15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ 'ਰਾਈਟ ਟੂ ਮੈਂਟਲ ਹੈਲਥ ਵਿਸ਼ੇ 'ਤੇ ਦੋ ਰੋਜ਼ਾ ਸੈਮੀਨਾਰ ਸਮਾਪਤ

ਅਜੀਤ ਡੈਸਕ 07-12-2025
ਤਲਵੰਡੀ ਸਾਬੋ, 6 ਦਸੰਬਰ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਪ੍ਰਾਯੋਜਿਤ 'ਰਾਈਟ ਟੂ ਮੈਂਟਲ ਹੈੱਲਥ' ਵਿਸ਼ੇ ਤੇ ਦੋ ਰੋਜ਼ਾ ਸੈਮੀਨਾਰ ਮਾਹਿਰਾਂ ਦੇ ਵਿਚਾਰ ਵਟਾਂਦਰੇ ਅਤੇ ਇਸ ਖੇਤਰ ਵਿਚ ਆ ਰਹੀਆਂ ਚੁਣੌਤੀਆਂ ਤੇ ਉਨ੍ਹਾਂ ਵਲੋਂ ਦਿੱਤੇ ਸੁਝਾਵਾਂ ਨਾਲ ਸੰਪੰਨ ਹੋਇਆ | ਸਮਾਰੋਹ ਵਿਚ ਡਾ: ਪੀਯੂਸ਼ ਵਰਮਾ, ਪਰੋ. ਵਾਇਸ ਚਾਂਸਲਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਵੈਲਡਿਕਟਰੀ ਸੈਸ਼ਨ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋ: (ਡਾ:) ਰਾਮੇਸ਼ਵਰ ਸਿੰਘ ਨੇ ਕਿਹਾ ਕਿ ਮਾਨਸਿਕ ਸਿਹਤ ਪ੍ਰਤੀ ਲੋਕਾਂ ਨੂੰ ਆਪਣਾ ਨਜ਼ਰੀਆ ਸਕਾਰਾਤਮਕ ਕਰਨਾ ਪਵੇਗਾ | ਉਨ੍ਹਾਂ ਵਿਦਿਆਰਥੀਆਂ ਨੂੰ ਮਾਨਸਿਕ ਦਬਾਅ ਵਿਚੋਂ ਨਿਕਲ ਕੇ ਆਪਣੀ ਸ਼ਕਤੀ ਸਿਰਜਣਾਤਮਕ ਕੰਮਾਂ ਵਿਚ ਲਗਾਉਣ ਦੀ ਗੱਲ ਕੀਤੀ | ਉਨ੍ਹਾਂ ਕਿਹਾ ਕਿ ਭਾਰਤ ਦੇ ਲਗਭਗ 80 ਪ੍ਰਤੀਸ਼ਤ ਲੋਕ ਮਾਨਸਿਕ ਸਿਹਤ ਸੇਵਾਵਾਂ ਤੋਂ ਵਾਂਝੇ ਹਨ | ਸੈਮੀਨਾਰ ਦੇ ਟੈਕਨੀਕਲ ਸੈਸ਼ਨ ਦੌਰਾਨ ਡਾ: ਬਾਵਾ ਸਿੰਘ, ਪ੍ਰੋਫੈਸਰ ਅੰਤਰਰਾਸ਼ਟਰੀ ਮਾਮਲੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਮਾਨਸਿਕ ਸਿਹਤ ਵਿਸ਼ੇ 'ਤੇ ਨੀਤੀ, ਵਕਾਲਤ ਅਤੇ ਭਵਿੱਖੀ ਦਿਸ਼ਾਵਾਂ ਬਾਰੇ ਵਿਚਾਰ ਰੱਖਦਿਆਂ ਕਿਹਾ ਕਿ ਲੋਕਾਂ ਨੂੰ ਮਾਨਸਿਕ ਸਿਹਤ ਪ੍ਰਤੀ ਚਰਚਾ ਕਰਨ ਦੇ ਸੰਕੋਚ ਤੋਂ ਬਾਹਰ ਨਿਕਲਣਾ ਪਵੇਗਾ | ਉਨ੍ਹਾਂ ਆਕੰੜਿਆਂ ਸਹਿਤ ਦੱਸਿਆ ਕਿ ਭਾਰਤ ਵਿਚ ਇਕ ਲੱਖ ਲੋਕਾਂ ਪਿੱਛੇ 1 ਤੋਂ ਵੀ ਘੱਟ ਮਨੋਵਿਗਿਆਨੀ ਆਪਣੀਆਂ ਸੇਵਾਵਾਂ ਦੇ ਰਹੇ ਹਨ | ਇਸ ਮੌਕੇ ਮਾਨਸਿਕ ਸਿਹਤ ਅਤੇ ਤਕਨਾਲੋਜੀ ਦੀ ਗੱਲ ਕਰਦਿਆਂ 'ਤੇ ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਟੈਲੀ ਮਾਨਸ ਐੱਪ ਬਾਰੇ ਡਾ: ਸੰਯਮ ਗੁਪਤਾ ਸੀਨੀਅਰ ਸਲਾਹਕਾਰ ਟੈਲੀ ਮਾਨਸ ਐੱਪ ਪੰਜਾਬ, ਅੰਮਿ੍ਤਸਰ ਨੇ ਸਰੋਤਿਆਂ ਨੂੰ ਮਾਨਸ ਐੱਪ ਡਾਊਨਲੋਡ ਕਰਨ ਅਤੇ ਭਾਰਤ ਸਰਕਾਰ ਵਲੋਂ 24 ਘੰਟੇ ਮਾਨਸਿਕ ਸਲਾਹ ਤੇ ਸਹਾਇਤਾ ਦੇਣ ਵਾਲੇ ਨੰਬਰ 14416 ਬਾਰੇ ਜਾਣਕਾਰੀ ਦਿੱਤੀ | ਮਾਨਸਿਕ ਸਿਹਤ ਮਾਹਿਰ ਅਤੇ ਮਨੋਵਿਗਿਆਨੀ ਡਾ: ਰਵਿੰਦਰ ਪੁਰੀ ਨੇ ਵਿਦਿਆਰਥੀਆਂ ਨੂੰ ਮਾਨਸਿਕ ਦਬਾਅ ਵਿਚੋਂ ਨਿਕਲਣ ਦੇ ਨੁਕਤੇ ਸਾਂਝੇ ਕੀਤੇ | ਕਨਵੀਨਰ ਡਾ: ਅਮਨਦੀਪ ਕੌਰ ਨੇ ਦੱਸਿਆ ਕਿ ਸੈਮੀਨਾਰ ਵਿਚ ਭਾਰਤ ਦੇ ਨਾਮਵਰ ਨਿਆਂ ਸ਼ਾਸਤਰੀਆਂ, ਕਾਨੂੰਨੀ ਵਿਦਵਾਨਾਂ, ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਤੋਂ ਇਲਾਵਾ ਲਗਭਗ 300 ਵਿਦਿਆਰਥੀਆਂ ਨੇ ਹਿੱਸਾ ਲਿਆ | ਨੋਡਲ ਅਫ਼ਸਰ ਡਾ: ਅਮਿਤ ਟੁਟੇਜਾ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਲਿਆਉਣ ਅਤੇ ਇਸ ਨਾਲ ਜੁੜੀਆਂ ਗਲਤਫ਼ਹਿਮੀਆਂ ਨੂੰ ਦੂਰ ਕਰਨ ਵਾਸਤੇ ਜੀ.ਕੇ.ਯੂ. ਵਲੋਂ ਭਵਿੱਖ ਵਿਚ ਹੋਰ ਸਮਾਰੋਹ, ਸੈਮੀਨਾਰ ਆਯੋਜਿਤ ਕਰਨ ਦੀ ਗੱਲ ਕਹੀ | ਮੰਚ ਸੰਚਾਲਨ ਡਾ: ਜੀਨੀਅਸ ਵਾਲੀਆ ਅਤੇ ਡਾ. ਜਯੋਤਸਨਾ ਵਲੋਂ ਬਾਖੂਬੀ ਕੀਤਾ ਗਿਆ |
ਪਿਛਲੀ ਖ਼ਬਰ ਗੁਰਦੁਆਰਾ ਅਕਾਲਸਰ ਪਾਤਸ਼ਾਹੀ ਛੇਵੀਂ ਬੱਲ੍ਹੋ ਦੇ ਨਵੇਂ ਦਰਬਾਰ ਦੀ ਇਮਾਰਤ ਦਾ ਕੰਮ ਸੰਪੂਰਨ ਹੋਣ 'ਤੇ ਧਾਰਮਿਕ ਸਮਾਗਮ ਅਗਲੀ ਖ਼ਬਰ ਪੱਤਰਕਾਰ ਸ਼ਿਵ ਚੰਦਰ ਸ਼ੇਖਰ ਨੂੰ ਸਦਮਾ, ਪਿਤਾ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।