15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਡਾਕਟਰ ਭੀਮ ਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ

ਅਜੀਤ ਡੈਸਕ 07-12-2025
ਰਾਮਾਂ ਮੰਡੀ, 6 ਦਸੰਬਰ (ਤਰਸੇਮ ਸਿੰਗਲਾ)-ਵਾਰਡ ਨੰਬਰ 11 ਦੇ ਨਿਵਾਸੀਆਂ ਵਲੋਂ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪਰੀਨਿਰਵਾਣ ਦਿਵਸ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਮਨਾਇਆ ਗਿਆ¢ ਇਸ ਮÏਕੇ ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਸਮਾਜਿਕ ਨਿਆਂ, ਸੰਵਿਧਾਨਿਕ ਬਰਾਬਰਤਾ ਅਤੇ ਔਰਤਾਂ ਦੇ ਹੱਕਾਂ ਲਈ ਲਾ ਦਿੱਤਾ¢ ਉਨ੍ਹਾਂ ਮਹਾਨ ਸੰਘਰਸ਼ ਦੇ ਕੰਮਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਅੱਜ ਅਸੀਂ ਸਾਰੇ ਮਿਲ ਜੁਲ ਕੇ ਉਨ੍ਹਾਂ ਦੁਆਰਾ ਲਿਖੇ ਸੰਵਿਧਾਨ ਦੀ ਛਤਰ ਛਾਇਆ ਹੇਠ ਆਨੰਦ ਮਾਨ ਰਹੇ ਹਾਂ¢ ਸਮਾਜਸੇਵੀ ਡਾ.ਸੋਹਨ ਲਾਲ ਕਲਿਆਣੀ ਨੇ ਕਿਹਾ ਕਿ ਡਾ.ਭੀਮ ਰਾਓ ਅੰਬੇਡਕਰ ਜੀ ਨੇ ਆਪਣੀ ਸਾਰੀ ਉਮਰ ਜਾਤ ਪਾਤ, ਉਚ ਨੀਚ ਦਾ ਭੇਦਭਾਵ ਖ਼ਤਮ ਕਰਨ ਲਈ ਲਾ ਦਿੱਤਾ, ਪਰ ਸਰਕਾਰਾਂ ਨੇ ਜਾਤੀ ਪਾਤੀ ਦੇ ਭੇਦਭਾਵ ਵਿਚ ਵਾਧਾ ਕਰਦਿਆਂ ਪੱਕੇ ਜਾਤੀ ਸਰਟੀਫਿਕੇਟ ਹੀ ਬਣਾ ਦਿੱਤੇ¢ ਇਸ ਮÏਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਵਿਜੇਪਾਲ, ਸਾਬਕਾ ਬੈਂਕ ਮੈਨੇਜਰ ਹੰਸ ਰਾਜ ਖੰਨਾ, ਸਮਾਜ ਸੇਵੀ ਡਾ. ਸੋਹਨ ਲਾਲ ਕਲਿਆਣੀ, ਸਾਬਕਾ ਫ਼ੌਜੀ ਕੇਸ ਰਾਜ, ਰਾਜ ਤੋਂਗਰੀਆ, ਘਨਸ਼ਾਮ ਤੋਂਗਰੀਆ, ਪਾਲੀ ਸਾਈਕਲਾਂ ਵਾਲਾ, ਬਚਿੱਤਰ ਸਿੰਘ ਸਾਬਕਾ ਮੈਨੇਜਰ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਪੱਤਰਕਾਰ ਸ਼ਿਵ ਚੰਦਰ ਸ਼ੇਖਰ ਨੂੰ ਸਦਮਾ, ਪਿਤਾ ਦਾ ਦਿਹਾਂਤ <br/> ਅਗਲੀ ਖ਼ਬਰ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਜਮਹੂਰੀ ਅਧਿਕਾਰ ਸਭਾ ਵਲੋਂ ਕਨਵੈਨਸ਼ਨ 10 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।