26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਫ਼ਤਹਿ ਗਰੁੱਪ ਦਾ ਸਾਲਾਨਾ ਸੱਤਰੰਗ ਫ਼ੈਸਟੀਵਲ ਤੇ ਸਨਮਾਨ ਸਮਾਰੋਹ ਦੀ ਧਮਾਕੇਦਾਰ ਸ਼ੁਰੂਆਤ <br/>

ਅਜੀਤ ਡੈਸਕ 21-11-2025
ਰਾਮਪੁਰਾ ਫੂਲ, 20 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਫ਼ਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵਲੋਂ ਆਯੋਜਿਤ ਸਾਲਾਨਾ ਸੱਤਰੰਗ ਫੈਸਟੀਵਲ ਅਤੇ ਸਨਮਾਨ ਸਮਾਰੋਹ ਦੀ ਸ਼ੁਰੂਆਤ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਮੁੱਖ ਮਹਿਮਾਨ ਵਜੋਂ ਆਗਮਨ ਨਾਲ ਸ਼ਾਨਦਾਰ ਢੰਗ ਨਾਲ ਹੋਈ¢ ਮਲੂਕਾ ਨੇ ਵਿਦਿਆਰਥੀਆਂ ਦੀਆਂ ਬੇਮਿਸਾਲ ਪ੍ਰਤਿਭਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਫ਼ਤਹਿ ਗਰੁੱਪ ਵਲੋਂ ਨÏਜਵਾਨ ਪੀੜ੍ਹੀ ਨੂੰ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਮੰਚ ਦੇਣਾ ਕਾਬਿਲ-ਏ-ਤਾਰੀਫ਼ ਹੈ¢ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਕਲਾ ਨਾਲ ਸੰਸਥਾ ਦਾ ਮਾਣ ਵਧਾਇਆ ਹੈ¢ ਸੰਸਥਾ ਦੇ ਚੇਅਰਮੈਨ ਐੱਸ. ਐੱਸ. ਚੱਠਾ ਨੇ ਕਿਹਾ ਕਿ ਸੱਤਰੰਗ ਫੈਸਟੀਵਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀਆਂ ਲੁਕੀਆਂ ਕਾਬਲੀਅਤਾਂ ਨੂੰ ਉਜਾਗਰ ਕਰਨਾ ਅਤੇ ਉਨ੍ਹਾਂ ਨੂੰ ਸੱਭਿਆਚਾਰ ਨਾਲ ਜੋੜਨਾ ਹੈ¢ ਸਮਾਰੋਹ ਦੇ ਪਹਿਲੇ ਦਿਨ ਸਕੂਲੀ ਵਿਦਿਆਰਥੀਆਂ ਨੇ ਗਿੱਧੇ, ਭੰਗੜੇ, ਸਕਿੱਟ, ਗੀਤ-ਗ਼ਜ਼ਲਾਂ, ਰੰਗੋਲੀ ਬਣਾਉਣ ਸਮੇਤ ਵੱਖ-ਵੱਖ ਕਲਾ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਮੋਹ ਲਿਆ¢ ਵਿਦਿਆਰਥੀਆਂ ਦਾ ਜੋਸ਼, ਰਚਨਾਤਮਿਕਤਾ ਅਤੇ ਪੇਸ਼ਕਾਰੀ ਨੇ ਮੰਚ ਨੂੰ ਚੜ੍ਹਦੀ ਕਲਾ ਨਾਲ ਭਰ ਦਿੱਤਾ¢ ਇਸ ਮੌਕੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਵਿਚ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹਾਂ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਸਰਵਨ ਸਿੰਘ ਚੱਠਾ, ਐਮ.ਡੀ. ਮਨਜੀਤ ਕÏਰ ਚੱਠਾ, ਪਿ੍ੰਸੀਪਲ ਬਘੇਲ ਸਿੰਘ, ਡਾ. ਜਗਵਿੰਦਰ ਸਿੰਘ ਸਿੱਧੂ ਅਤੇ ਹਰਪ੍ਰੀਤ ਸ਼ਰਮਾ, ਪ੍ਰੋ ਜਸਵਿੰਦਰ ਸਿੰਘ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਫ਼ਤਿਹ ਗਰੁੱਪ ਸਿਰਫ਼ ਅਕਾਦਮਿਕ ਖੇਤਰ ਹੀ ਨਹੀਂ, ਸਗੋਂ ਸੱਭਿਆਚਾਰ, ਖੇਡ ਅਤੇ ਵਿਅਕਤੀਗਤ ਵਿਕਾਸ ਵਿਚ ਵੀ ਅੱਗੇ ਰਿਹਾ ਹੈ¢ ਇਸ ਮੌਕੇ ਪ੍ਰੋ. ਕੁਮਾਰੀ ਸ਼ੈਲਜਾ, ਪ੍ਰੋ. ਸੰਦੀਪ ਕੌਰ, ਪ੍ਰੋ. ਸੋਨਵਿੰਦਰ ਸਿੰਘ, ਪ੍ਰੋ.ਅਨੀਤਾ ਗਰਗ, ਪ੍ਰੋ.ਕਰਮਜੀਤ ਕÏਰ ਮੰਡੀ ਕਲਾਂ, ਪ੍ਰੋ. ਮਨਦੀਪ ਕੌਰ, ਪ੍ਰੋ. ਕੁਲਦੀਪ ਸਿੰਘ ਅਤੇ ਪ੍ਰੋ. ਵਰਿੰਦਰ ਕÏਰ ਨੇ ਵੀ ਸਮੂਹ ਸਟਾਫ਼ ਦੇ ਸਹਿਯੋਗ ਅਤੇ ਉਤਸ਼ਾਹ ਦੀ ਪ੍ਰਸ਼ੰਸਾ ਕਰਦਿਆਂ ਸਭ ਨੂੰ ਮੁਬਾਰਕਬਾਦ ਦਿੱਤੀ¢

ਪਿਛਲੀ ਖ਼ਬਰ ਗ੍ਰੇਟ ਡਿਸਕਵਰੀਅਨਜ ਨੇ ਵੈਟਰਨਰੀ ਕਾਲਜ ਰਾਮਪੁਰਾ ਫੂਲ ਦਾ ਕੀਤਾ ਵਿੱਦਿਅਕ ਦੌਰਾ <br/> ਅਗਲੀ ਖ਼ਬਰ ਫ਼ਤਹਿ ਗਰੁੱਪ ਦਾ ਸਾਲਾਨਾ ਸੱਤਰੰਗ ਫ਼ੈਸਟੀਵਲ ਤੇ ਸਨਮਾਨ ਸਮਾਰੋਹ ਦੀ ਧਮਾਕੇਦਾਰ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।