ਰਾੜਾ ਸਾਹਿਬ, 17 ਜੁਲਾਈ (ਪ੍ਰੀਤਮ ਸਿੰਘ ਮੁਕੰਦਪੁਰੀ)- ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਨੇ ਪਿੰਡ ਬਿਲਾਸਪੁਰ ਵਿਖੇ ਗਰਿੱਡ 'ਤੇ ਤਾਇਨਾਤ ਐਸ. ਐਸ. ਏ. ਜਗਸੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਬਿਜਲੀ ਸਪਲਾਈ ਸਬੰਧੀ ਸਮੱਸਿਆਵਾਂ ਸਾਂਝੀਆਂ ਕੀਤੀਆਂ | ਕਿਸਾਨਾਂ ਮੰਗ ਕੀਤੀ ਕਿ ਚਲਦੀ ਸਪਲਾਈ ਸਮੇਂ ਪਾਵਰਕਟ ਲਾਉਣੇ ਬੰਦ ਕਰਕੇ ਨਿਰਵਿਘਨ ਬਿਜਲੀ ਦਿੱਤੀ ਜਾਵੇ ਅਤੇ ਵਾਧੂ ਸਪਲਾਈ ਨੂੰ ਵੀ ਵਾਰੀ ਨਾਲ ਹੀ ਜੋੜਿਆ ਜਾਵੇ | ਮੌਕੇ 'ਤੇ ਬੈਠੇ ਅਧਿਕਾਰੀ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਵਾਧੂ ਸਪਲਾਈ ਵੀ ਚਾਲੂ ਕਰ ਦਿੱਤੀ | ਇਸ ਵੇਲੇ ਜਸਪਾਲ ਸਿੰਘ ਜੱਸਾ, ਜਾਗਰ ਸਿੰਘ, ਮੋਹਨ ਸਿੰਘ ਘੁਡਾਣੀ, ਛਜਵੀਰ ਸਿੰਘ, ਹਰਜਿੰਦਰ ਸਿੰਘ ਲਾਲੀ, ਬਲਵਿੰਦਰ ਸਿੰਘ, ਸਿੰਦਰ ਸਿੰਘ, ਮੋਹਨ ਸਿੰਘ ਬੋਪਾਰਾਏ, ਰੀਤ ਘੁਡਾਣੀ, ਗੁਰੀ, ਹਰਮਨ ਸਿੰਘ ਅਤੇ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ |