04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਪਿੰਡ ਹਰਬੰਸਪੁਰਾ ਦੀ ਹੱਡਾ ਰੋੜੀ ਦਾ ਨਾਲ ਦੀ ਜ਼ਮੀਨ ਵਾਲੇ ਬਾਹਰਲੇ ਵਿਅਕਤੀਆਂ ਨੇ ਕੀਤਾ ਨੁਕਸਾਨ

ਅਜੀਤ ਡੈਸਕ 17-07-2025
ਮਾਮਲਾ ਪੁੱਜਾ ਬੀ. ਡੀ. ਪੀ. ਓ. ਦਫ਼ਤਰ, ਕੀਤੀ ਸਦਰ ਥਾਣਾ ਖੰਨਾ ਨੂੰ ਸ਼ਿਕਾਇਤ
ਬੀਜਾ, 16 ਜੁਲਾਈ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਹਰਬੰਸਪੁਰਾ ਦੀ ਹੱਡਾਰੋੜੀ ਵਿਖੇ ਨਾਲ ਦੀ ਜਗ੍ਹਾ ਵਾਲੇ ਕੱੁਝ ਵਿਅਕਤੀਆਂ ਨੇ ਪੰਚਾਇਤ ਨੂੰ ਦਸੇ ਬਿਨਾਂ ਹੱਡਾਰੋੜੀ ਦੀ ਕੰਧ ਢਾਹ ਦਿੱਤੀ ਤੇ ਅੰਦਰੋਂ ਜੇ. ਸੀ. ਬੀ. ਮਸ਼ੀਨ ਨਾਲ ਮਿੱਟੀ ਪੁੱਟਣ ਨਾਲ ਨਗਰ ਵਿਚ ਸ਼ਰੇਆਮ ਧੱਕੇਸ਼ਾਹੀ ਦੇ ਚਰਚੇ ਚੱਲ ਰਹੇ ਹਨ | ਪੰਚਾਇਤ ਨੇ ਆਮ ਇਜਲਾਸ ਦੌਰਾਨ ਮਤਾ ਪਾਸ ਕਰਕੇ ਇਸ ਦੀ ਸ਼ਿਕਾਇਤ ਬੀ. ਡੀ. ਪੀ. ਓ. ਦਫ਼ਤਰ ਸਮਰਾਲਾ ਤੋਂ ਇਲਾਵਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਡਿਪਟੀ ਕਮਿਸ਼ਨਰ ਲੁਧਿਆਣਾ, ਪੰਚਾਇਤ ਮੰਤਰੀ ਪੰਜਾਬ ਭੇਜ ਦਿੱਤੀ ਹੈ | ਪਾਏ ਹੋਏ ਮਤੇ ਦੀ ਕਾਪੀ ਪ੍ਰੈੱਸ ਨੂੰ ਜਾਰੀ ਕਰਦਿਆਂ ਸਰਪੰਚ ਮਨਪ੍ਰੀਤ ਸਿੰਘ ਰਾਜਾ ਤੇ ਮੈਬਰਾਂ ਨੇ ਦਸਿਆ ਕਿ ਜੀ. ਟੀ. ਰੋਡ ਤੋਂ ਪਿੰਡ ਹਰਬੰਸਪੁਰਾ ਨੂੰ ਜਾਂਦੀ ਸੜਕ ਤੇ ਨਗਰ ਦੀ ਹੱਡਾ ਰੋੜੀ ਹੈ ਜੋ ਕਿ ਪੰਚਾਇਤ ਦੀ ਮਲਕੀਅਤ ਹੈ | ਪਿਛਲੇ ਸਮੇਂ ਦੌਰਾਨ ਪੰਚਾਇਤ ਨੇ ਸਰਕਾਰੀ ਗਰਾਂਟਾਂ ਨਾਲ ਕੰਮ ਸ਼ੁਰੂ ਕਰ ਦਿੱਤਾ ਸੀ | ਪਰ ਕਿਸੇ ਕਾਰਨ ਇਹ ਕੰਮ ਨੀਂਹਾਂ ਤੋਂ ਤਿੰਨ ਚਾਰ ਫੁੱਟ ਤੱਕ ਦੀ ਉੱਚੀ ਕਰ ਦਿੱਤੀ ਸੀ | ਹੁਣ ਸਾਡੀ ਨਵੀਂ ਪੰਚਾਇਤ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੋਗ ਪ੍ਰਬੰਧ ਕਰਨ ਲਈ ਪਿੱਲਰ ਕਰਕੇ ਗੇਟ ਲਾਉਣਾ ਸੀ ਤਾਂ ਕਿ ਕੁੱਤਿਆਂ ਨੂੰ ਕਿਸਾਨਾਂ ਦੇ ਖੇਤਾਂ ਵਿਚ ਹੱਡ ਸੁੱਟਣ ਤੋਂ ਰੋਕਿਆ ਜਾ ਸਕੇ ਪਰ ਨਾਲ ਲਗਦੀ ਜ਼ਮੀਨ ਵਾਲੇ ਬਾਹਰਲੇ ਪਿੰਡਾਂ ਦੇ ਵਿਅਕਤੀਆਂ ਨੇ ਆਪਣੀ ਜ਼ਮੀਨ ਵਿਚ ਕਿਸੇ ਕੰਮ ਲਈ ਉਸਾਰੀ ਕਰਨੀ ਸੀ | ਤੇ ਉਨ੍ਹਾਂ ਨੇ ਪੰਚਾਇਤੀ ਹੱਡਾ ਰੋੜੀ ਦੀ ਕੰਧ ਨੂੰ ਢਾਹ ਦਿੱਤਾ ਅਤੇ ਜੇ. ਸੀ. ਬੀ. ਮਸ਼ੀਨਾਂ ਨਾਲ ਹੱਡਾ ਰੋੜੀ ਅੰਦਰ ਮਿੱਟੀ ਪੁੱਟ ਦਿੱਤੀ | ਸਰਪੰਚ ਨੇ ਰੋਕਿਆ ਪਰ ਉਹ ਰੁਕੇ ਨਹੀਂ | ਆਖ਼ਰ ਵਿਚ ਉਨ੍ਹਾਂ ਨੇ ਪੰਚਾਇਤ ਮੈਂਬਰਾਂ ਤੇ ਨਗਰ ਨਿਵਾਸੀਆਂ ਨਾਲ ਸਲਾਹ ਮਸ਼ਵਰਾ ਕਰਕੇ ਇਜਲਾਸ ਬੁਲਾ ਕੇ ਬਾਹਰਲੇ ਵਿਅਕਤੀਆਂ ਵਿਰੁੱਧ ਮਤਾ ਪਾਸ ਕਰਕੇ ਬਲਾਕ ਵਿਕਾਸ ਅਫ਼ਸਰ ਸਮਰਾਲਾ ਨੂੰ ਦੇ ਦਿੱਤਾ | ਇਸ ਤੇ ਕਾਰਵਾਈ ਕਰਦਿਆਂ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸਮਰਾਲਾ ਨੇ ਆਪਣੇ ਪੱਤਰ ਨੰ: 304ਗ੍ਰਾਮ ਪੰਚਾਇਤ ਹਰਬੰਸਪੁਰਾ ਦੀ ਪੰਚਾਇਤੀ ਹੱਡਾ ਰੋੜੀ ਦਾ ਨੁਕਸਾਨ ਕਰਨ ਸਬੰਧੀ ਸ਼ਿਕਾਇਤ ਪੁਲਿਸ ਥਾਣਾ ਸਦਰ ਖੰਨਾ ਨੂੰ ਭੇਜ ਦਿੱਤੀ ਹੈ | ਇਸ ਦਸਿਆ ਗਿਆ ਹੈ ਕਿ ਗਰਾਮ ਪੰਚਾਇਤ ਹਰਬੰਸਪੁਰਾ ਦਾ ਮਤਾ ਨੰ. 1 ਮਿਤੀ 4-7-2025 ਇਸ ਦਫ਼ਤਰ ਨੂੰ ਪ੍ਰਾਪਤ ਹੋਇਆ ਹੈ, ਜਿਸ ਵਿਚ ਗਰਾਮ ਪੰਚਾਇਤ ਵੱਲੋਂ ਲਿਖਿਆ ਗਿਆ ਹੈ ਕਿ ਗਰਾਮ ਪੰਚਾਇਤ ਮਾਲਕੀ ਵਾਲੀ ਜ਼ਮੀਨ ਵਿਚ ਹੱਡਾ ਰੋੜੀ ਬਣੀ ਹੋਈ ਹੈ, ਜਿਸ ਦੀ ਚਾਰਦੀਵਾਰੀ ਕਰਨ ਲਈ ਪੰਚਾਇਤ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਸੀ ਪਰੰਤੂ ਹੱਡਾ ਰੋੜੀ ਦੇ ਨਾਲ ਲਗਦੀ ਜ਼ਮੀਨ ਵਾਲੇ ਵਿਅਕਤੀਆਂ ਵੱਲੋਂ ਪੰਚਾਇਤ ਦੀ ਹੱਡਾ ਰੋੜੀ ਨੂੰ ਜੇ. ਸੀ. ਬੀ. ਲਗਾ ਕੇ ਢਾਹ ਦਿੱਤਾ ਹੈ ਅਤੇ ਹੱਡਾ ਰੋੜੀ ਦੇ ਪਿੱਲਰ ਵੀ ਢਾਹ ਦਿੱਤੇ ਹਨ | ਇਸ ਤੋਂ ਇਲਾਵਾ ਹੱਡਾ ਰੋੜੀ ਵਿਚੋਂ ਮਿੱਟੀ ਵੀ ਚੁੱਕ ਲਈ ਹੈ ਅਤੇ ਗਰਾਮ ਪੰਚਾਇਤ ਦਾ ਵਿੱਤੀ ਨੁਕਸਾਨ ਕੀਤਾ ਹੈ | ਉਕਤ ਦੇ ਸਬੰਧ ਵਿਚ ਗਰਾਮ ਪੰਚਾਇਤ ਦੇ ਮਤੇ ਨੂੰ ਮੁੱਖ ਰੱਖਦੇ ਹੋਏ ਉਪਰੋਕਤ ਵਿਅਕਤੀਆਂ ਵੱਲੋਂ ਸ਼ੁਰੂ ਕੀਤੇ ਕੰਮ ਨੂੰ ਰੋਕਿਆ ਜਾਵੇ ਤਾਂ ਜੋ ਗਰਾਮ ਪੰਚਾਇਤ ਦਾ ਕਿਸੇ ਕਿਸਮ ਦਾ ਵਿੱਤੀ ਨੁਕਸਾਨ ਨਾ ਹੋ ਸਕੇ |
• ਪੰਚਾਇਤ ਅਫ਼ਸਰ ਹਰਜੀਤ ਸਿੰਘ ਨੇ ਕੀ ਕਿਹਾ-ਜਦੋਂ ਇਸ ਮਸਲੇ ਸਬੰਧੀ ਬਲਾਕ ਵਿਕਾਸ ਅਫ਼ਸਰ ਸਮਰਾਲਾ ਦੇ ਪੰਚਾਇਤ ਅਫ਼ਸਰ ਹਰਜੀਤ ਸਿੰਘ ਨਾਲ ਫ਼ੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਿੰਡ ਹਰਬੰਸਪੁਰਾ ਦੀ ਮਨਪ੍ਰੀਤ ਸਿੰਘ ਰਾਜਾ ਦੀ ਅਗਵਾਈ ਵਾਲੀ ਸਮੂਹ ਪੰਚਾਇਤ ਨੇ ਸਾਡੇ ਧਿਆਨ ਵਿਚ ਲਿਆਂਦੀ ਤਾਂ ਉਨ੍ਹਾਂ ਨੇ ਇਸ ਸਬੰਧੀ ਬੀ. ਡੀ. ਪੀ. ਓ. ਦੇ ਧਿਆਨ ਵਿਚ ਲਿਆ ਕੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ |

ਪਿਛਲੀ ਖ਼ਬਰ ਗੁ. ਰਾੜਾ ਸਾਹਿਬ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਪ੍ਰਧਾਨ ਢਿੱਲੋਂ ਤੇ ਜੱਥੇ. ਸਹਾਰਨਮਾਜਰਾ ਦੀ ਨਿਯੁਕਤੀ ਦਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।