26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪਿੰਡ ਕਰਾੜਵਾਲਾ ਦੀ ਸੰਗਤ ਨੇ ਸ੍ਰੀ ਹਜ਼ੂਰ ਸਾਹਿਬ ਵਿਖੇ ਬਾਬਾ ਨਿਧਾਨ ਸਿੰਘ ਦੇ ਲੰਗਰਾਂ ਲਈ ਚੌਲਾਂ ਦਾ ਟਰੱਕ ਭੇਜਿਆ <br/>

ਅਜੀਤ ਡੈਸਕ 21-11-2025
ਚਾਉਕੇ, 20 ਨਵੰਬਰ (ਮਨਜੀਤ ਸਿੰਘ ਘੜੈਲੀ)-ਹਰ ਸਾਲ ਦੀ ਤਰ੍ਹਾਂ ਪਿੰਡ ਕਰਾੜਵਾਲਾ ਅਤੇ ਜਿਉਂਦ ਦੀ ਸੰਗਤ ਵਲੋਂ ਸ੍ਰੀ ਹਜ਼ੂਰ ਸਾਹਿਬ ਵਿਖੇ ਚੱਲ ਰਹੇ ਬਾਬਾ ਨਿਧਾਨ ਸਿੰਘ ਦੇ ਲੰਗਰਾਂ ਲਈ ਦੋ ਸÏ ਗੱਟੇ ਚÏਲਾਂ ਦਾ ਟਰੱਕ ਭੇਜਿਆ ਗਿਆ ਜਿਸ ਵਿਚ ਪਿੰਡ ਜਿਉਂਦ ਦੀ ਸੰਗਤ ਨੇ ਆਪਣੀ ਸ਼ਰਧਾ ਅਨੁਸਾਰ ਸੇਵਾ ਵਿਚ ਹਿੱਸਾ ਪਾਇਆ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਛੱਤਰ ਸਿੰਘ ਪੱਪੂ, ਸੇਵਾਦਾਰ ਭਾਈ ਰਣਜੀਤ ਸਿੰਘ, ਸਾਬਕਾ ਪੰਚ ਲਾਭ ਸਿੰਘ, ਮਲਕੀਤ ਸਿੰਘ ਮਿਸਤਰੀ, ਦਵਿੰਦਰ ਸਿੰਘ, ਰਣਜੀਤ ਸਿੰਘ, ਗੁਰਜੰਟ ਸਿੰਘ, ਕੇਵਲ ਸਿੰਘ ਅਤੇ ਬਲਵੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀ ਸੰਗਤ ਵਲੋਂ ਹਰ ਸਾਲ ਕਣਕ, ਆਲੂ, ਮੂੰਗੀ ਅਤੇ ਚÏਲਾਂ ਦੇ ਗੱਟੇ ਬਾਬਾ ਨਿਧਾਨ ਸਿੰਘ ਦੇ ਲੰਗਰਾਂ ਲਈ ਆਪਣੀ ਸ਼ਰਧਾ ਮੁਤਾਬਕ ਭੇਜੇ ਜਾਂਦੇ ਹਨ¢ ਇਸ ਮੌਕੇ ਸੇਵਾਦਾਰ ਲੀਲਾ ਸਿੰਘ ਡਿੱਖ ਨੇ ਦੱਸਿਆ ਕਿ ਹਰ ਸਾਲ ਇਸ ਇਲਾਕੇ 'ਚੋਂ ਵੱਡੀ ਗਿਣਤੀ 'ਚ ਸਰਧਾਲੂ ਸ੍ਰੀ ਹਜ਼ੂਰ ਸਾਹਿਬ ਦੇ ਦਰਸਨਾਂ ਲਈ ਜਾਂਦੇ ਹਨ ਅਤੇ ਹਰ ਸਾਲ ਆਪਣੀ ਇੱਛਾ ਅਨੁਸਾਰ ਦਸਵੰਧ ਕੱਢ ਕੇ ਸ੍ਰੀ ਹਜ਼ੂਰ ਵਿਖੇ ਚੱਲ ਰਹੇ ਬਾਬਾ ਨਿਧਾਨ ਦੇ ਲੰਗਰਾਂ ਲਈ ਸਮੱਗਰੀ ਭੇਜਦੇ ਹਨ¢ ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀਆਂ ਅਤੇ ਬਾਹਰਲੇ ਪਿੰਡਾਂ ਦੇ ਸ਼ਰਧਾਲੂਆਂ ਨੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਪਾਤ ਕੀਤੀਆਂ¢

ਪਿਛਲੀ ਖ਼ਬਰ ਦੁਕਾਨ 'ਚੋਂ ਚੋਰੀ ਕਰਨ ਵਾਲੇ ਕਾਬੂ ਅਗਲੀ ਖ਼ਬਰ ਗ੍ਰੇਟ ਡਿਸਕਵਰੀਅਨਜ ਨੇ ਵੈਟਰਨਰੀ ਕਾਲਜ ਰਾਮਪੁਰਾ ਫੂਲ ਦਾ ਕੀਤਾ ਵਿੱਦਿਅਕ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।