14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਛੋਟਾ ਕਦਮ, ਵੱਡਾ ਪ੍ਰਭਾਵ : ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਗ੍ਰੀਨ ਕੈਂਪਸ ਪਹਿਲਕਦਮੀ ਦੇ ਤਹਿਤ ਪੇਪਰ ਰੀਸਾਈਕਲਿੰਗ ਯੂਨਿਟ ਦੀ ਕੀਤੀ ਸ਼ੁਰੂਆਤ

ਅਜੀਤ ਡੈਸਕ 09-12-2025
ਬਠਿੰਡਾ, 8 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਆਪਣੇ ਕੈਂਪਸ ਵਿਚ ਪੇਪਰ ਰੀਸਾਈਕਲਿੰਗ ਮਸ਼ੀਨ ਲਗਾ ਕੇ ਵਾਤਾਵਰਣ ਸੁਰੱਖਿਆ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ | ਇਹ ਪਹਿਲ, ਯੂਨੀਵਰਸਿਟੀ ਦੇ ਗ੍ਰੀਨ ਕੈਂਪਸ ਪਹਿਲਕਦਮੀ ਦੇ ਤਹਿਤ ਇਕ ਛੋਟਾ ਪਰ ਸ਼ਕਤੀਸ਼ਾਲੀ ਯਤਨ ਹੈ, ਜੋ ਸੰਸਥਾ ਦੀ ਸਥਿਰਤਾ ਅਤੇ ਜ਼ਿੰਮੇਵਾਰ ਕੂੜਾ ਪ੍ਰਬੰਧਨ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ | ਵੇਸਟ ਟੂ ਹੈਲਥ ਸੈਂਟਰ ਵਿਖੇ ਸਥਿਤ ਇਸ ਯੂਨਿਟ ਦਾ ਉਦਘਾਟਨ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਰਜਿਸਟਰਾਰ ਡਾ. ਵਿਜੇ ਸ਼ਰਮਾ ਦੀ ਮੌਜੂਦਗੀ ਵਿਚ ਕੀਤਾ | ਇਸ ਮੌਕੇ ਆਪਣੇ ਸੰਬੋਧਨ ਵਿਚ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਵਿੱਚ ਅਪਣਾਏ ਗਏ ਟਿਕਾਊ ਵਿਕਾਸ ਅਭਿਆਸ ਵਾਤਾਵਰਣ ਪ੍ਰਤੀ ਜਾਗਰੂਕ ਨਾਗਰਿਕਾਂ ਨੂੰ ਵਿਕਸਤ ਕਰਨ ਅਤੇ ਸਮਾਜ ਨੂੰ ਵਾਤਾਵਰਣ ਸੰਬੰਧੀ ਜ਼ਿੰਮੇਵਾਰੀਆਂ ਪ੍ਰਤੀ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਰੋਜ਼ਾਨਾ ਦਫ਼ਤਰੀ ਕੰਮ ਦੌਰਾਨ ਪੈਦਾ ਹੋਏ ਰਹਿੰਦ-ਖੂੰਹਦ-ਮੁੱਖ ਤੌਰ 'ਤੇ 1-4 ਕਾਗਜ਼ ਅਤੇ ਗੱਤੇ-ਨੂੰ ਨਵੀਂ ਰੀਸਾਈਕਲਿੰਗ ਯੂਨਿਟ ਫਾਈਲਾਂ, ਕਾਨਫਰੰਸ ਪੈਡ, ਫੋਲਡਰ, ਲਿਫ਼ਾਫ਼ੇ ਅਤੇ ਸਰਟੀਫ਼ਿਕੇਟ ਵਰਗੀਆਂ ਉਪਯੋਗੀ ਸਟੇਸ਼ਨਰੀ ਵਸਤੂਆਂ ਵਿਚ ਬਦਲ ਦੇਵੇਗੀ, ਜਿਸ ਨਾਲ ਕੈਂਪਸ ਵਿਚ ਜ਼ੀਰੋ-ਵੇਸਟ ਕਾਰਜਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ | ਸੀਯੂ ਪੰਜਾਬ ਭਾਈਚਾਰੇ ਨੇ ਯੂਨੀਵਰਸਿਟੀ ਦੇ ਇਸ ਉਪਰਾਲੇ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਗ੍ਰੀਨ ਕੈਂਪਸ ਅਤੇ ਟਿਕਾਊ ਵਿਕਾਸ ਦੇ ਟੀਚੇ ਨੂੰ ਅੱਗੇ ਵਧਾਉਣ ਲਈ ਨਿਰੰਤਰ ਯੋਗਦਾਨ ਪਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ |
ਪਿਛਲੀ ਖ਼ਬਰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਮਾਮਲੇ 'ਚੋਂ 8 ਜਣੇ ਬਰੀ <br/> ਅਗਲੀ ਖ਼ਬਰ ਕੋਟਸ਼ਮੀਰ ਪਾਵਰਕਾਮ ਕਰਮਚਾਰੀਆਂ ਨੇ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।