14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਨਵੀਂ ਬਣ ਰਹੀ ਨਿੱਜੀ ਵਪਾਰਕ ਕਾਲੋਨੀ ਦੇ ਅੱਗਿਓਾ ਹਰੇ-ਭਰੇ ਦਰੱਖ਼ਤ ਪੁੱਟਣ ਦਾ ਮਾਮਲਾ ਭਖਿਆ <br/>

ਅਜੀਤ ਡੈਸਕ 09-12-2025

ਬਠਿੰਡਾ, 8 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਮਾਨਸਾ ਰੋਡ 'ਤੇ ਬਣ ਰਹੀ ਇਕ ਨਿੱਜੀ ਵਪਾਰਕ ਕਾਲੋਨੀ ਦੇ ਮੂਹਰੇ ਖੜੇ ਹਰੇ-ਭਰੇ ਦਰੱਖ਼ਤ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਪਤਾ ਲੱਗਦਿਆਂ ਹੀ ਸ਼ਹਿਰ ਦੀਆਂ ਸਮਾਜਸੇਵੀ ਸੰਸਥਾ ਦੇ ਨੁਮਾਇੰਦੇ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਵਲੋਂ ਕਾਲੋਨੀ ਦੇ ਮੂਹਰੇ ਰੋਸ ਧਰਨਾ ਲਗਾ ਦਿੱਤਾ ਗਿਆ ਤੇ ਸਬੰਧਿਤ ਠੇਕੇਦਾਰ ਨੂੰ ਦਰੱਖ਼ਤ ਪੁੱਟਣ ਤੋਂ ਰੋਕਿਆ ਗਿਆ | ਇਸ ਦੌਰਾਨ ਸਮਾਜਸੇਵੀ ਆਗੂਆਂ ਦੀ ਠੇਕੇਦਾਰ ਨਾਲ ਬਹਿਸਬਾਜ਼ੀ ਵੀ ਹੋਈ ਤੇ ਮਾਮਲਾ ਕਾਫੀ ਭਖ ਗਿਆ ਤੇ ਲੋਕ ਰੋਹ ਨੂੰ ਦੇਖਦਿਆਂ ਇਕ ਵਾਰ ਦਰੱਖ਼ਤ ਪੁੱਟਣ ਦਾ ਕੰਮ ਰੋਕ ਦਿੱਤਾ ਗਿਆ ਹੈ |
ਰੋਸ ਧਰਨੇ ਦੀ ਅਗਵਾਈ ਕਰਦਿਆਂ ਰਖਵਾਲੇ ਰੁੱਖਾਂ ਦੀ ਟੀਮ ਦੇ ਆਗੂ ਸਮਾਜਸੇਵੀ ਗੁਰਵਿੰਦਰ ਸ਼ਰਮਾ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਜਗਤਾਰ ਸਿੰਘ ਗਿੱਲ ਨੇ ਕਿਹਾ ਕਿ ਇਕ ਪਾਸੇ ਸਰਕਾਰਾਂ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਤੇ ਪ੍ਰਦੂਸ਼ਣ ਮੁਕਤ ਕਰਨ ਲਈ ਵੱਧ ਤੋਂ ਵੱਧ ਦਰੱਖ਼ਤ ਲਗਾਉਣ ਦਾ ਸੁਨੇਹਾ ਦਿੰਦਿਆਂ ਹਨ, ਪਰ ਦੂਜੇ ਪਾਸੇ ਬਠਿੰਡਾ ਦੀ ਉਕਤ ਨਿੱਜੀ ਵਪਾਰਕ ਕਾਲੋਨੀ ਨੂੰ ਲਾਹਾ ਪਹੁੰਚਾਉਣ ਲਈ ਸਬੰਧਿਤ ਮਹਿਕਮੇ ਵਲੋਂ ਇਸ ਕਾਲੋਨੀ ਦੇ ਮੂਹਰੇ ਸੜਕ ਕਿਨਾਰੇ ਖੜ੍ਹੇ ਵੱਡੇ-ਵੱਡੇ ਹਰੇ-ਭਰੇ 30 ਦੇ ਕਰੀਬ ਨਿੰਮ, ਕਿੱਕਰ, ਪਿੱਪਲ, ਬੋਹੜ, ਟਾਹਲੀ, ਅਸ਼ੋਕਾ, ਬੇਰੀ ਆਦਿ ਦਰੱਖ਼ਤਾਂ ਨੂੰ ਪੁੱਟਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਸਰਕਾਰ ਅਤੇ ਜੰਗਲਾਤ ਮਹਿਕਮੇ ਨੇ ਵਾਤਾਵਰਣ ਦਾ ਗੰਧਲਾ ਕਰਨ ਦਾ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਸ਼ਹਿਰ 'ਚ ਦਰੱਖ਼ਤਾਂ ਦੀ ਸੇਵਾ-ਸੰਭਾਲ ਕਰਦੇ ਹਨ ਤੇ ਬੜੀ ਔਖ ਨਾਲ ਦਰੱਖ਼ਤਾਂ ਨੂੰ ਪਾਲ ਕੇ ਵੱਡੇ ਕੀਤਾ ਜਾਂਦਾ ਹੈ, ਪਰ ਜੰਗਲਾਤ ਮਹਿਕਮੇ ਨੇ ਉਕਤ ਕਾਲੋਨੀ ਦੇ ਮਾਲਕਾਂ ਨਾਲ ਮਿਲੀਭੁਗਤ ਕਰਕੇ ਉਕਤ ਦਰੱਖ਼ਤਾਂ ਨੂੰ ਪੁਟਵਾਉਣ ਦਾ ਕੰਮ ਕੀਤਾ, ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਖ਼ਬਰ ਲਿਖੇ ਜਾਣ ਤੱਕ ਸਮਾਜਸੇਵੀ ਸੰਸਥਾਵਾਂ ਦਾ ਉਕਤ ਕਾਲੋਨੀ ਮੂਹਰੇ ਰੋਸ ਧਰਨਾ ਜਾਰੀ ਸੀ |

ਪਿਛਲੀ ਖ਼ਬਰ ਕਿਸਾਨਾਂ ਵਲੋਂ ਬਿਜਲੀ ਸੋਧ ਬਿੱਲ 2025 ਦੇ ਵਿਰੋਧ 'ਚ ਧਰਨਾ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਸਬ-ਡਵੀਜ਼ਨਾਂ ਅੱਗੇ ਬਿਜਲੀ ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।