29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਰੋਬੋਟਿਕ ਸਰਜਰੀ ਰਾਹੀਂ 78 ਸਾਲਾ ਹਰਬਲਾਸ ਸਿੰਘ ਨੂੰ ਗੋਡਿਆਂ ਦੇ ਦਰਦ ਤੋਂ ਮਿਲੀ ਰਾਹਤ <br/>

ਅਜੀਤ ਡੈਸਕ 21-11-2025
ਬਠਿੰਡਾ, 20 ਨਵੰਬਰ (ਪੱਤਰ ਪ੍ਰੇਰਕ)-ਬਠਿੰਡਾ ਦੇ ਰਹਿਣ ਵਾਲੇ 75 ਸਾਲਾਂ ਹਰਬਲਾਸ ਸਿੰਘ ਨੇ ਗੁਪਤਾ ਹਸਪਤਾਲ ਬਠਿੰਡਾ ਤੋਂ ਦੋਵੇਂ ਗੋਡਿਆਂ ਦੀ ਰੋਬੋਟਿਕ ਸਰਜਰੀ ਕਰਵਾ ਕੇ ਲੰਬੇ ਸਮੇਂ ਤੋਂ ਚੱਲ ਰਹੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਰੋਬੋਟਿਕ ਗੋਡਿਆਂ ਦੀ ਸਰਜਰੀ ਤੋਂ ਬਾਅਦ ਹੁਣ ਹਰਬਲਾਸ ਸਿੰਘ ਫਿਰ ਤੋਂ ਆਸਾਨੀ ਨਾਲ ਤੁਰ ਸਕਦਾ ਹੈ ਅਤੇ ਆਪਣਾ ਸਾਰਾ ਕੰਮ ਖ਼ੁਦ ਕਰ ਸਕਦਾ ਹੈ | ਹਰਬਲਾਸ ਸਿੰਘ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੇ ਦੋਵੇਂ ਗੋਡਿਆਂ 'ਚ ਗੰਭੀਰ ਦਰਦ ਤੋਂ ਪੀੜਤ ਸੀ | ਗੋਡਿਆਂ 'ਚ ਦਰਦ ਹੋਣ ਕਾਰਨ ਇਲਾਜ ਲਈ ਉਸ ਨੇ ਕਈ ਨਾਮੀ ਡਾਕਟਰਾਂ ਤੋਂ ਆਪਣਾ ਇਲਾਜ ਵੀ ਕਰਵਾਇਆ, ਪਰ ਕੋਈ ਫ਼ਰਕ ਨਹੀ ਪਿਆ | ਜਦੋਂ ਉਸ ਨੂੰ ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਸਥਿਤ ਗੁਪਤਾ ਹਸਪਤਾਲ ਵਿਚ ਰੋਬੋਟਿਕ ਸਰਜਰੀ ਸੰਬੰਧੀ ਪਤਾ ਲੱਗਿਆ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਗੁਪਤਾ ਹਸਪਤਾਲ ਵਿਖੇ ਪਹੁੰਚਿਆ ਤੇ ਚੈੱਕਅਪ ਕਰਵਾਇਆ | ਡਾਕਟਰ ਮੋਹਿਤ ਗੁਪਤਾ ਨੇ ਚੈੱਕਅਪ ਕਰਨ ਤੋਂ ਬਾਅਦ ਰੋਬੋਟਿਕ ਸਰਜਰੀ ਰਾਹੀਂ ਗੋਡੇ ਬਦਲਣ ਦੀ ਸਲਾਹ ਦਿੱਤੀ | ਹਰਬਲਾਸ ਸਿੰਘ ਨੇ ਕਿਹਾ ਕਿ ਉਸ ਨੇ ਆਪਣੇ ਦੋਵੇਂ ਗੋਡਿਆਂ ਨੂੰ ਰੋਬੋਟਿਕ ਤਕਨੀਕ ਰਾਹੀ ਬਦਲਵਾ ਕੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਇਸ ਮੌਕੇ ਰੋਬੋਟਿਕ ਸਰਜਨ ਡਾ. ਮੋਹਿਤ ਗੁਪਤਾ ਨੇ ਕਿਹਾ ਕਿ ਗੁਪਤਾ ਹਸਪਤਾਲ ਵਿਚ ਅਤਿ ਆਧੁਨਿਕ ਜਾਂਨਸ਼ਨ ਐਂਡ ਜਾਂਨਸ਼ਨ ਰੋਬੋਟ ਨਾਲ ਗੋਡੇ ਬਦਲਣ ਦੀ ਸਰਜਰੀ ਕੀਤੀ ਜਾ ਰਹੀ ਹੈ | ਜਾਂਨਸ਼ਨ ਐਂਡ ਜਾਂਨਸ਼ਨ ਦਾ ਵੇਲਿਸ ਰੋਬੋਟ ਸਭ ਤੋਂ ਵਧੀਆ ਆਧੁਨਿਕ ਗੋਡੇ ਬਦਲਣ ਵਾਲਾ ਰੋਬੋਟ ਹੈ, ਜੋ ਕਿ ਗੋਡੇ ਬਦਲਣ ਵਿਚ ਵਧੀਆ ਨਤੀਜੇ ਦਿੰਦਾ ਹੈ ਅਤੇ ਗੋਡੇ ਲੰਬੇ ਸਮੇਂ ਤੱਕ ਚੱਲਦੇ ਹਨ |

ਪਿਛਲੀ ਖ਼ਬਰ ਭੁੱਚੋ ਮੰਡੀ ਪੁੱਜਣ 'ਤੇ ਮਹਾਨ ਨਗਰ ਕੀਰਤਨ ਦਾ ਵਿਧਾਇਕ ਮਾ. ਜਗਸੀਰ ਸਿੰਘ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਹਾਈ ਕੋਰਟ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ 'ਤੇ ਸੁਣਵਾਈ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।