10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਅਣਪਛਾਤੇ ਵਿਅਕਤੀਆਂ ਨੇ ਰਾਮਪੁਰਾ ਫੂਲ ਦਾ ਇੱਕ ਪ੍ਰੋਫੈਸਰ ਕੀਤਾ ਅਗਵਾ <br/>

ਅਜੀਤ ਡੈਸਕ 25-12-2025
ਰਾਮਪੁਰਾ ਫੂਲ, 24 ਦਸੰਬਰ (ਹੇਮੰਤ ਕੁਮਾਰ ਸ਼ਰਮਾ): ਸਵੇਰ ਦੀ ਸੈਰ ਕਰਨ ਗਏ ਸ਼ਹਿਰ ਦੇ ਇੱਕ ਪ੍ਰੋਫੈਸਰ ਨੂੰ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰਨ ਅਤੇ ਕੁੱਟਮਾਰ ਕਰਨ ਉਪਰੰਤ ਗੋਨਿਆਣਾ ਮੰਡੀ ਨੇੜੇ ਜ਼ਖ਼ਮੀ ਹਾਲਤ ਵਿਚ ਸੁੱਟਕੇ ਫਰਾਰ ਹੋ ਗਏ | ਕੁਝ ਸਮੇਂ ਬਾਅਦ ਜ਼ਖ਼ਮੀ ਪ੍ਰੋ: ਕਿ੍ਸ਼ਨ ਕੁਮਾਰ ਨੂੰ ਇਲਾਜ ਲਈ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਇਸ ਘਟਨਾ ਨੇ ਰਾਮਪੁਰਾ ਸ਼ਹਿਰ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਪੁਲਿਸ ਨੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਦੌਰਾਨ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਧਰ ਦੂਜੇ ਪਾਸੇ ਸਾਬਕਾ ਮੰਤਰੀ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਕਾਂਗੜ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਗਵਾਕਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਜਾਣਕਾਰੀ ਅਨੁਸਾਰ ਸਥਾਨਕ ਇੰਜੀਨੀਅਰਿੰਗ ਕਾਲਜ ਵਿਚ ਪ੍ਰੋਫੈਸਰ ਕਿ੍ਸ਼ਨ ਕੁਮਾਰ ਵਾਸੀ ਰਾਮਪੁਰਾ ਫੂਲ ਜਿਉਂ ਹੀ ਸ਼ਹਿਰ ਦੇ ਟੀ-ਪੁਆਇੰਟ ਕੋਲ ਆਪਣੀ ਬਾਇਕ ਖੜ੍ਹੀ ਕਰਕੇ ਬਠਿੰਡਾ ਵੱਲ ਨੂੰ ਸੈਰ ਕਰਨ ਗਿਆ ਤਾਂ ਕਾਰ ਸਵਾਰ ਦੋ-ਤਿੰਨ ਅਣਪਛਾਤੇ ਅਗਵਾਕਾਰ ਵਿਅਕਤੀਆਂ ਨੇ ਉਸ ਨੂੰ ਆਪਣੀ ਕਾਰ ਵਿਚ ਸੁੱਟ ਕੇ ਬਠਿੰਡਾ ਵੱਲ ਲੈ ਗਏ ਅਤੇ ਅਗਵਾਕਾਰ ਪ੍ਰੋਫੈਸਰ ਦਾ ਕੀਮਤੀ ਐਪਲ ਫ਼ੋਨ, ਜੇਬ ਚੋਂ ਨਕਦੀ ਵੀ ਲੈ ਗਏ | ਉਨ੍ਹਾਂ ਆਨ ਲਾਈਨ ਰੁਪਏ ਲੁੱਟਣ ਦੀ ਅਸਫਲ ਕੋਸ਼ਿਸ਼ ਵੀ ਕੀਤੀ | ਇਸੇ ਸਿਲਸਿਲੇ 'ਚ ਪ੍ਰੋਫੈਸਰ ਦੇ ਮੋਢੇ, ਗਰਦਨ 'ਚ ਸੱਟਾਂ ਵੱਜੀਆਂ ਅਤੇ ਜ਼ਖ਼ਮੀ ਹਾਲਤ 'ਚ ਗੋਨਿਆਣਾ ਮੰਡੀ ਨੇੜੇ ਸੁੱਟ ਗਏ | ਇਹ ਵੀ ਕਿ ਦੋ ਤਿੰਨ ਘੰਟੇ ਜਦੋਂ ਪ੍ਰੋਫੈਸਰ ਘਰ ਨਾ ਪਹੁੰਚਿਆ ਤਾਂ ਪਰਿਵਾਰਕ ਮੈਂਬਰ ਚਿੰਤਾ ਕਰਨ ਲੱਗੇ | ਕਿਸੇ ਤਰੀਕੇ ਗੋਨਿਆਣਾ ਨੇੜਲੇ ਪਿੰਡ ਦੇ ਇੱਕ ਸਰਪੰਚ ਨੇ ਇਸ ਦੀ ਸੂਚਨਾ ਘਰ ਰਾਮਪੁਰਾ ਫੂਲ ਦਿੱਤੀ ਤਾਂ ਉਨ੍ਹਾਂ ਨੂੰ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ | ਇਸ ਘਟਨਾ ਸੰਬੰਧੀ ਜਦੋਂ ਥਾਣਾ ਸਿਟੀ ਰਾਮਪੁਰਾ ਦੇ ਮੁਖੀ ਹਰਬੰਸ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ ਨੰਬਰ 263 ਅਨੁਸਾਰ ਅਗਵਾ ਕਰਨ, ਲੁੱਟ ਅਤੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ | ਇਸ ਘਟਨਾ ਸੰਬੰਧੀ ਪੁਲਿਸ ਸੀ.ਸੀ.ਟੀ.ਵੀ ਕੈਮਰੇ ਖੰਘਾਲਨ 'ਚ ਜੁਟੀ ਹੋਈ ਹੈ | ਇਸ ਘਟਨਾ 'ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਗੰਭੀਰ ਨੋਟਿਸ ਲਿਆ ਹੈ, ਉਨ੍ਹਾਂ ਕਿਹਾ ਕਿ ਪੰਜਾਬ 'ਬਿਹਾਰ' ਬਣ ਗਿਆ ਹੈ | ਅਮਨ ਕਾਨੂੰਨ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ | ਉਨ੍ਹਾਂ ਪੀੜਤ ਪਰਿਵਾਰ ਨੂੰ ਇਨਸਾਫ਼, ਅਗਵਾਕਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਦੀ ਜ਼ੋਰਦਾਰ ਮੰਗ ਵੀ ਕੀਤੀ |

ਪਿਛਲੀ ਖ਼ਬਰ ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਲੋਕ ਭਲਾਈ ਸਕੀਮਾਂ ਦਾ ਆਮ ਲੋਕਾਂ ਨੂੰ ਵੱਧ ਤੋਂ ਵੱਧ ਕਰਵਾਇਆ ਜਾਵੇ ਜਾਣੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।