਹੀਂ ਆ ਰਿਹਾ ਅਤੇ ਉਹ ਬੁਖ਼ਲਾਹਟ ਵਿਚ ਆ ਕੇ ਬੇਤੁਕੇ ਬਿਆਨ ਦੇ ਰਹੇ ਹਨ | ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਮੰਗ ਕੀਤੀ ਕਿ ਬਾਵਾ ਹੈਨਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |